ਰਾਜਪੁਰਾ ਪੁਲਿਸ ਵੱਲੋਂ ‘ਆਪ੍ਰੇਸ਼ਨ ਪ੍ਰਹਾਰ-2’ ਤਹਿਤ ਵੱਡੀ ਚੈਕਿੰਗ ਮੁਹਿੰਮ 6 ਸ਼ੱਕੀ ਵਿਅਕਤੀ ਲਏ ਹਿਰਾਸਤ ਵਿੱਚ

राजपुरा पुलिस ने ‘ऑपरेशन प्रहार-2’ के तहत बड़ा चेकिंग अभियान चलाया, 6 संदिग्ध हिरासत में लिए गए

Rajpura Police conducts major checking drive under ‘Operation Prahar-2’, 6 suspects taken into custody

ਰਾਜਪੁਰਾ,09 ਫਰਵਰੀ(ਹਿਮਾਂਸ਼ੂ ਹੈਰੀ):ਪੰਜਾਬ ਡੀ.ਜੀ.ਪੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਟਿਆਲਾ ਪੁਲਿਸ ਵੱਲੋਂ ਅੱਜ ‘ਆਪ੍ਰੇਸ਼ਨ ਪ੍ਰਹਾਰ-2’ ਤਹਿਤ ਰਾਜਪੁਰਾ ਸਰਕਲ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਦੀ ਅਗਵਾਈ ਕਰ ਰਹੇ ਸੁਪਰਡੈਂਟ ਆਫ ਪੁਲਿਸ ਐਚ ਐਸ ਮਾਨ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਦਾ ਮੁੱਖ ਮਕਸਦ ਇਲਾਕੇ ਵਿੱਚ ਅਮਨ-ਸ਼ਾਂਤੀ ਬਣਾਏ ਰੱਖਣਾ ਅਤੇ ਅਪਰਾਧਿਕ ਅਨਸਰਾਂ ‘ਤੇ ਨਕੇਲ ਕੱਸਣਾ ਹੈ। ਸਵੇਰੇ 5 ਵਜੇ ਤੋਂ ਹੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਲੋੜੀਂਦੇ ਅਪਰਾਧੀਆਂ, ਭਗੌੜਿਆਂ ਅਤੇ ਗੈਂਗਸਟਰਾਂ ਦੇ ਸਾਥੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ,ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕਿਆਂ, ਹੋਟਲਾਂ, ਸਰਾਵਾਂ ਅਤੇ ਪੀ.ਜੀ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਪੁਲਿਸ ਵੱਲੋਂ ਹੋਟਲ ਅਤੇ ਪੀ.ਜੀ ਮਾਲਕਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸੇ ਵੀ ਵਿਅਕਤੀ ਨੂੰ ਬਿਨਾਂ ਪਛਾਣ ਪੱਤਰ ਦੇ ਨਾ ਰੱਖਿਆ ਜਾਵੇ ਅਤੇ ਪੀ.ਜੀ. ਵਿੱਚ ਰਹਿਣ ਵਾਲਿਆਂ ਦੀ ਪੁਲਿਸ ਵੈਰੀਫਿਕੇਸ਼ਨ ਲਾਜ਼ਮੀ ਕਰਵਾਈ ਜਾਵੇ। ਰਾਜਪੁਰਾ ਸਰਕਲ ਵਿੱਚ 2 ਪੱਕੇ ਨਾਕੇ ਅਤੇ 4 ਮੋਬਾਈਲ ਨਾਕੇ ਲਗਾਏ ਗਏ ਹਨ। ਖਾਸ ਤੌਰ ‘ਤੇ ਦੋ-ਪਹੀਆ ਵਾਹਨਾਂ,ਬਿਨਾਂ ਨੰਬਰ ਪਲੇਟ ਵਾਲੇ ਅਤੇ ਸ਼ੱਕੀ ਵਾਹਨਾਂ ਦੀ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ।ਇਸ ਮੁਹਿੰਮ ਦੌਰਾਨ ਪੁਲਿਸ ਨੇ ਹੁਣ ਤੱਕ 6 ਸ਼ੱਕੀ ਵਿਅਕਤੀਆਂ ਨੂੰ ਰਾਊਂਡ-ਅੱਪ (ਹਿਰਾਸਤ ਵਿੱਚ) ਕੀਤਾ ਹੈ। ਇਨ੍ਹਾਂ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਤਲਾਸ਼ੀ ਦੌਰਾਨ ਮਿਲਣ ਵਾਲੀ ਕਿਸੇ ਵੀ ਗੈਰ-ਕਾਨੂੰਨੀ ਚੀਜ਼ ਜਾਂ ਜਾਣਕਾਰੀ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

राजपुरा, 09 फरवरी (हिमांशु हैरी): पंजाब DGP के निर्देशों पर पटियाला पुलिस ने आज राजपुरा सर्कल में ‘ऑपरेशन प्रहार-2’ के तहत एक खास चेकिंग ऑपरेशन चलाया। इस ऑपरेशन को लीड कर रहे पुलिस सुपरिटेंडेंट एच.एस. मान ने बताया कि इस ऑपरेशन का मुख्य मकसद इलाके में शांति और व्यवस्था बनाए रखना और क्रिमिनल लोगों पर नकेल कसना है। सुबह 5 बजे से ही पुलिस की अलग-अलग टीमें वॉन्टेड क्रिमिनल्स, फरार लोगों और गैंगस्टर्स के साथियों को पकड़ने के लिए रेड कर रही हैं और शहर के भीड़भाड़ वाले इलाकों, होटलों, शराबखानों और PGs में बारीकी से चेकिंग की गई। पुलिस ने होटल और PG मालिकों को सख्त हिदायतें दी हैं कि बिना पहचान पत्र के किसी भी व्यक्ति को न रखा जाए और PGs में रहने वालों का पुलिस वेरिफिकेशन ज़रूरी किया जाए। राजपुरा सर्कल में 2 परमानेंट चेक पोस्ट और 4 मोबाइल चेक पोस्ट बनाए गए हैं। खासकर टू-व्हीलर्स, बिना नंबर प्लेट वाली गाड़ियों और संदिग्ध गाड़ियों की कड़ी चेकिंग की जा रही है। इस कैंपेन के दौरान पुलिस ने अब तक 6 संदिग्धों को पकड़ा है। इन लोगों से पूछताछ जारी है और तलाशी के दौरान मिली किसी भी गैर-कानूनी चीज़ या जानकारी के आधार पर सही कार्रवाई की जाएगी।

Rajpura, 09 February (Himanshu Harry): Under the directions of Punjab DGP, Patiala Police today conducted a special checking operation in Rajpura Circle under ‘Operation Prahar-2′. Superintendent of Police H.S. Mann, who is leading this operation, said that the main purpose of this operation is to maintain peace and order in the area and to crack down on criminal elements. Since 5 am, various teams of police are conducting raids to catch wanted criminals, absconders and gangsters’ associates, and meticulous checking was done in crowded areas of the city, hotels, taverns and PGs. The police have given strict instructions to the hotel and PG owners that no person should be kept without identity cards and police verification of those staying in PGs should be made mandatory. 2 permanent check posts and 4 mobile check posts have been set up in Rajpura Circle. Strict checking is being done especially on two-wheelers, vehicles without number plates and suspicious vehicles. During this campaign, the police have so far rounded up (detained) 6 suspects. The interrogation of these persons is ongoing and appropriate action will be taken on the basis of any illegal items or information found during the search.

Leave a Reply

Your email address will not be published. Required fields are marked *