ਨਸ਼ੇ ਖਿਲਾਫ ਵਿੰਡੀ ਮੁਹਿੰਮ ਤਹਿਤ ਦੋ ਨਸ਼ਾ ਤਸਕਰ ਗਿਰਫਤਾਰ 

ड्रग्स के खिलाफ शुरू की गई मुहिम के तहत दो ड्रग तस्कर गिरफ्तार

Two drug smugglers arrested under Windy campaign against drugs

ਰਾਜਪੁਰਾ,05 ਫਰਵਰੀ(ਹਿਮਾਂਸ਼ੂ ਹੈਰੀ):ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਵਿੰਡੀ ਹੋਈ ਮੁਹਿਮ ਦੇ ਤਹਿਤ ਰਾਜਪੁਰਾ ਸਪੈਸ਼ਲ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਮਨਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਦੋ ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕੀਤੀ ਗਿਆ ਹੈ। ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਹੇਠ ਰਾਜਪੁਰਾ ਪੁਲਿਸ ਅਤੇ ਸਪੈਸ਼ਲ ਸੈੱਲ ਵੱਲੋਂ ਲਗਾਤਾਰ ਕਾਰਵਾਈ ਜਾਰੀ ਰੱਖਦਿਆਂ ਹੋਇਆਂ ਨਾਕੇ ਲਗਾਏ ਜਾ ਰਹੇ ਹਨ। ਇੱਕ ਨਾਕਾ ਰਾਜਪੁਰਾ ਦੇ ਸਰਹੰਦ ਰੋਡ ਤੇ ਉਕਸੀ ਜੱਟਾਂ ਕੋਲ ਲਗਾਇਆ ਗਿਆ ਸੀ।ਜਿਸ ਵਿੱਚ ਏ.ਐਸ.ਆਈ ਇੰਦਰਜੀਤ ਸਿੰਘ ਸਪੈਸ਼ਲ ਸੈਲ ਵੱਲੋਂ ਸ਼ੱਕ ਦੇ ਆਧਾਰ ਤੇ ਵਰਨਾ ਕਾਰ ਪੀ.ਬੀ 10 ਐਚ.ਕੇ 0046 ਨੂੰ ਰੋਕਿਆ ਗਿਆ ਤਾਂ ਜਿਸ ਵਿੱਚ ਬੇਅੰਤ ਸਿੰਘ ਉਰਫ ਮੂਸਾ ਪੁੱਤਰ ਅਮਰੀਕ ਸਿੰਘ ਵਾਸੀ ਜਿੰਦਲਪੁਰ ਥਾਣਾ ਭਾਤਸੋਂ ਅਤੇ ਦੀਪਕ ਗੋਇਲ ਉਰਫ ਦੀਪੀ ਪੁੱਤਰ ਸੁਖਦੇਵ ਗੋਯਲ ਵਾਸੀ ਖਨੋਰੀ ਮੰਡੀ ਦੀ ਤਲਾਸ਼ੀ ਲੈਣ ਮਗਰੋਂ ਉਹਨਾ ਪਾਸੋ 102 ਗ੍ਰਾਮ ਹੀਰੋਇਨ ਮਿਲਨ ਮਗਰੋ ਐਨ.ਡੀ.ਪੀ.ਸੀ ਐਕਟ ਦੇ ਤਹਿਤ ਰਾਜਪੁਰਾ ਸਦਰ ਪੁਲਿਸ ਵੱਲੋਂ ਮੁਕਦਮਾ ਦਰਜ ਕਰ ਲਿੱਤਾ ਗਿਆ ਅਤੇ ਇਹਨਾਂ ਨਸ਼ਾ ਤਸਕਰਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿੱਤਾ ਜਾਵੇਗਾ ਤਾਂ ਕਿ ਇਹ ਪਤਾ ਚੱਲ ਸਕੇ ਕਿ ਇਹ ਕਿੱਥੋਂ ਆ ਰਹੇ ਸੀ ਤੇ ਅੱਗੇ ਇਹਨਾਂ ਨੇ ਇਹ ਨਸ਼ਾ ਕਿੱਥੇ ਸਪਲਾਈ ਕਰਕੇ ਕਿੱਥੇ ਵੇਚਣਾ ਸੀ। ਮੁਢਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਇਨਾਂ ਉੱਤੇ ਪਹਿਲੇ ਵੀ ਵੱਖ-ਵੱਖ ਥਾਣਿਆਂ ਵਿੱਚ ਐਨ.ਡੀ.ਪੀ.ਸੀ ਐਕਟ ਤੇ ਮੁਕਦਮੇ ਦਰਜ ਹਨ।

ਫੋਟੋ ਕੈਪਸ਼ਨ: ਪੁਲਿਸ ਪਾਰਟੀ ਦਾ ਨਾਲ ਪਕੜੇ ਗਏ ਨਸ਼ਾ ਤਸਕਰ

राजपुरा, 05 फरवरी (हिमांशु हैरी): पंजाब सरकार की तरफ से ड्रग्स के खिलाफ शुरू की गई मुहिम के तहत, राजपुरा स्पेशल सेल के इंचार्ज सब इंस्पेक्टर मनप्रीत सिंह की लीडरशिप में दो ड्रग तस्करों को गिरफ्तार किया गया है। सीनियर अधिकारियों के डायरेक्शन में, राजपुरा पुलिस और स्पेशल सेल लगातार ऑपरेशन चला रही है और चेकिंग पॉइंट लगा रही है। राजपुरा में सरहिंद रोड पर उक्सी जट्टां के पास एक चेकिंग पॉइंट लगाया गया था। जिसमें ASI इंद्रजीत सिंह स्पेशल सेल ने शक के आधार पर एक कार PB 10 HK 0046 को रोका, जिसमें बेअंत सिंह उर्फ ​​मूसा बेटा अमरीक सिंह निवासी जिंदलपुर थाना भाटसन और दीपक गोयल उर्फ ​​दीपी बेटा सुखदेव गोयल निवासी खनौरी मंडी की तलाशी ली गई और उनके पास से 102 ग्राम हेरोइन मिलने के बाद, राजपुरा सदर पुलिस ने NDPC एक्ट के तहत केस दर्ज किया और इन ड्रग तस्करों को माननीय कोर्ट में पेश करके उनका रिमांड लिया जाएगा ताकि पता चल सके कि वे कहां से आ रहे थे और भविष्य में यह ड्रग कहां सप्लाई और बेचने वाले थे। शुरुआती जांच में यह भी पता चला कि उनके खिलाफ पहले भी अलग-अलग पुलिस थानों में NDPC एक्ट के तहत केस दर्ज हैं।

फोटो कैप्शन: पुलिस पार्टी के साथ पकड़े गए ड्रग तस्कर

Rajpura, 05 February (Himanshu Harry): Under the campaign launched by the Punjab government against drugs, two drug peddlers have been arrested under the able leadership of Sub Inspector Manpreet Singh, in-charge of Rajpura Special Cell. Under the direction of higher authorities, Rajpura Police and Special Cell are continuously carrying out operations and setting up checkpoints. A checkpoint was set up near Uksi Jattan on Sirhind Road in Rajpura. In which ASI Inderjit Singh Special Cell stopped a car PB 10 HK 0046 on suspicion, in which Beant Singh alias Musa son of Amrik Singh resident of Jindalpur police station Bhatson and Deepak Goyal alias Deepi son of Sukhdev Goyal resident of Khanori Mandi were searched and after finding 102 grams of heroin from them, a case was registered by Rajpura Sadar Police under the NDPC Act and these drug smugglers will be produced in the honorable court and their remand will be taken so that it can be known from where they were coming and where they were going to supply and sell this drug in the future. From the initial investigation, it was also found that cases under the NDPC Act have been registered against them in different police stations earlier.

Photo caption: Drug smugglers caught with the police party

Leave a Reply

Your email address will not be published. Required fields are marked *