ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਵਿੱਚ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸਵਾਹ

प्रधानमंत्री जन औषधि केंद्र में आग लगने से लाखों का सामान जलकर खाक

Fire breaks out at Pradhan Mantri Jan Aushadhi Kendra, goods worth lakhs gutted

ਰਾਜਪੁਰਾ,26 ਫਰਵਰੀ (ਹਿਮਾਂਸ਼ੂ ਹੈਰੀ): ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਸਥਿਤ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੀਆਂ ਦਵਾਈਆਂ ਤੋਂ ਇਲਾਵਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਨੇ ਪਾਣੀ ਦੀਆਂ ਬੌਛਾਰਾਂ ਨਾਲ ਅੱਗ ‘ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ।ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਵਿੱਚ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਖੋਲ੍ਹਿਆ ਹੋਇਆ ਹੈ, ਜਿੱਥੇ ਮਰੀਜ਼ਾਂ ਨੂੰ ਘੱਟ ਕੀਮਤ ‘ਤੇ ਦਵਾਈਆਂ ਮਿਲਦੀਆਂ ਹਨ। ਰੋਜ਼ਾਨਾ ਦੀ ਤਰ੍ਹਾਂ ਬੁੱਧਵਾਰ ਨੂੰ ਕਰੀਬ ਸਵਾ ਤਿੰਨ ਵਜੇ ਮੈਨੇਜਰ ਦੁਕਾਨ ਬੰਦ ਕਰਕੇ ਚਲੇ ਗਏ ਸਨ। ਪਰ ਸਵੇਰੇ ਕਰੀਬ 4 ਵਜੇ ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਮੈਨੇਜਰ ਮਯੂਰ ਚੌਧਰੀ ਦੁਕਾਨ ‘ਤੇ ਪਹੁੰਚੇ ਅਤੇ ਦੁਕਾਨ ਖੋਲ੍ਹਣ ‘ਤੇ ਦੇਖਿਆ ਕਿ ਕਾਫੀ ਅੱਗ ਲੱਗੀ ਹੋਈ ਸੀ।ਅੱਗ ਦੀ ਖ਼ਬਰ ਮਿਲਣ ‘ਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਪਹੁੰਚ ਕੇ ਪਾਣੀ ਦੀਆਂ ਬੌਛਾਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ, ਪਰ ਉਦੋਂ ਤੱਕ ਦੁਕਾਨ ਦੇ ਅੰਦਰ ਰੱਖੀਆਂ ਦਵਾਈਆਂ ਤੋਂ ਇਲਾਵਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੀ। ਅੱਗ ਲੱਗਣ ਕਾਰਨ ਘੱਟ ਕੀਮਤ ‘ਤੇ ਦਵਾਈਆਂ ਖਰੀਦਣ ਵਾਲੇ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਔਸ਼ਧੀ ਕੇਂਦਰ ਨੂੰ ਦੁਬਾਰਾ ਸਥਾਪਿਤ ਕਰਨ ਵਿੱਚ ਕਈ ਦਿਨ ਲੱਗ ਸਕਦੇ ਹਨ।

राजपुरा, 26 फरवरी (हिमांशु हैरी): राजपुरा के सरकारी अस्पताल में बने प्रधानमंत्री जन औषधि केंद्र में आग लगने से लाखों रुपये की दवाइयां और कीमती सामान जलकर राख हो गया। फायर ब्रिगेड ने पानी की बौछारों से आग पर काबू पाया। बताया जा रहा है कि आग से लाखों का नुकसान हुआ है। जानकारी के मुताबिक, सरकारी अस्पताल में प्रधानमंत्री जन औषधि केंद्र खुला है, जहां मरीजों को कम दामों पर दवाइयां मिलती हैं। हर दिन की तरह बुधवार को दोपहर करीब 3:15 बजे मैनेजर दुकान बंद करके चले गए थे। लेकिन सुबह करीब 4 बजे आग लगने की सूचना मिलने पर मैनेजर मयूर चौधरी दुकान पर पहुंचे और दुकान खोलने पर देखा कि बहुत आग लगी हुई है। आग की खबर मिलते ही फायर ब्रिगेड की गाड़ी पहुंची और पानी की बौछारों की मदद से आग पर काबू पाया, लेकिन तब तक दुकान के अंदर रखी दवाइयों के अलावा कीमती सामान जलकर राख हो चुका था। खबर लिखे जाने तक आग लगने के कारणों का पता नहीं चल सका था। आग लगने की वजह से कम कीमत पर दवाइयां खरीदने वाले मरीजों को मुश्किलों का सामना करना पड़ सकता है, क्योंकि दवा सेंटर को फिर से चालू करने में कई दिन लग सकते हैं।

Rajpura, February 26 (Himanshu Harry): Due to a fire at the Pradhan Mantri Jan Aushadhi Kendra located in the government hospital in Rajpura, medicines worth lakhs of rupees and valuables were burnt to ashes. The fire brigade controlled the fire with water cannons. It is being told that the fire has caused a loss of lakhs. According to the information, the Pradhan Mantri Jan Aushadhi Kendra is open in the government hospital, where patients get medicines at low prices. Like every day, on Wednesday, at around 3:15 pm, the manager had closed the shop and left. But on receiving information about the fire at around 4 am, the manager Mayur Chaudhary reached the shop and on opening the shop, he saw that there was a lot of fire. On receiving the news of the fire, the fire brigade vehicle reached and controlled the fire with the help of water cannons, but by then, besides the medicines kept inside the shop, the valuables had been burnt to ashes. The cause of the fire could not be known till the time of writing the news. Patients who purchase medicines at low prices may face difficulties due to the fire, as it may take several days to re-establish the medicine center.

Leave a Reply

Your email address will not be published. Required fields are marked *