ਨੁਕਸਾਨੀ ਫਸਲਾ ਦਾ ਕਾਸ਼ਤਕਾਰਾਂ ਨੂੰ ਜਲਦੀ ਮਿਲੇਗਾ ਯੋਗ ਮੁਆਵਜਾ:ਨੀਨਾ ਮਿੱਤਲ

ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਖਿਜਰਗੜ੍ਹ ਕਨੌੜ ਅਤੇ ਰਾਮਪੁਰ ਕਲਾਂ ਪਿੰਡਾਂ ਦਾ ਕੀਤਾ ਦੋਰਾ

ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ,22 ਅਪ੍ਰੈਲ: ਬੀਤੇ ਦਿਨੀਂ ਤੇਜ ਬਾਰਿਸ਼ ਅਤੇ ਗੜੇਮਾਰੀ ਨਾਲ ਫਸਲਾਂ ਅਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ।ਜਿਸ ਵਿਚ ਸਬਜ਼ੀ ਕਾਸ਼ਤਕਾਰ ਨੂੰ ਤਰਬੂਜ,ਖਰਬੂਜਾ,ਭਿੰਡੀ,ਮਿਰਚਾ ਆਦਿ ਫਸਲਾ ਤੇ ਮਹਿੰਗੇ ਬੀਜ ਅਤੇ ਗੜੇਮਾਰੀ ਦੀ ਦੋਹਰੀ ਮਾਰ ਝੱਲਣੀ ਪਈ ਹੈ।ਇਸ ਦੋਰਾਨ ਹਲਕਾ ਰਾਜਪੁਰਾ ਐਮ ਐਲ ਏ ਮੈਡਮ ਨੀਨਾ ਮਿੱਤਲ ਨੇ ਬੀਤੇ ਦਿਨੀ ਤੇਜ਼ ਮੀਂਹ ਗੜੇ ਮਾਰੀ ਨਾਲ ਨੁਕਸਾਨੀਆਂ ਫਸਲਾ ਦਾ ਜਾਇਜ਼ਾ ਲੈਣ ਵਾਸਤੇ ਖਿਜਰਗੜ੍ਹ ਕਨੌੜ ਅਤੇ ਰਾਮਪੁਰ ਕਲਾਂ ਪਿੰਡਾਂ ਦਾ ਦੋਰਾ ਕਰਕੇ ਵਿਭਾਗ ਦੇ ਸਬੰਧਤ ਅਧਿਕਾਰੀਆਂ ਤੁਰੰਤ ਗਿਰਦਾਵਰੀ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।ਇਸ ਮੌਕੇ ਐਮ ਐਲ ਏ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜਲਦੀ ਗਿਰਦਾਵਰੀ ਦੇ ਕੰਮ ਮੁਕੰਮਲ ਕੀਤੇ ਜਾਣ ਅਤੇ ਇਸ ਕਾਰਜ ਵਿੱਚ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਇਸ ਦੌਰਾਨ ਵੱਖ-ਵੱਖ ਪਿੰਡਾਂ ਦੇ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਮਾਨ ਸਰਕਾਰ ਅਤੇ ਉਹ ਬਤੌਰ ਹਲਕਾ ਵਿਧਾਇਕ ਹੋਣ ਕਰਕੇ ਡਟ ਕੇ ਲੋਕਾਂ ਨਾਲ ਖੜ੍ਹੇ ਹਨ।ਅਤੇ ਸਮੁੱਚੇ ਨੁਕਸਾਨ ਦੀ ਪਾਰਦਰਸ਼ੀ ਪ੍ਰਣਾਲੀ ਨਾਲ ਸਮਾਂਬੱਧ ਗਿਰਦਾਵਰੀ ਕਰਵਾਕੇ ਬਣਦਾ ਯੋਗ ਮੁਆਵਜ਼ਾ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਤੇ ਬਲਾਕ ਪ੍ਰਧਾਨ ਲੱਕੀ ਸੰਧੂ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਲਾਲਾ ਖਲੌਰ, ਬਲਾਕ ਪ੍ਰਧਾਨ ਗੁਰਜੀਤ ਸਿੰਘ, ਬਲਾਕ ਪ੍ਰਧਾਨ ਅਮਰਿੰਦਰ ਸਿੰਘ, ਸੰਦੀਪ ਬਾਵਾ, ਪੰਕਜ ਲੂਥਰਾ, ਹਰਿੰਦਰ ਸਿੰਘ ਸਰਪੰਚ ਰਾਮਪੁਰ ਕਲਾਂ, ਹਰਮਿੰਦਰ ਸਿੰਘ ਹਨੀ, ਨਰਿੰਦਰ ਸਿੰਘ, ਹਾਕਮ ਸਿੰਘ, ਮਲਕੀਤ ਸਿੰਘ, ਅਵਤਾਰ ਸਿੰਘ ਖਿੱਜਰਗੜ੍ਹ, ਬਲਵੀਰ ਸਿੰਘ, ਗੁਰਮੇਲ ਸਿੰਘ ਲੰਬਰਦਾਰ, ਰਣਜੀਤ ਸਿੰਘ ਅਤੇ ਹੈਪੀ ਮੌਜੂਦ ਸਨ।

Leave a Reply

Your email address will not be published. Required fields are marked *