ਓਲਡ ਏਜ ਹੋਮ ਅਤੇ ਸਵਰਗ ਧਾਮ ਕਮੇਟੀ ਵੱਲੋਂ ਯੋਗਾ ਸੈਸ਼ਨ ਦਾ ਕੀਤਾ ਗਿਆ ਆਯੋਜਨ

ओल्ड एज होम और स्वर्ग धाम कमेटी ने योग सेशन का आयोजन किया

Yoga session organized by Old Age Home and Swarg Dham Committee

ਰਾਜਪੁਰਾ,03 ਫਰਵਰੀ(ਹਿਮਾਂਸ਼ੂ ਹੈਰੀ):ਇੱਥੋਂ ਦੇ ਓਲਡ ਏਜ ਹੋਮ ਅਤੇ ਸਵਰਗ ਧਾਮ ਕਮੇਟੀ ਦੇ ਚੇਅਰਮੈਨ, ਰੋਸ਼ਨ ਬਜਾਜ,ਸਕੱਤਰ ਰਾਕੇਸ਼ ਪਾਹਵਾ ਅਤੇ ਸੁਰਿੰਦਰ ਸੇਤੀਆ ਅਤੇ ਉਹਨਾਂ ਦੀ ਪੂਰੀ ਟੀਮ ਦੇ ਯਤਨਾਂ ਸਦਕਾ ਰਾਜਪੁਰਾ ਦੇ ਓਲਡ ਏਜ ਹੋਮ ਵਿੱਚ ਇੱਕ ਸ਼ਾਨਦਾਰ ਯੋਗਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਾਰੇ ਸੀਨੀਅਰ ਨਾਗਰਿਕਾਂ ਅਤੇ ਅਜਿਹੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਜੋ ਕਿ ਦੌੜ ਨਹੀਂ ਸਕਦੇ ਅਤੇ ਜਿੰਮ ਜਾਂ ਕਸਰਤ ਨਹੀਂ ਕਰ ਸਕਦੇ। ਇਸ ਮੌਕੇ ਪੰਜਾਬ ਸਰਕਾਰ ਦੇ ਡੀ.ਐਸ.ਐਸ ਵਿਭਾਗ ਤੋਂ ਡਾ.ਪੂਜਾ ਨੂੰ ਇਹਨਾਂ ਲੋਕਾਂ ਨੂੰ ਯੋਗਾ ਸਿਖਾਉਣ ਅਤੇ ਉਨ੍ਹਾਂ ਨੂੰ ਸਿਹਤਮੰਦ ਰਹਿਣ ਦੇ ਰਾਜ਼ ਦੱਸਣ ਲਈ ਸੱਦਾ ਦਿੱਤਾ ਗਿਆ। ਇਸ ਮੌਕੇ ਤੇ ਰਵਿੰਦਰ ਕੌਰ ਰੰਧਾਵਾ ਅਤੇ ਯੋਗਾ ਅਧਿਆਪਕ ਗੁਰਪ੍ਰੀਤ ਸਿੰਘ ਅਤੇ ਕਿਰਨਪਾਲ ਕੌਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇਸ ਯੋਗਾ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਲਵੀਸ਼ ਮਿੱਤਲ,ਵਿਸ਼ੇਸ਼ ਮਹਿਮਾਨ ਐਸ.ਡੀ.ਐਮ ਰਾਜਪੁਰਾ ਨਮਨ ਮਾਰਕਨ,ਅਤੇ ਐਸ.ਐਚ.ਓ ਸਿਟੀ ਸ.ਗੁਰਸੇਵਕ ਸਿੰਘ ਸਿੱਧੂ ਨੇ ਕੈਂਪ ਵਿੱਚ ਸ਼ਿਰਕਤ ਕੀਤੀ। ਜਿਸ ਵਿੱਚ ਸ਼ਹਿਰ ਦੀਆਂ ਕਈ ਯੋਗਾ ਸੰਸਥਾਵਾਂ ਨਾਲ ਜੁੜੇ ਲੋਕਾਂ ਨੇ ਵੀ ਇਸ ਵਿੱਚ ਹਿੱਸਾ ਲਿਆ ਅਤੇ ਇਸ ਯੋਗ ਕੈਂਪ ਦਾ ਲਾਭ ਲਿਆ। ਇਸ ਕੈਂਪ ਵਿੱਚ 100 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀ, ਜਿਨ੍ਹਾਂ ਵਿੱਚ ਪਰਵੀਨ ਲੂਥਰਾ, ਰਮੇਸ਼ ਪਾਹੂਜਾ, ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ, ਗਗਨ ਖੁਰਾਨਾ, ਸੁਰਿੰਦਰ ਮੁਖੀ, ਜਗਦੀਸ਼ ਬੁੱਧੀਰਾਜਾ, ਓਮ ਪ੍ਰਕਾਸ਼ ਪਾਸ਼ੀ, ਹਰੀਸ਼ ਹੰਸ, ਡਾ.ਵੇਦ ਪ੍ਰਕਾਸ਼ ਮਹਿਤਾ, ਪਵਿੱਤਰਪਾਲ ਸਿੰਘ, ਰਤਨ, ਕਪਿਲ ਅਤੇ ਸ਼ਾਮਲਾਲ ਸਹਿਗਲ ਸ਼ਾਮਲ ਹੋਏ। ਇਸ ਮੌਕੇ ਰੋਸ਼ਨ ਬਜਾਜ ਅਤੇ ਜਗਦੀਸ਼ ਬੁੱਧੀਰਾਜਾ ਨੇ ਇਸ ਯੋਗਾ ਸੈਸ਼ਨ ਵਿੱਚ ਹਾਜ਼ਰ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ।

राजपुरा, 03 फरवरी (हिमांशु हैरी): यहां के ओल्ड एज होम और स्वर्ग धाम कमेटी के चेयरमैन रोशन बजाज, सेक्रेटरी राकेश पाहवा और सुरिंदर सेतिया और उनकी पूरी टीम की कोशिशों से राजपुरा के ओल्ड एज होम में एक शानदार योग सेशन ऑर्गनाइज़ किया गया। जिसमें सभी सीनियर सिटिज़न्स और ऐसे लोग जो दौड़ नहीं सकते और जिम या एक्सरसाइज़ नहीं कर सकते, उन्हें बुलाया गया। इस मौके पर पंजाब सरकार के DSS डिपार्टमेंट से डॉ. पूजा को इन लोगों को योग सिखाने और हेल्दी रहने के सीक्रेट्स बताने के लिए बुलाया गया था। इस मौके पर रविंदर कौर रंधावा और योग टीचर गुरप्रीत सिंह और किरणपाल कौर स्पेशल गेस्ट के तौर पर शामिल हुए। इस योग सेशन में लविश मित्तल चीफ गेस्ट थे, स्पेशल गेस्ट SDM राजपुरा नमन मार्कन और SHO सिटी गुरसेवक सिंह सिद्धू कैंप में शामिल हुए। जिसमें शहर के कई योग इंस्टीट्यूशन्स से जुड़े लोगों ने भी इसमें हिस्सा लिया और इस योग कैंप का फायदा उठाया। इस कैंप में 100 से ज़्यादा लोग शामिल हुए। इस इवेंट में शहर के अलग-अलग सोशल ऑर्गनाइज़ेशन के रिप्रेज़ेंटेटिव शामिल हुए, जिनमें परवीन लूथरा, रमेश पाहुजा, चैंबर ऑफ़ कॉमर्स के प्रेसिडेंट गगन खुराना, सुरिंदर मुखी, जगदीश बुद्धिराजा, ओम प्रकाश पाशी, हरीश हंस, डॉ. वेद प्रकाश मेहता, पवित्रपाल सिंह, रतन, कपिल और शामलाल सहगल शामिल थे। इस मौके पर रोशन बजाज और जगदीश बुद्धिराजा ने इस योग सेशन में शामिल होने वाले सभी लोगों का धन्यवाद किया।

Rajpura, 03 February (Himanshu Harry): Due to the efforts of the Chairman of the Old Age Home and Swarg Dham Committee here, Roshan Bajaj, Secretary Rakesh Pahwa and Surinder Setia and their entire team, a wonderful yoga session was organized at the Old Age Home of Rajpura. In which all the senior citizens and such people who cannot run and cannot do gym or exercise were invited. On this occasion, Dr. Pooja from the DSS Department of the Punjab Government was invited to teach yoga to these people and tell them the secrets of staying healthy. On this occasion, Ravinder Kaur Randhawa and yoga teachers Gurpreet Singh and Kiranpal Kaur attended as special guests. Lavish Mittal was the chief guest in this yoga session, special guest SDM Rajpura Naman Markan, and SHO City S. Gursewak Singh Sidhu attended the camp. In which people associated with many yoga institutions of the city also participated in it and took advantage of this yoga camp. More than 100 people attended this camp. Representatives of various social organizations of the city, including Parveen Luthra, Ramesh Pahuja, President of Chamber of Commerce, Gagan Khurana, Surinder Mukhi, Jagdish Budhiraja, Om Prakash Pashi, Harish Hans, Dr. Ved Prakash Mehta, Pavitrapal Singh, Ratan, Kapil and Shamlal Sehgal, attended this event. On this occasion, Roshan Bajaj and Jagdish Budhiraja thanked all the people who attended this yoga session.

Leave a Reply

Your email address will not be published. Required fields are marked *