ਆਪ ਆਗੂਆਂ ਨੇ ਲੱਡੂ ਵੰਡ ਮਨਾਈ ਖੁਸ਼ੀ, ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ 

आप नेताओं ने लड्डू बांटकर जश्न मनाया, मुख्यमंत्री भगवंत मान को धन्यवाद दिया

AAP leaders celebrate laddu distribution, thank Chief Minister Bhagwant Mann

ਰਾਜਪੁਰਾ, 09 ਮਾਰਚ(ਹਿਮਾਂਸ਼ੂ ਹੈਰੀ):”ਆਮ ਆਦਮੀ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਮੌਕੇ ਪੰਜਾਬ ਵਾਸੀਆਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਹ ਬਾਕੀ ਵਾਅਦੇ ਤਾਂ ਪੂਰੇ ਕਰ ਦਿੱਤੇ ਗਏ ਸਨ ਪਰ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਵਾਲਾ ਵਾਅਦਾ ਮਾਨ ਸਰਕਾਰ ਨੇ ਹੁਣ ਪੂਰਾ ਕਰ ਕੇ ਕੌਮਾਂਤਰੀ ਔਰਤ ਦਿਵਸ ਮੌਕੇ ਪੰਜਾਬ ਦੀਆਂ ਔਰਤਾਂ ਨੂੰ ਵਿਸ਼ੇਸ਼ ਤੋਹਫਾ ਦਿੱਤਾ ਹੈ”ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ, ਚੇਅਰਮੈਨ ਜਸਵੀਰ ਸਿੰਘ ਚੰਦੂਆਂ ਅਤੇ ਪੀਐਸਆਈਡੀਸੀ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ ਨੇ ਰਾਜਪੁਰਾ ਦੇ ਟਾਹਲੀ ਵਾਲਾ ਚੌਂਕ ਵਿਖੇ ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਦੇ ਐਲਾਨ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਕੀਤਾ। ਇਸ ਮੌਕੇ ਭਗਵੰਤ ਮਾਨ ਸਰਕਾਰ ਦੇ ਹੱਕ ਵਿੱਚ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਢੋਲ ਦੇ ਡਗੇ ਤੇ ਭੰਗੜਾ ਵੀ ਪਾਇਆ ਗਿਆ। ਇਸ ਮੌਕੇ ਉਕਤ ਆਪ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ ਚੋਣਾਂ ਮੌਕੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਸੌ ਫ਼ੀਸਦੀ ਪੂਰੇ ਕਰ ਦਿੱਤੇ ਹਨ ਅਤੇ ਹੁਣ ਲੋਕਾਂ ਨਾਲ ਕੀਤਾ ਹੋਇਆ ਕੋਈ ਵੀ ਵਾਅਦਾ ਅਜਿਹਾ ਨਹੀਂ ਜੋ ਵਫ਼ਾ ਨਾ ਕੀਤਾ ਗਿਆ ਹੋਵੇ। ਉਨ੍ਹਾਂ ਸਿੱਖਿਆ ਕ੍ਰਾਂਤੀ, ਸਿਹਤ ਕ੍ਰਾਂਤੀ, ਮੁਫਤ ਬਿਜਲੀ, ਦਸ ਲੱਖ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਦੀ ਗੱਲ ਕਰਦਿਆਂ ਕਿਹਾ ਕਿ ਹਜ਼ਾਰ ਰੁਪਏ ਮਿਲਣ ਨਾਲ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਪਰਿਵਾਰਾਂ ਦੀਆਂ ਔਰਤਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਹੁਣ ਆਪਣੀਆਂ ਨਿੱਜੀ ਲੋੜਾਂ ਦੀ ਪੂਰਤੀ ਲਈ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਰਹੇਗੀ। ਇਸ ਮੌਕੇ ਅਵਤਾਰ ਸਿੰਘ ਹਰਪਾਲਪੁਰ, ਸੁਰਿੰਦਰ ਸਿੰਘ ਬੰਟੀ ਖਾਨਪੁਰ, ਚੰਨਣ ਸਿੰਘ,ਮਹਿੰਦਰ ਸਿੰਘ ਗਣੇਸ਼ ਨਗਰ, ਮਨੀਸ਼ ਸੂਦ, ਜੋਰਾ ਸਿੰਘ ਬਨੂੰੜ,ਮਨੀਸ਼ ਬਤਰਾ, ਕਰਨੈਲ ਪੁਰੀ, ਜਨਕ ਰਾਜ ਭੱਦਕ, ਦਵਿੰਦਰ ਸਿੰਘ ਰੰਗੀਆਂ ਸ਼੍ਰੀਮਤੀ ਇੰਦੂ ਡਹਿਰਾ, ਮਨੀਸ ਸਰਮਾ, ਮਨੀਸ ਬਤਰਾ, ਕਰਨੈਲ ਪੁਰੀ, ਕੇਵਲ ਪੁਰੀ, ਨਰੇਸ਼ ਕੁਮਾਰ, ਅਮਰਜੀਤ, ਅਮਰੀਕ ਸਿੰਘ, ਮਹਿੰਦਰ ਸਿੰਘ ਗਨੇਸਨਗਰ, ਸੁਖਵਿੰਦਰ ਸੁਖੀ ਐਮ ਸੀ, ਪਰਵੀਨ ਕੁਮਾਰ, ਅਮਿਤ ਡਹਿਰਾ, ਜਨਕ ਰਾਜ, ਮੁਹੰਮਦ ਹੁਸੈਨ, ਚਿਰੰਜੀ ਲਾਲ ਸ਼ਰਮਾ, ਸਿਕਦੰਰ ਸਿੰਘ ਦਵਿੰਦਰ ਸਿੰਘ ਰੰਗੀਆਂ, ਕਰਨਗੜੀ, ਬੰਟੀ ਖਾਨਪੁਰ , ਸੁਸ਼ੀਲ ਰਾਮਦੇਵ, ਕ੍ਰਿਸ਼ਨ ਕੁਮਾਰ ਫੌਜੀ ਸਮੇਤ ਕਈ ਆਪ ਆਗੂ ਮੌਜੂਦ ਸਨ।

राजपुरा, 9 मार्च (हिमांशु हैरी): “आम आदमी पार्टी ने 2022 के विधानसभा चुनाव प्रचार के दौरान पंजाब के लोगों से जो वादे किए थे, वे पूरे हो गए थे, लेकिन अब मान सरकार ने महिलाओं को हर महीने एक हज़ार रुपये देने का वादा पूरा किया है और अंतरराष्ट्रीय महिला दिवस के मौके पर पंजाब की महिलाओं को एक खास तोहफ़ा दिया है।” ये विचार मार्केट कमेटी राजपुरा के चेयरमैन दीपक सूद, चेयरमैन जसवीर सिंह चंदुआना और PSIDC के सीनियर वाइस चेयरमैन प्रवीण छाबड़ा ने राजपुरा के टाहली वाला चौक पर महिलाओं को हर महीने एक हज़ार रुपये देने की घोषणा की खुशी में मुख्यमंत्री भगवंत मान और AAP कन्वीनर अरविंद केजरीवाल का शुक्रिया अदा करते हुए कहे। इस मौके पर भगवंत मान सरकार और मुख्यमंत्री भगवंत मान के हक में नारे भी लगाए गए और ढोल-नगाड़ों पर भांगड़ा भी किया गया। इस मौके पर AAP नेताओं ने कहा कि आम आदमी पार्टी की सरकार पंजाब की पहली ऐसी सरकार है जिसने चुनाव के दौरान लोगों से किए सभी वादे 100 परसेंट पूरे किए हैं और अब लोगों से किया गया कोई भी वादा ऐसा नहीं है जो पूरा न हुआ हो। शिक्षा क्रांति, स्वास्थ्य क्रांति, मुफ्त बिजली, दस लाख तक के मुफ्त इलाज की सुविधा के बारे में बात करते हुए उन्होंने कहा कि एक हजार रुपये मिलने से आर्थिक रूप से कमजोर परिवारों की महिलाओं को बड़ी राहत मिलेगी और उन्हें अपनी निजी जरूरतों को पूरा करने के लिए अब किसी के आगे हाथ फैलाने की जरूरत नहीं पड़ेगी। इस मौके पर अवतार सिंह हरपालपुर, सुरिंदर सिंह बंटी खानपुर, चन्नण सिंह, महिंदर सिंह गणेश नगर, मनीष सूद, जोरा सिंह बनूर, मनीष बत्रा, करनैल पुरी, जनक राज भड़क, दविंदर सिंह रंगियां, श्रीमती इंदू देहरा, मनीस शर्मा, मनीस बत्रा, करनैल पुरी, केवल पुरी, नरेश कुमार, अमरजीत, अमरीक सिंह, महिंदर सिंह गणेशनगर, सुखविंदर सुखी एमसी, परवीन कुमार, अमित देहरा, जनक राज, मोहम्मद हुसैन, चिरंजी लाल शर्मा, सिकंदर सिंह दविंदर सिंह रंगियां, करंगरी, बंटी खानपुर, सुशील रामदेव, कृष्ण कुमार फौजी व कई अन्य आप नेता मौजूद थे।

Rajpura, March 9 (Himanshu Harry): “The promises made by the Aam Aadmi Party to the people of Punjab during the campaign for the 2022 assembly elections were fulfilled, but the Mann government has now fulfilled the promise of giving one thousand rupees per month to women and given a special gift to the women of Punjab on the occasion of International Women’s Day.” These views were expressed by Market Committee Rajpura Chairman Deepak Sood, Chairman Jasvir Singh Chanduan and PSIDC Senior Vice Chairman Praveen Chhabra at Tahli Wala Chowk in Rajpura, in celebration of the announcement of giving one thousand rupees per month to women, while thanking Chief Minister Bhagwant Mann and AAP Convener Arvind Kejriwal. On this occasion, slogans were also raised in favor of the Bhagwant Mann government and in favor of Chief Minister Bhagwant Mann and Bhangra was also played on the drums. On this occasion, the said AAP leaders said that the Aam Aadmi Party government is the first such government in Punjab which has fulfilled all the promises made to the people during the elections 100 percent and now there is no promise made to the people that has not been fulfilled. Talking about the education revolution, health revolution, free electricity, free treatment facilities up to ten lakhs, they said that by getting one thousand rupees, women from economically weaker sections of families will get a big relief and they will no longer need to reach out to anyone to fulfill their personal needs. On this occasion, Avtar Singh Harpalpur, Surinder Singh Bunty Khanpur, Channan Singh, Mahinder Singh Ganesh Nagar, Manish Sood, Jora Singh Banur, Manish Batra, Karnail Puri, Janak Raj Bhadak, Davinder Singh Rangian, Mrs. Indu Dehra, Manis Sharma, Manis Batra, Karnail Puri, Kewal Puri, Naresh Kumar, Amarjit, Amrik Singh, Mahinder Singh Ganesnagar, Sukhwinder Sukhi MC, Parveen Kumar, Amit Dehra, Janak Raj, Mohammad Hussain, Chiranji Lal Sharma, Sikander Singh Davinder Singh Rangian, Karangari, Bunty Khanpur, Sushil Ramdev, Krishan Kumar Fauji and many other AAP leaders were present.

Leave a Reply

Your email address will not be published. Required fields are marked *