“ਸਾਡੇ ਬਜ਼ੁਰਗ ਸਾਡਾ ਮਾਣ” ਅਭਿਆਨ ਤਹਿਤ ਏ.ਪੀ.ਜੈਨ ਸਿਵਲ ਹਸਪਤਾਲ ਵਿਖੇ ਲਗਾਇਆ ਗਿਆ ਹੈਲਥ ਅਤੇ ਮੈਡੀਕਲ ਕੈਂਪ

“हमारे बुजुर्ग हमारा गौरव हैं” अभियान के तहत ए.पी. जैन सिविल अस्पताल में स्वास्थ्य और चिकित्सा शिविर का आयोजन किया गया

Health and medical camp organized at A.P. Jain Civil Hospital under the campaign “Our Elders are Our Pride”

ਮਾਨ ਸਰਕਾਰ ਬਜ਼ੁਰਗਾਂ ਦੀ ਸਿਹਤ,ਸੁਰੱਖਿਆ ਤੇ ਸਨਮਾਨ ਨੂੰ ਯਕੀਨੀ ਬਣਾਉਣ ਵੱਚਨਬੱਧ: ਵਿਧਾਇਕਾ ਨੀਨਾ ਮਿੱਤਲ 


मान सरकार सीनियर सिटिज़न्स की हेल्थ, सेफ्टी और इज्ज़त पक्का करने के लिए कमिटेड है: MLA नीना मित्तल

Mann government committed to ensuring health, safety and dignity of senior citizens: MLA Neena Mittal

ਰਾਜਪੁਰਾ,13 ਫਰਵਰੀ(ਹਿਮਾਂਸ਼ੂ ਹੈਰੀ):ਹਲਕਾ ਰਾਜਪੁਰਾ ਦੇ ਏ.ਪੀ.ਜੈਨ ਸਿਵਲ ਹਸਪਤਾਲ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ “ਸਾਡੇ ਬਜ਼ੁਰਗ ਸਾਡਾ ਮਾਣ” ਅਭਿਆਨ ਤਹਿਤ ਐਸ.ਐਮ.ਓ ਰਾਜਪੁਰਾ ਡਾ.ਐਸ.ਕੇ.ਡੀ ਸਿੰਘ ਦੀ ਅਗਵਾਈ ਹੇਠ ਬਜ਼ੁਰਗਾਂ ਲਈ ਵਿਸ਼ੇਸ਼ ਹੈਲਥ ਅਤੇ ਮੈਡੀਕਲ ਕੈਂਪ ਦਾ ਲਗਾਇਆ ਗਿਆ। ਇਸ ਮੌਕੇ ਐਮ.ਐਲ.ਏ. ਰਾਜਪੁਰਾ ਨੀਨਾ ਮਿੱਤਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਕੈਂਪ ਦਾ ਦੌਰਾ ਕੀਤਾ ਅਤੇ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਡਾ.ਗੁਰਿੰਦਰਪਾਲ ਸਿੰਘ ਹੱਡੀਆਂ ਦੇ ਮਾਹਿਰ ਅਤੇ ਡਾ.ਪ੍ਰਿਆ ਅੱਖਾਂ ਦੇ ਮਾਹਿਰ ਸਮੇਤ ਵੱਖ-ਵੱਖ ਡਾਕਟਰਾਂ ਦੀ ਟੀਮ ਵੱਲੋਂ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਕੀਤੀ ਗਈ, ਜਿਸ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ, ਅੱਖਾਂ, ਹੱਡੀਆਂ ਅਤੇ ਹੋਰ ਆਮ ਬਿਮਾਰੀਆਂ ਦੀ ਸਕ੍ਰੀਨਿੰਗ ਸ਼ਾਮਲ ਸੀ। ਇਸ ਤੋਂ ਇਲਾਵਾ ਮੈਡੀਕਲ ਸਲਾਹ, ਦਵਾਈਆਂ ਦੀ ਜਾਣਕਾਰੀ ਅਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ। ਕੈਂਪ ਵਿੱਚ ਵੱਡੀ ਗਿਣਤੀ ਵਿੱਚ ਬਜ਼ੁਰਗਾਂ ਨੇ ਹਿੱਸਾ ਲੈ ਕੇ ਇਸ ਸਹੂਲਤ ਦਾ ਲਾਭ ਉਠਾਇਆ।ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦੀ ਧਰੋਹਰ ਹਨ ਅਤੇ ਉਨ੍ਹਾਂ ਦੀ ਸਿਹਤ, ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਪਹਿਲ ਹੈ। “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ ਲਗਾਏ ਜਾ ਰਹੇ ਅਜਿਹੇ ਕੈਂਪ ਬਜ਼ੁਰਗਾਂ ਲਈ ਵਰਦਾਨ ਸਾਬਤ ਹੋ ਰਹੇ ਹਨ, ਕਿਉਂਕਿ ਇਨ੍ਹਾਂ ਰਾਹੀਂ ਉਨ੍ਹਾਂ ਨੂੰ ਇਕ ਹੀ ਥਾਂ ‘ਤੇ ਵੱਖ-ਵੱਖ ਸਿਹਤ ਸਹੂਲਤਾਂ ਪ੍ਰਾਪਤ ਹੋ ਰਹੀਆਂ ਹਨ।ਉਨ੍ਹਾਂ ਅੱਗੇ ਕਿਹਾ ਕਿ ਬਜ਼ੁਰਗਾਂ ਨਾਲ ਜੁੜੀਆਂ ਹੋਈਆਂ ਸਰਕਾਰੀ ਸਕੀਮਾਂ, ਪੈਨਸ਼ਨ ਯੋਜਨਾਵਾਂ, ਸਿਹਤ ਬੀਮਾ ਅਤੇ ਹੋਰ ਲਾਭਕਾਰੀ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਫੈਲਾਉਣਾ ਵੀ ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਹੈ, ਤਾਂ ਜੋ ਹਰ ਬਜ਼ੁਰਗ ਤੱਕ ਸਰਕਾਰੀ ਸਹੂਲਤਾਂ ਪਹੁੰਚ ਸਕਣ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਜਿਹੇ ਕੈਂਪ ਨਿਰੰਤਰ ਤੌਰ ‘ਤੇ ਲਗਾਏ ਜਾਣ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਸੇਵਾਵਾਂ ਪਹੁੰਚ ਸਕਣ। ਇਸ ਕੈਂਪ ਵਿੱਚ ਹਸਪਤਾਲ ਪ੍ਰਬੰਧਨ, ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ, ਡਾਕਟਰੀ ਸਟਾਫ, ਨਰਸਿੰਗ ਸਟਾਫ ਅਤੇ ਵਲੰਟੀਅਰਾਂ ਨੇ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਬਜ਼ੁਰਗਾਂ ਨੇ ਸਰਕਾਰ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਉਨ੍ਹਾਂ ਦੀ ਸਿਹਤ ਸੰਭਾਲ ਲਈ ਬਹੁਤ ਹੀ ਲਾਭਕਾਰੀ ਸਾਬਤ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਸਮੇਂ ਸਿਰ ਇਲਾਜ ਅਤੇ ਸਹੀ ਮਾਰਗਦਰਸ਼ਨ ਮਿਲ ਰਿਹਾ ਹੈ।ਇਸ ਮੌਕੇ ਐਮ.ਐਲ.ਏ ਕੋਆਰਡੀਨੇਟਰ ਸੰਜੇ ਵਾਲੀਆਂ, ਮੈਡਮ ਚਾਰੂ ਚੌਧਰੀ, ਸ਼ਾਮ ਸੁੰਦਰ ਵਧਵਾ, ਸ਼ੰਟੀ ਖੁਰਾਣਾ, ਦੀਪਕ ਕੁਮਾਰ ਅਸੀਜਾ, ਧਨਵੰਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਬਜ਼ੁਰਗ ਮੌਜੂਦ ਸਨ।

राजपुरा, 13 फरवरी (हिमांशु हैरी): सोशल सिक्योरिटी और महिला एवं बाल विकास विभाग पंजाब की तरफ से राजपुरा विधानसभा क्षेत्र के ए.पी. जैन सिविल अस्पताल में SMO राजपुरा डॉ. एसकेडी सिंह की लीडरशिप में “हमारे बुजुर्ग, हमारा अभिमान” कैंपेन के तहत बुजुर्गों के लिए एक खास हेल्थ और मेडिकल कैंप लगाया गया। इस मौके पर MLA राजपुरा नीना मित्तल खास तौर पर शामिल हुईं और कैंप का दौरा किया और बुजुर्गों से बातचीत की और उनकी समस्याएं सुनीं। इस मौके पर हड्डियों के स्पेशलिस्ट डॉ. गुरिंदरपाल सिंह और आंखों के स्पेशलिस्ट डॉ. प्रिया समेत अलग-अलग डॉक्टरों की टीम ने बुजुर्गों की हेल्थ की जांच की, जिसमें ब्लड प्रेशर, डायबिटीज, दिल, आंखें, हड्डियों और दूसरी आम बीमारियों की स्क्रीनिंग शामिल थी। इसके अलावा मेडिकल सलाह, दवाओं की जानकारी और सरकारी स्कीमों की जानकारी भी दी गई। कैंप में बड़ी संख्या में सीनियर सिटिजन ने हिस्सा लिया और इस सुविधा का फायदा उठाया। इस मौके पर MLA मैडम नीना मित्तल ने कहा कि मुख्यमंत्री पंजाब भगवंत सिंह मान की लीडरशिप में राज्य सरकार सीनियर सिटिजन की भलाई के लिए लगातार कोशिशें कर रही है। उन्होंने कहा कि सीनियर सिटिजन हमारे समाज की धरोहर हैं और उनकी हेल्थ, सेफ्टी और सम्मान पक्का करना सरकार की प्रायोरिटी है। “हमारे सीनियर सिटिजन हमारी शान हैं” कैंपेन के तहत लगाए जा रहे ऐसे कैंप सीनियर सिटिजन के लिए वरदान साबित हो रहे हैं, क्योंकि इनके ज़रिए उन्हें एक ही जगह पर कई तरह की हेल्थ फैसिलिटी मिल रही हैं। उन्होंने आगे कहा कि इन कैंप का मुख्य मकसद सीनियर सिटिजन से जुड़ी सरकारी स्कीम, पेंशन स्कीम, हेल्थ इंश्योरेंस और दूसरे फायदेमंद प्रोग्राम के बारे में अवेयरनेस फैलाना भी है, ताकि हर सीनियर सिटिजन सरकारी फैसिलिटी तक पहुंच सके। इस मौके पर MLA नीना मित्तल ने अधिकारियों को ऐसे कैंप लगातार लगाने के निर्देश दिए ताकि ये सर्विसेज़ ज़्यादा से ज़्यादा लोगों तक पहुंच सकें। इस कैंप में हॉस्पिटल मैनेजमेंट, सोशल सिक्योरिटी डिपार्टमेंट के अधिकारियों, मेडिकल स्टाफ, नर्सिंग स्टाफ और वॉलंटियर्स ने पूरा सपोर्ट दिया। इस मौके पर बुजुर्गों ने सरकार और एडमिनिस्ट्रेटर्स का धन्यवाद करते हुए कहा कि ऐसे कैंप उनकी हेल्थ केयर के लिए बहुत फायदेमंद साबित हो रहे हैं और उन्हें समय पर इलाज और सही गाइडेंस मिल रही है। इस मौके पर MLA कोऑर्डिनेटर संजय वालिया, मैडम चारू चौधरी, शाम सुंदर वाधवा, शांति खुराना, दीपक कुमार असीजा, धनवंत सिंह समेत बड़ी संख्या में बुजुर्ग मौजूद थे।

Rajpura, February 13 (Himanshu Harry): A special health and medical camp was organized for the elderly by the Social Security and Women and Child Development Department Punjab at the A.P. Jain Civil Hospital of Rajpura constituency under the leadership of SMO Rajpura Dr. SKD Singh under the campaign “Our Elderly, Our Pride”. On this occasion, MLA Rajpura Neena Mittal specially attended and visited the camp and interacted with the elderly and listened to their problems. On this occasion, a team of various doctors including Dr. Gurinderpal Singh, bone specialist and Dr. Priya, eye specialist, examined the health of the elderly, which included screening for blood pressure, diabetes, heart, eyes, bones and other common diseases. Apart from this, medical advice, information on medicines and information about government schemes were also given. A large number of senior citizens participated in the camp and took advantage of this facility. On this occasion, MLA Madam Neena Mittal said that under the leadership of Chief Minister Punjab Bhagwant Singh Mann, the state government is continuously making efforts for the welfare of senior citizens. She said that senior citizens are the heritage of our society and ensuring their health, safety and respect is the priority of the government. Such camps being organized under the “Our Senior Citizens are Our Pride” campaign are proving to be a boon for senior citizens, because through them they are getting various health facilities at one place. She further said that the main objective of these camps is also to spread awareness about government schemes, pension schemes, health insurance and other beneficial programs related to senior citizens, so that every senior citizen can reach government facilities. On this occasion, MLA Neena Mittal instructed the officials to organize such camps continuously so that these services can reach maximum people. Hospital management, officials of the Social Security Department, medical staff, nursing staff and volunteers provided full support in this camp. On this occasion, the elderly thanked the government and the administrators and said that such camps are proving to be very beneficial for their health care and they are getting timely treatment and proper guidance. On this occasion, a large number of elderly people including MLA Coordinator Sanjay Walia, Madam Charu Chaudhary, Sham Sundar Wadhwa, Shanti Khurana, Deepak Kumar Asija, Dhanwant Singh were present.

Leave a Reply

Your email address will not be published. Required fields are marked *