ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਗਟ ਦਿਵਸ ਮੌਕੇ ਪਿੰਡ ਸਦਰੌਰ ਵਿੱਚ ਲਗਾਇਆ ਗਿਆ ਲੰਗਰ ਅਲਟਰੈਕਟ ਰਾਜਪੁਰਾ ਦੇ ਯੂਨਿਟ ਹੈਡ ਮਨੋਹਰ ਲਾਲ ਨੂੰ ਕਿੱਤਾ ਗਿਆ ਸਨਮਾਨਿਤ 

श्री गुरु रविदास जी के परगट दिवस के मौके पर गांव सदरौर में लंगर का आयोजन किया गया। अल्ट्रैक्ट राजपुरा के यूनिट हेड मनोहर लाल को सम्मानित किया गया।

On the occasion of the Pargat Diwas of Sri Guru Ravidas Ji, a langar was organized in village Sadraur. Unit Head of Altract Rajpura, Manohar Lal, was honored.

ਰਾਜਪੁਰਾ,07 ਫਰਵਰੀ(ਹਿਮਾਂਸ਼ੂ ਹੈਰੀ):ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਗਟ ਦਿਵਸ ਮੌਕੇ ਹਲਕਾ ਰਾਜਪੁਰਾ ਦੇ ਨੇੜਲੇ ਪਿੰਡ ਸਦਰੋਰ ਦੇ ਸਰਪੰਚ ਮਨਜੀਤ ਕੌਰ ਪਤਨੀ ਚਰਨਜੀਤ ਸਿੰਘ ਵੱਲੋਂ ਪਿੰਡ ਵਿੱਚ ਸੰਗਤ ਲਈ ਲੰਗਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਅਲਟਰਾ ਟੈਕ ਸੀਮੈਂਟ ਰਾਜਪੁਰਾ ਦੇ ਯੂਨਿਟ ਹੈਡ ਮਨੋਹਰ ਲਾਲ ਨੇ ਆਪਣੇ ਸਟਾਫ ਮੈਂਬਰਾਂ ਸਮੇਤ ਸ਼ਿਰਕਤ ਕੀਤੀ ਅਤੇ ਪਿੰਡ ਵਾਸੀਆਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੰਦਿਆਂ ਹੋਏ ਉਨਾਂ ਦੀ ਸਿੱਖਿਆ ਉੱਤੇ ਚੱਲਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਤੇ ਪਿੰਡ ਦੇ ਸਰਪੰਚ ਮਨਜੀਤ ਕੌਰ ਅਤੇ ਉਨਾਂ ਦੇ ਪਤੀ ਚਰਨਜੀਤ ਸਿੰਘ ਵੱਲੋਂ ਅਲਟਰਾ ਟੈਕ ਸੀਮੈਂਟ ਰਾਜਪੁਰਾ ਯੂਨਿਟ ਦੇ ਹੈਡ ਮਨੋਹਰ ਲਾਲ ਅਤੇ ਉਨਾਂ ਦੀ ਸਮੁੱਚੀ ਟੀਮ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਸਰੂਪ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਕੁਲਵਿੰਦਰ ਸਿੰਘ ਪਰਵਿੰਦਰ ਸਿੰਘ ਬਲਕਾਰ ਸਿੰਘ ਸਤਨਾਮ ਸਿੰਘ ਅਤੇ ਜਸਪ੍ਰੀਤ ਸਿੰਘ ਸਮੇਤ ਪਿੰਡ ਵਾਸੀ ਇਕੱਠੇ ਹੋਏ ਅਤੇ ਲੰਗਰ ਵਰਤਾਉਣ ਦੀ ਸੇਵਾ ਕੀਤੀ।

राजपुरा, 07 फरवरी (हिमांशु हैरी): श्री गुरु रविदास जी के परगट दिवस के मौके पर हल्का राजपुरा के पास गांव सदरोर की सरपंच मनजीत कौर और पत्नी चरणजीत सिंह ने गांव में संगत के लिए लंगर लगाया। जिसमें अल्ट्रा टेक सीमेंट राजपुरा के यूनिट हेड मनोहर लाल ने अपने स्टाफ मेंबर्स के साथ हिस्सा लिया और गांववालों को श्री गुरु रविदास जी के परगट दिवस की बधाई दी और उनकी शिक्षाओं पर चलने के लिए मोटिवेट किया। इस मौके पर गांव की सरपंच मनजीत कौर और उनके पति चरणजीत सिंह ने अल्ट्रा टेक सीमेंट राजपुरा यूनिट के हेड मनोहर लाल और उनकी पूरी टीम को श्री गुरु रविदास जी का पवित्र सरूप देकर सम्मानित किया। इस मौके पर कुलविंदर सिंह, परविंदर सिंह, बलकार सिंह, सतनाम सिंह और जसप्रीत सिंह समेत गांववालों ने इकट्ठा होकर लंगर छका।

Rajpura, 07 February (Himanshu Harry): On the occasion of the Pargat Diwas of Sri Guru Ravidas Ji, Sarpanch Manjit Kaur and wife Charanjit Singh of village Sadror near Halka Rajpura organized a langar for the congregation in the village. In which Unit Head of Ultra Tech Cement Rajpura Manohar Lal participated along with his staff members and congratulated the villagers on the Pargat Diwas of Sri Guru Ravidas Ji and motivated them to follow his teachings. On this occasion, Sarpanch of the village Manjit Kaur and her husband Charanjit Singh honored the Head of Ultra Tech Cement Rajpura Unit Manohar Lal and his entire team by giving them the holy saroop of Sri Guru Ravidas Ji. On this occasion, the villagers including Kulwinder Singh Parwinder Singh Balkar Singh Satnam Singh and Jaspreet Singh gathered and served the langar.

Leave a Reply

Your email address will not be published. Required fields are marked *