पेरेंट्स के लिए वर्कशॉप के दौरान, MLA मैडम नीना मित्तल ने स्कूलों का दौरा किया और पेरेंट्स से सीधे बातचीत की, और उन्हें सालाना परीक्षाओं की तैयारी, एडमिशन कैंपेन 2026 और ‘वॉर ऑन ड्रग्स’ कैंपेन में एक्टिव रोल निभाने के लिए मोटिवेट किया।
During the workshop for parents, MLA Madam Neena Mittal visited schools and directly interacted with parents, motivating them to play an active role in the preparation for annual examinations, admission campaign 2026 and the ‘War on Drugs’ campaign.

ਰਾਜਪੁਰਾ,07 ਫਰਵਰੀ(ਹਿਮਾਂਸ਼ੂ ਹੈਰੀ):ਸਰਕਾਰੀ ਸਕੂਲਾਂ ਵਿੱਚ ਮਾਪਿਆਂ ਨਾਲ ਸੰਵਾਦ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪੇਰੈਂਟਸ ਵਰਕਸ਼ਾਪ ਕਰਵਾਉਣ ਦੀ ਲੜੀ ਤਹਿਤ ਰਾਜਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ ਵਿਖੇ ਮਾਪਿਆਂ ਲਈ ਇਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ।ਇਸ ਦੌਰਾਨ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਰਾਜਪੁਰਾ ਦੇ ਸਰਕਾਰੀ ਹਾਈ ਸਕੂਲ ਅਤੇ ਪ੍ਰਇਮਰੀ ਸਕੂਲਾਂ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਪਹੁੰਚ ਕੇ ਮਾਪਿਆਂ ਨਾਲ ਸਿੱਧੀ ਗੱਲਬਾਤ ਕੀਤੀ।ਮਾਪਿਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਰਕਾਰੀ ਸਕੂਲ ਹੁਣ ਦੇਸ਼ ਦੇ ਬਿਹਤਰ ਸਕੂਲ ਬਣ ਗਏ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਕੇਵਲ ਸਰਕਾਰ ਜਾਂ ਸਕੂਲ ਹੀ ਨਹੀਂ, ਸਗੋਂ ਮਾਪਿਆਂ ਦੀ ਭੂਮਿਕਾ ਵੀ ਬਹੁਤ ਅਹਿਮ ਹੈ। ਜਦੋਂ ਸਰਕਾਰ, ਅਧਿਆਪਕ ਅਤੇ ਮਾਪੇ ਇਕਜੁੱਟ ਹੋ ਕੇ ਇਕ ਦਿਸ਼ਾ ਵਿੱਚ ਕੰਮ ਕਰਦੇ ਹਨ, ਤਦ ਹੀ ਵਿਦਿਆਰਥੀਆਂ ਦਾ ਭਵਿੱਖ ਮਜ਼ਬੂਤ ਅਤੇ ਸੁਰੱਖਿਅਤ ਬਣਦਾ ਹੈ।ਨੀਨਾ ਮਿੱਤਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਦੌਰਾਨ ਉਨ੍ਹਾਂ ਲਈ ਸਕਾਰਾਤਮਕ ਵਾਤਾਵਰਨ, ਨਿਯਮਤ ਸਮਾਂ-ਸਾਰਣੀ ਅਤੇ ਨੈਤਿਕ ਸਹਿਯੋਗ ਪ੍ਰਦਾਨ ਕਰਨ। ਨਾਲ ਹੀ ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਦਾਖ਼ਲਾ ਮੁਹਿੰਮ 2026 ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਈ ਇਤਿਹਾਸਕ ਅਤੇ ਲੋਕ-ਹਿਤੈਸ਼ੀ ਕਦਮ ਚੁੱਕੇ ਗਏ ਹਨ, ਜਿਨ੍ਹਾਂ ਦਾ ਲਾਭ ਹਰ ਬੱਚੇ ਤੱਕ ਪਹੁੰਚਣਾ ਚਾਹੀਦਾ ਹੈ।‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਸਬੰਧੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਲੜਾਈ ਸਿਰਫ਼ ਸਰਕਾਰ ਜਾਂ ਪ੍ਰਸ਼ਾਸਨ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਸੰਗਤ, ਰੁਟੀਨ ਅਤੇ ਮਨੋਵਿਗਿਆਨਿਕ ਹਾਲਤ ’ਤੇ ਧਿਆਨ ਦੇਣ ਤਾਂ ਜੋ ਨਸ਼ਿਆਂ ਤੋਂ ਦੂਰ ਰੱਖਣ ਲਈ ਸਕੂਲ ਅਤੇ ਸਮਾਜ ਨਾਲ ਮਿਲ ਕੇ ਪ੍ਰਭਾਵਸ਼ਾਲੀ ਯਤਨ ਕੀਤੇ ਜਾ ਸਕਣ।ਸਕੂਲ ਪ੍ਰਿੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸੰਜੀਵ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈਆਂ ਗਈਆਂ ਇਹ ਵਰਕਸ਼ਾਪਾਂ ਲਾਹੇਵੰਦ ਸਾਬਤ ਹੋਣਗੀਆਂ।
राजपुरा, 07 फरवरी (हिमांशु हैरी): सरकारी स्कूलों में पेरेंट्स के साथ बातचीत को और मज़बूत करने के लिए पेरेंट्स वर्कशॉप की सीरीज़ के तहत, राजपुरा के सरकारी सीनियर सेकेंडरी, हाई और मिडिल स्कूलों में पेरेंट्स के लिए एक खास वर्कशॉप का आयोजन किया गया। इस दौरान राजपुरा हलके की MLA मैडम नीना मित्तल ने राजपुरा के अलग-अलग सरकारी स्कूलों, सरकारी हाई स्कूल और प्राइमरी स्कूलों में पहुंचकर पेरेंट्स से सीधा संवाद किया। पेरेंट्स को संबोधित करते हुए MLA नीना मित्तल ने कहा कि मुख्यमंत्री भगवंत सिंह मान के मार्गदर्शन और शिक्षा मंत्री हरजोत सिंह बैंस के नेतृत्व में सरकारी स्कूल अब देश के सबसे अच्छे स्कूल बन गए हैं। उन्होंने कहा कि बच्चों के ओवरऑल विकास के लिए सिर्फ़ सरकार या स्कूल ही नहीं, बल्कि पेरेंट्स की भूमिका भी बहुत अहम होती है। जब सरकार, टीचर और पेरेंट्स मिलकर एक दिशा में काम करते हैं, तभी स्टूडेंट्स का भविष्य मज़बूत और सुरक्षित बनता है। नीना मित्तल ने पेरेंट्स से अपील की कि वे अपने बच्चों को सालाना परीक्षाओं की तैयारी के दौरान पॉज़िटिव माहौल, रेगुलर टाइमटेबल और मोरल सपोर्ट दें। साथ ही, सरकारी स्कूलों में चल रहे एडमिशन कैंपेन 2026 के बारे में जानकारी देते हुए उन्होंने कहा कि पंजाब सरकार ने सरकारी स्कूलों में शिक्षा का स्टैंडर्ड बढ़ाने के लिए कई ऐतिहासिक और जनहित के कदम उठाए हैं, जिनका फायदा हर बच्चे तक पहुंचना चाहिए। ‘वॉर अगेंस्ट ड्रग्स’ कैंपेन के बारे में बात करते हुए उन्होंने कहा कि ड्रग्स के खिलाफ लड़ाई सिर्फ सरकार या एडमिनिस्ट्रेशन की जिम्मेदारी नहीं है, बल्कि पूरे समाज की मिली-जुली जिम्मेदारी है। पेरेंट्स को अपने बच्चों की संगति, रूटीन और साइकोलॉजिकल कंडीशन पर ध्यान देना चाहिए ताकि स्कूल और समाज के साथ मिलकर उन्हें ड्रग्स से दूर रखने के लिए असरदार कोशिशें की जा सकें। स्कूल प्रिंसिपल, टीचर्स और स्टूडेंट्स ने कहा कि डिस्ट्रिक्ट एजुकेशन ऑफिसर (सेकेंडरी एजुकेशन) संजीव शर्मा की गाइडलाइंस के मुताबिक करवाई गई ये वर्कशॉप फायदेमंद साबित होंगी।
Rajpura, February 07 (Himanshu Harry): As part of the series of parent workshops to further strengthen the dialogue with parents in government schools, a special workshop was organized for parents at the Government Senior Secondary, High and Middle Schools of Rajpura. During this, Rajpura constituency MLA Madam Neena Mittal reached various government schools of Government High School and Primary Schools of Rajpura and directly interacted with the parents. Addressing the parents, MLA Neena Mittal said that under the guidance of Chief Minister Bhagwant Singh Mann and under the leadership of Education Minister Harjot Singh Bains, government schools have now become the best schools in the country. She said that for the overall development of children, not only the government or schools, but the role of parents is also very important. When the government, teachers and parents work together in one direction, only then the future of the students becomes strong and secure. Neena Mittal appealed to the parents to provide a positive environment, regular timetable and moral support for their children during their preparation for the annual examinations. Also, giving information about the ongoing admission campaign 2026 in government schools, he said that the Punjab government has taken many historic and public-interest steps to raise the standard of education in government schools, the benefits of which should reach every child. Talking about the ‘War Against Drugs’ campaign, he said that the fight against drugs is not only the responsibility of the government or the administration, but the joint responsibility of the entire society. Parents should pay attention to the association, routine and psychological condition of their children so that effective efforts can be made in collaboration with the school and society to keep them away from drugs. The school principal, teachers and students said that these workshops conducted as per the guidelines of District Education Officer (Secondary Education) Sanjeev Sharma will prove beneficial.