ਪਟੇਲ ਕਾਲਜ ਰਾਜਪੁਰਾ ‘ਚ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

ਡਾ.ਅਰਵਿੰਦ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁੱਖ ਮਹਿਮਾਨ ਵੱਜੋਂ ਕੀਤੀ ਸ਼ਮੂਲੀਅਤ

ਰਾਜਪੁਰਾ, 23 ਅਪ੍ਰੈਲ (ਹਿਮਾਂਸ਼ੂ ਹੈਰੀ): ਰਾਜਪੁਰਾ ਸ਼ਹਿਰ ਦੇ ਪ੍ਰਸਿੱਧ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਵਿਖੇ ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਤੇ ਪ੍ਰਿੰਸੀਪਲ ਡਾ. ਸੀ.ਪੀ.ਗਾਂਧੀ ਦੀ ਅਗਵਾਈ ਹੇਠ ਕਾਲਜ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਸਲਾਨਾ ਪ੍ਰਾਪਤੀਆਂ ਲਈ ਸਨਮਾਨਿਤ ਕਰਨ ਲਈ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਗਮ ਦਾ ਆਗਾਜ਼ ਜੋਤੀ ਪ੍ਰਜਵਲਿਤ ਤੇ ਯੂਨੀਵਰਸਿਟੀ ਧੁਨੀ ਨਾਲ ਕੀਤਾ ਗਿਆ। ਪ੍ਰਿੰਸੀਪਲ ਡਾ. ਸੀ.ਪੀ.ਗਾਂਧੀ ਨੇ ਸ਼ਬਦਾਂ ਦੇ ਗੁਲਦਸਤੇ ਨਾਲ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਮੁਬਾਰਕਬਾਦ ਦਿੱਤੀ ਇਸ ਸਮਾਗਮ ਦੀ ਸ਼ਾਨ ਡਾ. ਅਰਵਿੰਦ , ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ , ਪਟਿਆਲਾ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਰਮਨ ਜੈਨ , ਵਾਈਸ ਪ੍ਰਧਾਨ ਸ਼੍ਰੀ ਰਾਜੇਸ਼ ਆਨੰਦ , ਡਾ. ਸਰਬਜੀਤ ਸਿੰਘ ( ਜਨਰਲ ਸਕੱਤਰ ) , ਸ਼੍ਰੀ ਰਾਜ ਕੁਮਾਰ ਟਾਟਾ ( ਵਿੱਤ ਸਕੱਤਰ ) , ਸ਼੍ਰੀ ਕਮਲ ਟੰਡਨ ( ਸਕੱਤਰ ) ਆਪਣੇ ਹੀ ਕਾਲਜ ਦੇ ਵਿਹੜੇ ਵਿਚ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ । ਡਾ. ਅਰਵਿੰਦ , ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ , ਪਟਿਆਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜੀਵਨ ਵਿਚ ਸਫਲ ਹੋਣ ਲਈ ਆਪਣੇ ਪੈਰ ਜ਼ਮੀਨ ‘ਤੇ ਰੱਖਣ , ਦੂਜਿਆਂ ਦੀ ਸਹਾਇਤਾ ਕਰਨ , ਆਪਣੇ ਹੀ ਦੇਸ਼ ਵਿਚ ਰਹਿ ਕੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਦੌਰਾਨ ਵੱਖ-ਵੱਖ ਕਲਾਸਾਂ ਦੇ 6 ਵਿਦਿਆਰਥੀਆ ਨੂੰ ਕਾਲਜ ਕਲਰ , 10 ਵਿਦਿਆਰਥੀ ਖੇਡ ਵਿਭਾਗ, 15 ਵਿਦਿਆਰਥੀ ਐਨ.ਐਸ.ਐਸ. , 9 ਵਿਦਿਆਰਥੀ ਐਨ.ਸੀ.ਸੀ. , 22 ਵਿਦਿਆਰਥੀ ਯੂਥ ਫੈਸਟੀਵਲ 2022-23 , 19 ਵਿਦਿਆਰਥੀ ਯੂਥ ਫੈਸਟੀਵਲ 2023-24 , 98 ਵਿਦਿਆਰਥੀ ਯੂਨੀਵਰਸਿਟੀ ਪ੍ਰੀਖਿਆ, ਯੁਵਾ ਕੌਸ਼ਲ ਉਤਸਵ 2023 ਦੇ ਜੇਤੂ 61 ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਨਾਟਕ , ਭੰਗੜੇ ਤੇ ਫੈਸ਼ਨ ਸ਼ੋਅ ਦੀ ਪੇਸ਼ਕਾਰੀ ਵੀ ਕੀਤੀ ਗਈ। ਸਮਾਗਮ ਦੌਰਾਨ ਸਮੂਹ ਕਾਲਜ ਸਟਾਫ਼ ਨੇ ਵੱਖ-ਵੱਖ ਡਿਊਟੀਆਂ ਨਿਭਾਉਂਦੇ ਹੋਏ ਆਪਣੀ ਹਾਜ਼ਰੀ ਲਗਵਾਈ ।

Leave a Reply

Your email address will not be published. Required fields are marked *