गुरलाल घनौर ने गुरु रविदास जी के 649वें प्रकाश पर्व के मौके पर घनौर अनाज मंडी में एक बड़ा संत सम्मेलन आयोजित किया।
Gurlal Ghanaur organized a grand Sant Sammelan at Ghanaur Grain Market on the occasion of the 649th Parkash Purb of Guru Ravidass Ji.
ਸੰਤ ਸੰਮੇਲਨ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਨੇ ਭਗਤੀ ਰੰਗ ਵਿੱਚ ਰੰਗਿਆ ਮਾਹੌਲ,ਬਾਬਾ ਮਨਦੀਪ ਦਾਸ ਜੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਹੋਈ ਨਿਹਾਲ
संत सम्मेलन के दौरान हजारों भक्तों ने माहौल को भक्ति से भर दिया। बाबा मंदीप दास जी के अलग-अलग तरह के कीर्तन से संगत खुश हो गई।
During the Sant Sammelan, thousands of devotees filled the atmosphere with devotion. The congregation was delighted with the varied kirtan of Baba Mandeep Das Ji.

ਪਟਿਆਲਾ/ਘਨੌਰ,15 ਮਾਰਚ(ਹਿਮਾਂਸ਼ੂ ਹੈਰੀ):ਹਲਕਾ ਘਨੌਰ ਦੇ ਵਿਧਾਇਕ ਸ. ਗੁਰਲਾਲ ਘਨੌਰ ਵੱਲੋਂ ਹਲਕਾ ਨਿਵਾਸੀਆਂ ਦੇ ਸਹਿਯੋਗ ਨਾਲ ਅਤੇ ਡੇਰਾ ਸੱਚਖੰਡ ਬੱਲਾਂ ਦੇ ਅਸ਼ੀਰਵਾਦ ਸਦਕਾ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਸੰਤ ਸੰਮੇਲਨ ਘਨੌਰ ਦੀ ਅਨਾਜ ਮੰਡੀ ਵਿਖੇ ਬੜੀ ਸ਼ਰਧਾ, ਭਾਵਨਾ ਅਤੇ ਧਾਰਮਿਕ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਇਲਾਕੇ ਦੀਆਂ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਲਗਾ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸ਼ਰਧਾ ਭੇਟ ਕੀਤੀ।ਇਸ ਦੌਰਾਨ ਵਿਧਾਇਕ ਸ. ਗੁਰਲਾਲ ਘਨੌਰ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕ-ਭਲਾਈ ਲਈ ਕਈ ਮਹੱਤਵਪੂਰਨ ਯੋਜਨਾਵਾਂ ਜਿਵੇਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਵਰਗੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਲਾਭ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਪਹੁੰਚ ਰਿਹਾ ਹੈ। ਵਿਧਾਇਕ ਸ. ਗੁਰਲਾਲ ਘਨੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਸਾਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਉਨ੍ਹਾਂ ਦੇ ਉਪਦੇਸ਼ ਸਾਨੂੰ ਸਦਾ ਸੱਚਾਈ, ਇਨਸਾਫ ਅਤੇ ਸਮਾਨਤਾ ਦੇ ਰਾਹ ’ਤੇ ਚੱਲਣ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜੇਹੇ ਧਾਰਮਿਕ ਸਮਾਗਮ ਸਮਾਜ ਵਿੱਚ ਸਕਾਰਾਤਮਕ ਸੋਚ ਅਤੇ ਇਕਤਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਸਮਾਗਮ ਦੌਰਾਨ ਸੰਤ ਬਾਬਾ ਮਨਦੀਪ ਸਿੰਘ ਜੀ ਨੇ ਧਾਰਮਿਕ ਕੀਰਤਨ, ਵਚਨ ਅਤੇ ਗੁਰਬਾਣੀ ਦੇ ਰਸਭਰੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸੰਗਤ ਦੀ ਹਾਜ਼ਰੀ ਨਾਲ ਪੂਰੇ ਮਾਹੌਲ ਵਿੱਚ ਭਗਤੀ ਅਤੇ ਸ਼ਰਧਾ ਦਾ ਰੰਗ ਦੇਖਣ ਨੂੰ ਮਿਲਿਆ। ਇਸ ਮੌਕੇ ਸੰਤ ਮਨਦੀਪ ਦਾਸ ਜੀ (ਰਾਸ਼ਟਰੀ ਉਪ ਪ੍ਰਧਾਨ, ਅਖਿਲ ਭਾਰਤੀਯ ਰਵੀਦਾਸੀਆ ਸੰਗਠਨ)ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਉਨ੍ਹਾਂ ਦੇ ਮਹਾਨ ਉਪਦੇਸ਼ਾਂ ਬਾਰੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਸਮਾਨਤਾ, ਭਾਈਚਾਰੇ ਅਤੇ ਸੱਚਾਈ ਦਾ ਸਨੇਹਾ ਦਿੱਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਗੁਰੂ ਰਵਿਦਾਸ ਜੀ ਦੀ ਸੋਚ ਅਤੇ ਉਪਦੇਸ਼ਾਂ ’ਤੇ ਚੱਲ ਕੇ ਹੀ ਸਮਾਜ ਵਿੱਚ ਇਕਤਾ ਅਤੇ ਆਪਸੀ ਪਿਆਰ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਰਾਹੀਂ ਮਨੁੱਖਤਾ ਨੂੰ ਅੰਧ ਵਿਸ਼ਵਾਸਾਂ ਤੋਂ ਦੂਰ ਰਹਿ ਕੇ ਸੱਚ ਅਤੇ ਨੇਕੀ ਦੇ ਰਾਹ ’ਤੇ ਚੱਲਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੇ ਦਰਸਾਏ ਰਾਹ ’ਤੇ ਚੱਲ ਕੇ ਸਮਾਜ ਵਿੱਚ ਸਾਂਝ, ਸਦਭਾਵਨਾ ਅਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਸੰਤ ਬਾਬਾ ਮਨਦੀਪ ਦਾਸ ਜੀ ਨੇ ਕਿਹਾ ਕਿ ਇਹ ਸਮਾਗਮ ਸਾਰੇ ਧਰਮਾਂ ਨੂੰ ਇੱਕ ਸਮਝ ਕੇ ਬੜੇ ਸੁਚੱਜੇ ਤਰੀਕੇ ਨਾਲ ਮਨਾਇਆ ਗਿਆ ਹੈ, ਜੋ ਸਮਾਜ ਵਿੱਚ ਆਪਸੀ ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਸਹਿਜਪਾਲ ਲਾਡਾ , ਗੁਰਮੇਲ ਸਿੰਘ, ਨਰਿੰਦਰ ਸਿੰਘ, ਕਪਤਾਨ ਸਿੰਘ , ਲਖਬੀਰ ਗੁੱਜਰ, ਇੰਦਰ ਜੀਤ ਸਿੰਘ ਸਿਆਲੂ, ਗੁਰਤਾਜ ਸੰਧੂ, ਕੁਲਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਮਜੂਦ ਸਨ।
पटियाला/घनौर, 15 मार्च (हिमांशु हैरी): हलके के लोगों के सहयोग और डेरा सचखंड बल्लां के आशीर्वाद से श्री गुरु रविदास जी के 649वें प्रकाश पर्व को समर्पित एक विशाल संत सम्मेलन घनौर की अनाज मंडी में बड़ी श्रद्धा, भावना और धार्मिक उत्साह के साथ आयोजित किया गया। इस कार्यक्रम में इलाके की धार्मिक और सामाजिक शख्सियतों के अलावा बड़ी संख्या में संगत ने शामिल होकर गुरु साहिब के चरणों में नमन किया। इस दौरान विधायक एस. गुरलाल घनौर ने पंजाब के मुख्यमंत्री भगवंत सिंह मान का भी विशेष आभार व्यक्त किया। उन्होंने कहा कि मुख्यमंत्री के नेतृत्व में पंजाब सरकार लोगों की भलाई के लिए मुख्यमंत्री तीर्थ यात्रा योजना, मुख्यमंत्री मवन-धी सत्कार योजना और मुख्यमंत्री सेहत योजना जैसी कई महत्वपूर्ण योजनाएं चला रही है, जिनका लाभ बड़ी संख्या में लोगों तक पहुंच रहा है। MLA गुरलाल घनौर ने अपने भाषण में कहा कि श्री गुरु रविदास जी की बाणी पूरी इंसानियत के लिए प्रेरणा का स्रोत है और उनकी शिक्षाएं हमें हमेशा सच्चाई, न्याय और बराबरी के रास्ते पर चलने की सीख देती हैं। उन्होंने कहा कि ऐसे धार्मिक आयोजन समाज में अच्छी सोच और एकता को मजबूत करने में अहम भूमिका निभाते हैं। इस आयोजन के दौरान संत बाबा मंदीप सिंह जी ने गुरबाणी से भरे धार्मिक कीर्तन, वचन और कीर्तन से संगत को निहाल किया। बड़ी संख्या में संगत के आने से पूरे माहौल में भक्ति और भक्ति का रंग देखने को मिला। इस मौके पर संत मंदीप दास जी (राष्ट्रीय उपाध्यक्ष, अखिल भारतीय रविदासिया संगठन) ने श्री गुरु रविदास जी की बाणी और उनकी महान शिक्षाओं के बारे में संगत को संबोधित करते हुए कहा कि गुरु साहिब ने इंसानियत को बराबरी, भाईचारा और सच्चाई का तोहफा दिया। इस मौके पर उन्होंने कहा कि आज के समय में गुरु रविदास जी की सोच और शिक्षाओं पर चलकर ही समाज में एकता और आपसी प्यार को मजबूत किया जा सकता है। अपने भाषण में उन्होंने कहा कि श्री गुरु रविदास जी ने अपनी बाणी के ज़रिए इंसानियत को अंधविश्वास से दूर रहने और सच्चाई और अच्छाई के रास्ते पर चलने की शिक्षा दी। उन्होंने संगत से अपील की कि वे गुरु साहिब के दिखाए रास्ते पर चलकर समाज में मेलजोल, सद्भावना और भाईचारे को और मज़बूत करें। इस मौके पर संत बाबा मंदीप दास जी ने कहा कि सभी धर्मों को एक मानकर यह कार्यक्रम बहुत ही शुभ तरीके से मनाया गया है, जो समाज में आपसी प्यार और भाईचारे का संदेश देता है। इस मौके पर सहजपाल लाडा, गुरमेल सिंह, नरिंदर सिंह, कप्तान सिंह, लखबीर गुज्जर, इंदर जीत सिंह सियालू, गुरताज संधू, कुलवंत सिंह और बड़ी संख्या में संगत मौजूद थी।
Patiala/Ghanaur, March 15 (Himanshu Harry): With the support of the residents of the constituency and the blessings of Dera Sachkhand Ballan, a grand Sant Sammelan dedicated to the 649th Parkash Purb of Sri Guru Ravidass Ji was organized with great devotion, spirit and religious enthusiasm at the Grain Market of Ghanaur with great devotion, spirit and religious enthusiasm. In this event, besides religious and social personalities of the area, a large number of Sangat attended and paid homage to the feet of Guru Sahib. During this, MLA S. Gural Ghanaur also expressed special gratitude to Punjab Chief Minister Bhagwant Singh Mann. He said that under the leadership of the Chief Minister, the Punjab Government is running many important schemes for the welfare of the people like Mukhya Mantri Tirath Yatra Yojana, Mukhya Mantri Mawan-Dhi Satkar Yojana and Mukhya Mantri Health Yojana, the benefits of which are reaching a large number of people. MLA S. Gurlal Ghanaur said in his address that the Bani of Sri Guru Ravidass Ji is a source of inspiration for all humanity and his teachings always teach us to follow the path of truth, justice and equality. He said that such religious events play an important role in strengthening positive thinking and unity in the society. During this event, Sant Baba Mandeep Singh Ji delighted the congregation with religious kirtan, vachan and kirtan full of Gurbani. With the presence of a large number of congregation, the color of devotion and devotion was seen in the entire atmosphere. On this occasion, Sant Mandeep Das Ji (National Vice President, Akhil Bharatiya Ravidasiya Sangathan) while addressing the congregation about the Bani of Sri Guru Ravidass Ji and his great teachings said that Guru Sahib gave humanity the gift of equality, brotherhood and truth. On this occasion, he said that in today’s time, unity and mutual love can be strengthened in the society only by following the thinking and teachings of Guru Ravidass Ji. In his address, he said that Sri Guru Ravidas Ji, through his Bani, taught humanity to stay away from superstitions and follow the path of truth and virtue. He appealed to the congregation to further strengthen harmony, goodwill and brotherhood in the society by following the path shown by Guru Sahib. On this occasion, Sant Baba Mandeep Das Ji said that this event has been celebrated in a very auspicious manner by considering all religions as one, which gives a message of mutual love and brotherhood in the society. On this occasion, Sehajpal Lada, Gurmail Singh, Narinder Singh, Kaptan Singh, Lakhbir Gujjar, Inder Jeet Singh Sialu, Gurtaj Sandhu, Kulwant Singh and a large number of congregation were present.