ਟਰੈਫਿਕ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਸਕੂਲੀ ਬੱਸਾਂ ਦੀ ਕੀਤੀ ਗਈ ਚੈਕਿੰਗ, ਚੈਕਿੰਗ ਦੌਰਾਨ ਡਰਾਈਵਰਾਂ ਨੂੰ ਸਕੂਲੀ ਬੱਸਾਂ ਨੂੰ ਨਿਰਧਾਰਿਤ ਕੀਤੀ ਗਈ ਗਤੀ ਤੋਂ ਵੱਧ ਨਾ ਚਲਾਉਣ ਦੀ ਕੀਤੀ ਹਦਾਇਤ 

ट्रैफिक पुलिस ने जिले में अलग-अलग जगहों पर स्कूल बसों की चेकिंग की, चेकिंग के दौरान ड्राइवरों को स्कूल बसों को तय स्पीड से ज़्यादा न चलाने की हिदायत दी गई।

Traffic police checked school buses at various places in the district, during the checking, drivers were instructed not to drive school buses beyond the prescribed speed.

ਮੋਹਾਲੀ,26 ਫ਼ਰਵਰੀ (ਹਿਮਾਂਸ਼ੂ ਹੈਰੀ)ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐੱਸ.ਏ.ਐੱਸ.ਨਗਰ ਹਰਮਨਦੀਪ ਸਿੰਘ ਹਾਂਸ, ਕਪਤਾਨ ਪੁਲਿਸ ਟ੍ਰੈਫਿਕ ਨਵਨੀਤ ਸਿੰਘ ਮਾਹਲ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਹੇਠ ਉਪ ਕਪਤਾਨ ਪੁਲਿਸ, ਟ੍ਰੈਫਿਕ, ਕਰਨੈਲ ਸਿੰਘ ਵੱਲੋਂ 25 ਫਰਵਰੀ ਨੂੰ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ ਸਕੂਲੀ ਬੱਸਾਂ ਵਿੱਚ ਕੈਮਰਿਆਂ, ਫਾਇਰ ਸਿਲੰਡਰ, ਫਸਟ ਏਡ ਬਾਕਸ ਆਦਿ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਜਿਨ੍ਹਾਂ ਸਕੂਲੀ ਬੱਸਾਂ ਵਿੱਚ ਖਾਮੀਆਂ ਪਾਈਆਂ ਗਈਆ, ਉਨ੍ਹਾਂ ਸਕੂਲੀ ਬੱਸਾਂ ਤੇ ਟ੍ਰੈਫਿਕ ਨਿਯਮਾਂ ਤਹਿਤ ਬਣਦੀ ਕਾਰਵਾਈ ਕੀਤੀ ਗਈ।ਇਸ ਚੈਕਿੰਗ ਦਾ ਮੁੱਖ ਉਦੇਸ਼ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਹੋਏ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ। ਚੈਕਿੰਗ ਦੌਰਾਨ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਹਦਾਇਤ ਕੀਤੀ ਗਈ ਕਿ ਸਕੂਲੀ ਬੱਸਾਂ ਨੂੰ ਨਿਰਧਾਰਿਤ ਕੀਤੀ ਗਈ ਗਤੀ ਤੋਂ ਵੱਧ ਨਾ ਚਲਾਇਆ ਜਾਵੇ।ਸਕੂਲੀ ਬੱਸਾਂ ਦੀ ਚੈਕਿੰਗ ਦੌਰਾਨ ਡੀ.ਐਸ.ਪੀ ਟ੍ਰੈਫਿਕ ਨੇ ਸਕੂਲੀ ਬੱਚਿਆਂ ਨਾਲ ਵਾਰਤਾਲਾਪ ਕਰਦੇ ਹੋਏ, ਸਕੂਲੀ ਬੱਚਿਆਂ ਨੂੰ ਦੱਸਿਆ ਕਿ ਜੇਕਰ ਤੁਹਾਡੀ ਬੱਸ ਦਾ ਡਰਾਈਵਰ ਸਕੂਲੀ ਬੱਸ ਨੂੰ ਓਵਰ ਸਪੀਡ ਜਾਂ ਗਲਤ ਸਾਈਡ ਤੇ ਚਲਾਉਦਾਂ ਹੈ, ਤਾਂ ਤੁਸੀ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਜਾ ਸੀਨੀਅਰ ਅਧਿਆਪਕਾਂ ਨੂੰ ਇਸ ਸਬੰਧੀ ਸੂਚਨਾ ਦਿਓ ਤਾਂ ਜੋ ਭਵਿੱਖ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

मोहाली, 26 फरवरी (हिमांशु हैरी) सीनियर सुपरिंटेंडेंट ऑफ पुलिस, जिला SAS नगर हरमनदीप सिंह हंस, सुपरिंटेंडेंट ऑफ पुलिस ट्रैफिक नवनीत सिंह माहल द्वारा सेफ स्कूल व्हीकल पॉलिसी के तहत दिए गए दिशा-निर्देशों के तहत, डिप्टी सुपरिंटेंडेंट ऑफ पुलिस, ट्रैफिक, करनैल सिंह ने 25 फरवरी को जिले में अलग-अलग जगहों पर स्कूल बसों की चेकिंग की। चेकिंग के दौरान स्कूल बसों में कैमरे, फायर सिलेंडर, फर्स्ट एड बॉक्स आदि चेक किए गए। चेकिंग के दौरान जिन स्कूल बसों में ट्रैफिक नियमों के तहत खामियां पाई गईं, उनके खिलाफ उचित कार्रवाई की गई। इस चेकिंग का मुख्य मकसद स्कूल बसों के ड्राइवरों को ट्रैफिक नियमों के बारे में जागरूक करके स्कूली बच्चों की सुरक्षा सुनिश्चित करना था। चेकिंग के दौरान, स्कूल बस ड्राइवरों को निर्देश दिया गया कि वे स्कूल बसों को तय स्पीड से ज्यादा न चलाएं। स्कूल बसों की चेकिंग के दौरान, DSP ट्रैफिक ने स्कूली बच्चों से बातचीत करते हुए स्कूली बच्चों से कहा कि अगर आपकी बस का ड्राइवर स्कूल बस को ओवर स्पीड या रॉन्ग साइड में चलाता है, तो आप स्कूल प्रिंसिपल या सीनियर टीचरों को इस बारे में बताएं ताकि भविष्य में कोई अनहोनी न हो सके।

Mohali, 26 February (Himanshu Harry) Under the guidelines given by Senior Superintendent of Police, District SAS Nagar Harmandeep Singh Hans, Superintendent of Police Traffic Navneet Singh Mahal under the Safe School Vehicle Policy, Deputy Superintendent of Police, Traffic, Karnail Singh checked school buses at various places in the district on 25 February. During the checking, cameras, fire cylinders, first aid boxes etc. were checked in the school buses. During the checking, appropriate action was taken against those school buses in which defects were found under the traffic rules. The main objective of this checking was to ensure the safety of school children by making the drivers of school buses aware of the traffic rules. During the checking, the school bus drivers were instructed not to drive the school buses beyond the prescribed speed. During the checking of the school buses, the DSP Traffic, while interacting with the school children, told the school children that if the driver of your bus drives the school bus over speed or on the wrong side, then you should inform the school principal or senior teachers about this so that no untoward incident can happen in the future.

Leave a Reply

Your email address will not be published. Required fields are marked *