राजपुरा पुलिस ने मर्डर केस सुलझाया, दो कातिलों को अरेस्ट किया, लूटपाट करने वाले गैंग का भी पर्दाफाश किया
Rajpura police solve murder case, arrest two murderers, also bust robbery gang
ਰਾਜਪੁਰਾ,07 ਫਰਵਰੀ(ਹਿਮਾਂਸ਼ੂ ਹੈਰੀ): ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਰਾਜਪੁਰਾ ਸਿਟੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇੱਕ ਹੋਰ ਮਾਮਲੇ ਵਿੱਚ ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਮਾਰੂ ਹਥਿਆਰ ਤੇ ਮੋਬਾਈਲ ਬਰਾਮਦ ਕੀਤੇ ਹਨ।ਪਹਿਲਾ ਮਾਮਲਾ: ਨੇਪਾਲੀ ਲੜਕੇ ਦੇ ਕਤਲ ਦੀ ਗੁੱਥੀ ਸੁਲਝੀ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਅਤੇ ਡੀ.ਐਸ.ਪੀ. ਰਾਜਪੁਰਾ ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸ.ਐਚ.ਓ. ਸਿਟੀ ਰਾਜਪੁਰਾ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੁਲਿਸ ਨੇ ਮੰਗਲ ਸਿੰਘ ਨਾਮਕ ਨੇਪਾਲੀ ਲੜਕੇ ਦੇ ਕਤਲ ਦਾ ਮਾਮਲਾ ਹੱਲ ਕਰ ਲਿਆ ਹੈ। ਮ੍ਰਿਤਕ ਮੰਗਲ ਸਿੰਘ ਰਾਜਪੁਰਾ ਦੇ ਐਮ.ਐਲ.ਏ. ਰੋਡ ‘ਤੇ ਇੱਕ ਫਾਸਟ ਫੂਡ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਕੁਲਜੀਤ ਸਿੰਘ ਉਰਫ ਸੋਨੂੰ (ਵਾਸੀ ਨਿਊ ਗੁਰੂ ਅਰਜਨ ਦੇਵ ਕਲੋਨੀ, ਰਾਜਪੁਰਾ) ਅਤੇ ਵਿੱਕੀ ਆਹੂਜਾ (ਵਾਸੀ ਪਿੰਡ ਧਮੋਲੀ) ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ ਮੰਗਲ ਸਿੰਘ ਦਾ ਕਤਲ ਕਰਨ ਤੋਂ ਬਾਅਦ ਪਛਾਣ ਛੁਪਾਉਣ ਦੀ ਨੀਅਤ ਨਾਲ ਉਸ ਦੀ ਲਾਸ਼ ਨੂੰ ਜੱਗੀ ਕਲੋਨੀ ਦੇ ਖੰਡਰ ਕੁਆਰਟਰਾਂ ਵਿੱਚ ਸੁੱਟ ਕੇ ਅੱਗ ਲਗਾ ਦਿੱਤੀ ਸੀ। ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਦੂਜਾ ਮਾਮਲਾ: ਲੁਟੇਰਾ ਗਿਰੋਹ ਕਾਬੂ, ਚਾਕੂ ਤੇ 10 ਮੋਬਾਈਲ ਬਰਾਮਦ ਇੱਕ ਹੋਰ ਕਾਰਵਾਈ ਦੌਰਾਨ ਏ.ਐਸ.ਆਈ. ਜਗਦੀਸ਼ ਕੁਮਾਰ ਦੀ ਪੁਲਿਸ ਪਾਰਟੀ ਨੇ ਰਾਜਪੁਰਾ ਦੇ ਸੁਨਸਾਨ ਇਲਾਕਿਆਂ ਵਿੱਚ ਲੋਕਾਂ ਨੂੰ ਡਰਾ-ਧਮਕਾ ਕੇ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਕ੍ਰਿਸ਼ਨ ਕੁਮਾਰ ਅਤੇ ਮਨਦੀਪ ਸਿੰਘ ਉਰਫ ਮੰਨੂੰ (ਦੋਵੇਂ ਵਾਸੀ ਗੁਰੂ ਤੇਗ ਬਹਾਦਰ ਕਲੋਨੀ) ਨੂੰ ਕਾਬੂ ਕੀਤਾ, ਜੋ ਟੈਂਕੀ ਰੋਡ ‘ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਚਾਕੂ ਦਿਖਾ ਕੇ ਮੋਬਾਈਲ ਅਤੇ ਪੈਸੇ ਖੋਂਹਦੇ ਸਨ। ਇਨ੍ਹਾਂ ਕੋਲੋਂ ਇੱਕ ਕਮਾਨੀਦਾਰ ਚਾਕੂ ਅਤੇ ਵੱਖ-ਵੱਖ ਮਾਰਕਾ ਦੇ 10 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਚੋਰੀ ਦੇ ਮੋਬਾਈਲ ਖਰੀਦਣ ਅਤੇ ਅੱਗੇ ਵੇਚਣ ਦੇ ਦੋਸ਼ ਵਿੱਚ ਅਬਦੁਲ ਅਸ਼ਦ (ਵਾਸੀ ਪੁਰਾਣਾ ਰਾਜਪੁਰਾ) ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਬੀ.ਐਨ.ਐਸ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
राजपुरा, 07 फरवरी (हिमांशु हैरी): पंजाब पुलिस की तरफ से बुरे लोगों और ड्रग तस्करों के खिलाफ शुरू की गई मुहिम के तहत, राजपुरा सिटी पुलिस को दो अलग-अलग मामलों में बड़ी कामयाबी मिली है। पुलिस ने एक ब्लाइंड मर्डर की गुत्थी सुलझाकर दो आरोपियों को गिरफ्तार किया है और दूसरे मामले में लूटपाट में शामिल तीन लोगों को गिरफ्तार करके उनसे खतरनाक हथियार और मोबाइल फोन बरामद किए हैं। पहला मामला: नेपाली लड़के की हत्या की गुत्थी सुलझी SSP पटियाला वरुण शर्मा और DSP राजपुरा मंजीत सिंह की देखरेख में SHO सिटी राजपुरा इंस्पेक्टर गुरसेवक सिंह सिद्धू की देखरेख में पुलिस ने मंगल सिंह नाम के एक नेपाली लड़के की हत्या का मामला सुलझा लिया है। मृतक मंगल सिंह राजपुरा में MLA रोड पर एक फास्ट फूड की दुकान पर काम करता था। पुलिस ने इस मामले में कुलजीत सिंह उर्फ सोनू (निवासी न्यू गुरु अर्जन देव कॉलोनी, राजपुरा) और विक्की आहूजा (निवासी गांव धमोली) को गिरफ्तार किया है। मंगल सिंह की हत्या करने के बाद आरोपियों ने उसकी पहचान छिपाने के इरादे से उसकी लाश को जग्गी कॉलोनी के खंडहर क्वार्टर में फेंक दिया और आग लगा दी। पुलिस के मुताबिक, आरोपियों को कोर्ट में पेश कर रिमांड पर लिया जाएगा। दूसरा केस: लूटपाट करने वाला गैंग गिरफ्तार, चाकू और 10 मोबाइल बरामद एक और ऑपरेशन में, ASI जगदीश कुमार की पुलिस पार्टी ने एक ऐसे गैंग का पर्दाफाश किया है जो राजपुरा के सुनसान इलाकों में लोगों को डरा-धमकाकर उनसे लूटपाट कर रहे थे। पुलिस ने कृष्ण कुमार और मंदीप सिंह उर्फ मन्नू (दोनों गुरु तेग बहादुर कॉलोनी के रहने वाले) को गिरफ्तार किया, जो टंकी रोड पर चाकू दिखाकर आने-जाने वाले लोगों से मोबाइल और पैसे चुराते थे। उनके पास से एक कमाणीदार चाकू और अलग-अलग ब्रांड के 10 मोबाइल फोन बरामद हुए हैं। पुलिस ने चोरी के मोबाइल फोन खरीदने और दोबारा बेचने के आरोप में अब्दुल अशद (पुराना राजपुरा के रहने वाले) को भी गिरफ्तार किया है। पुलिस ने बताया कि आरोपियों के खिलाफ BNS और आर्म्स एक्ट के तहत केस दर्ज कर आगे की जांच शुरू कर दी गई है।
Rajpura, 07 February (Himanshu Harry): Under the campaign launched by the Punjab Police against bad elements and drug peddlers, the Rajpura City Police has achieved great success in two different cases. The police have solved the mystery of a blind murder and arrested two accused and in another case, they have arrested three members who were involved in looting and recovered deadly weapons and mobile phones from them. First case: Mystery of murder of Nepali boy solved SSP Patiala Varun Sharma and DSP Rajpura Manjit Singh under the guidance of SHO City Rajpura Inspector Gursewak Singh Sidhu, the police have solved the case of murder of a Nepali boy named Mangal Singh. The deceased Mangal Singh worked at a fast food shop on MLA Road in Rajpura. The police have arrested Kuljit Singh alias Sonu (resident of New Guru Arjan Dev Colony, Rajpura) and Vicky Ahuja (resident of village Dhamoli) in this case. After killing Mangal Singh, the accused threw his body in the ruined quarters of Jaggi Colony and set it on fire with the intention of hiding his identity. According to the police, the accused will be produced in court and remanded. Second case: Robbery gang arrested, knives and 10 mobiles recovered In another operation, ASI Jagdish Kumar’s police party has busted a gang that was threatening people in the deserted areas of Rajpura and robbing them. The police arrested Krishan Kumar and Mandeep Singh alias Mannu (both residents of Guru Teg Bahadur Colony), who used to steal mobiles and money from people coming and going on Tanki Road by showing knives. A kamanidar knife and 10 mobile phones of different brands have been recovered from them. The police have also arrested Abdul Ashad (resident of Purana Rajpura) on the charge of buying and reselling stolen mobile phones. The police said that a case has been registered against the accused under the BNS and Arms Act and further investigation has been started.