ਸੰਤ ਨਿਰੰਕਾਰੀ ਮਿਸ਼ਨ ਵੱਲੋਂ ‘ਸਵੱਛ ਜਲ, ਸਵੱਛ ਮਨ’ ਮੁਹਿੰਮ ਦੀ ਦੇਸ਼ ਭਰ ਵਿੱਚ ਕੀਤੀ ਗਈ ਸ਼ੁਰੂਆਤ ‘ਪ੍ਰੋਜੈਕਟ ਅੰਮ੍ਰਿਤ’ ਦੇ ਚੌਥੇ ਪੜਾਅ ਹੇਠ 1500 ਤੋਂ ਵੱਧ ਸਥਾਨਾਂ ’ਤੇ ਜਲ ਸੰਭਾਲ ਅਤੇ ਸਵੱਛਤਾ ਲਈ ਜਾਗਰੂਕਤਾ ਮੁਹਿੰਮ ਚਲਾਈ

संत निरंकारी मिशन ने पूरे देश में ‘स्वच्छ जल, स्वच्छ मन’ अभियान शुरू किया और ‘प्रोजेक्ट अमृत’ के चौथे चरण के तहत 1500 से ज़्यादा जगहों पर जल संरक्षण और सफ़ाई के लिए जागरूकता अभियान चलाया।

Sant Nirankari Mission launched the ‘Clean Water, Clean Mind’ campaign across the country and launched an awareness campaign for water conservation and cleanliness at more than 1500 locations under the fourth phase of ‘Project Amrit’.

ਰਾਜਪੁਰਾ,24 ਫਰਵਰੀ(ਹਿਮਾਂਸ਼ੂ ਹੈਰੀ):ਸੰਤ ਨਿਰੰਕਾਰੀ ਮਿਸ਼ਨ ਵੱਲੋਂ ‘ਪ੍ਰੋਜੈਕਟ ਅੰਮ੍ਰਿਤ’ ਦੇ ਤਹਿਤ ‘ਸਵੱਛ ਜਲ, ਸਵੱਛ ਮਨ’ ਮੁਹਿੰਮ ਦੇ ਚੌਥੇ ਪੜਾਅ ਦੀ ਸ਼ੁਰੂਆਤ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਨਿਰਦੇਸ਼ਾਂ ਅਨੁਸਾਰ ਦੇਸ਼ ਭਰ ਵਿੱਚ ਕੀਤੀ ਗਈ। ਇਸ ਸਬੰਧੀ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਨੇ ਦੱਸਿਆ ਕਿ ਇਹ ਮੁਹਿੰਮ ਭਾਰਤ ਦੇ 1500 ਤੋਂ ਵੱਧ ਸਥਾਨਾਂ ’ਤੇ ਇਕੱਠੇ ਚਲਾਈ ਜਾ ਰਹੀ ਹੈ, ਜੋ ਜਲ ਸੰਭਾਲ ਅਤੇ ਸਵੱਛਤਾ ਲਈ ਇਤਿਹਾਸਕ ਯਤਨ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਮੁੱਖ ਉਦੇਸ਼ ਲੋਕਾਂ ਨੂੰ ਪਾਣੀ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਇਸ ਨੂੰ ਜੀਵਨ ਦਾ ਅਨਮੋਲ ਖਜ਼ਾਨਾ ਸਮਝਦੇ ਹੋਏ ਇਸ ਦੀ ਸੰਭਾਲ ਲਈ ਪ੍ਰੇਰਿਤ ਕਰਨਾ ਹੈ। ਮਿਸ਼ਨ ਵੱਲੋਂ ਬਾਬਾ ਹਰਦੇਵ ਸਿੰਘ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਸਾਲ 2023 ਵਿੱਚ ਭਾਰਤ ਸਰਕਾਰ ਦਾ ਸੰਸਕ੍ਰਿਤੀ ਮੰਤਰਾਲਾ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਮੁਹਿੰਮ ਦੌਰਾਨ ਨਦੀਆਂ, ਤਾਲਾਬਾਂ ਅਤੇ ਹੋਰ ਜਲ ਸਰੋਤਾਂ ਦੀ ਸਫਾਈ, ਜਾਗਰੂਕਤਾ ਗੋਸ਼ਟੀਆਂ ਅਤੇ ਸਮੂਹਿਕ ਸੇਵਾ ਕਾਰਜ ਕੀਤੇ ਜਾ ਰਹੇ ਹਨ। ਮਿਸ਼ਨ ਦਾ ਮੰਨਣਾ ਹੈ ਕਿ ਸਵੱਛ ਜਲ ਨਾਲ ਹੀ ਸਵੱਛ ਮਨ ਅਤੇ ਸਿਹਤਮੰਦ ਸਮਾਜ ਦੀ ਨਿਰਮਾਣ ਸੰਭਵ ਹੈ। ਇਹ ਉਪਰਾਲਾ ਲੋਕਾਂ ਨੂੰ ਕੁਦਰਤ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।

ਫੋਟੋ ਕੈਪਸ਼ਨ :- ‘ਪ੍ਰੋਜੈਕਟ ਅੰਮ੍ਰਿਤ’ ਦੇ ਤਹਿਤ ‘ਸਵੱਛ ਜਲ, ਸਵੱਛ ਮਨ’ ਮੁਹਿੰਮ ਦੇ ਚੌਥੇ ਪੜਾਅ ਦੀ ਸ਼ੁਰੂਆਤ ਕਰਦੇ ਹੋਏ ਨਿਰੰਕਾਰੀ ਮਿਸ਼ਨ ਦੇ ਮੈਂਬਰ।

राजपुरा, 24 फरवरी (हिमांशु हैरी): माता सुदीक्षा जी महाराज के निर्देश पर संत निरंकारी मिशन की ओर से ‘प्रोजेक्ट अमृत’ के तहत ‘साफ पानी, साफ दिमाग’ कैंपेन का चौथा फेज पूरे देश में शुरू किया गया। इस बारे में संत निरंकारी मंडल के सेक्रेटरी जोगिंदर सुखीजा ने बताया कि यह कैंपेन भारत में 1500 से ज़्यादा जगहों पर एक साथ चलाया जा रहा है, जो पानी बचाने और साफ-सफाई के लिए एक ऐतिहासिक कोशिश साबित होगी। उन्होंने कहा कि इस पहल का मुख्य मकसद लोगों को पानी की अहमियत के बारे में जागरूक करना और इसे जीवन का अनमोल खजाना मानकर इसे बचाने के लिए मोटिवेट करना है। बाबा हरदेव सिंह की शिक्षाओं से प्रेरित होकर मिशन ने भारत सरकार के कल्चर मिनिस्ट्री के सपोर्ट से साल 2023 में यह प्रोजेक्ट शुरू किया था। इस कैंपेन के दौरान नदियों, तालाबों और पानी के दूसरे सोर्स की सफाई, अवेयरनेस सेशन और मिलकर सेवा का काम किया जा रहा है। मिशन का मानना ​​है कि साफ पानी से ही साफ दिमाग और हेल्दी समाज बनाया जा सकता है। यह पहल लोगों को नेचर के प्रति जिम्मेदारी लेने और आने वाली पीढ़ियों के लिए एनवायरनमेंट को बचाने के लिए प्रेरित कर रही है। फोटो कैप्शन:- निरंकारी मिशन के सदस्य ‘प्रोजेक्ट अमृत’ के तहत ‘स्वच्छ जल, स्वच्छ मन’ अभियान के चौथे चरण की शुरुआत करते हुए।

Rajpura, February 24 (Himanshu Harry): The fourth phase of the ‘Clean Water, Clean Mind’ campaign under ‘Project Amrit’ by Sant Nirankari Mission was launched across the country as per the instructions of Mata Sudiksha Ji Maharaj. In this regard, Sant Nirankari Mandal Secretary Joginder Sukhija said that this campaign is being run simultaneously at more than 1500 places in India, which will prove to be a historic effort for water conservation and cleanliness. He said that the main objective of this initiative is to make people aware about the importance of water and motivate them to conserve it considering it as a precious treasure of life. Inspired by the teachings of Baba Hardev Singh, the mission started this project in the year 2023 with the support of the Ministry of Culture, Government of India. During this campaign, cleaning of rivers, ponds and other water sources, awareness sessions and collective service work are being done. The mission believes that only with clean water can a clean mind and a healthy society be built. This initiative is inspiring people to take responsibility towards nature and preserve the environment for future generations.

Photo Caption:- Members of Nirankari Mission launching the fourth phase of the ‘Clean Water, Clean Mind’ campaign under ‘Project Amrit’.

Leave a Reply

Your email address will not be published. Required fields are marked *