SDM ने गगन चौक और दूसरी सड़कों का दौरा किया, NHAI कॉन्ट्रैक्टर को सड़क का काम तेज़ी से करने का निर्देश दिया
SDM visits Gagan Chowk and other roads, directs NHAI contractor to expedite road work
ਰਾਜਪੁਰਾ ‘ਚ ਦਾਖਲ ਹੋਣ ਵਾਲੀਆਂ ਸੜਕਾਂ ਦੁਆਲੇ ਸੁੰਦਰੀਕਰਨ ਦਾ ਕੰਮ ਕਰਵਾਇਆ ਜਾਵੇਗਾ-ਨਮਨ ਮਾਰਕੰਨ
राजपुरा में एंट्री करने वाली सड़कों के आसपास ब्यूटीफिकेशन का काम होगा – नमन मार्कन
Beautification work will be done around the roads entering Rajpura – Naman Markan


ਰਾਜਪੁਰਾ,01 ਫਰਵਰੀ (ਹਿਮਾਂਸ਼ੂ ਹੈਰੀ):ਰਾਜਪੁਰਾ ਦੇ ਐਸ.ਡੀ.ਐਮ. ਨਮਨ ਮਾਰਕੰਨ ਨੇ ਅੱਜ ਗਗਨ ਚੌਂਕ ਤੇ ਨੇੜੇ ਲੱਗਦੀਆਂ ਸੜਕਾਂ, ਬੱਸ ਅੱਡੇ ਤੇ ਹੋਰ ਥਾਵਾਂ ਦਾ ਦੌਰਾ ਕਰਕੇ ਇਨ੍ਹਾਂ ਦਾ ਮੂੰਹ ਮੁਹਾਂਦਰਾ ਸੰਵਾਰਨ ਅਤੇ ਟ੍ਰੈਫਿਕ ਵਿਵਸਥਾ ‘ਚ ਸੁਧਾਰ ਲਈ ਤਜਵੀਜ਼ ਬਣਾਈ। ਇਸ ਮੌਕੇ ਉਨ੍ਹਾਂ ਦੇ ਨਾਲ ਸਬੰਧਤ ਥਾਣਾ ਮੁਖੀ ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ, ਟ੍ਰੈਫਿਕ ਪੁਲਿਸ ਸਮੇਤ ਹੋਰ ਵਿਭਾਗਾਂ ਦੇ ਪ੍ਰਤੀਨਿਧ ਵੀ ਮੌਜੂਦ ਸਨ।ਨਮਨ ਮਾਰਕੰਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੇ ਹੁਕਮਾਂ ਮੁਤਾਬਕ ਰਾਜਪੁਰਾ ਸ਼ਹਿਰ ਅੰਦਰ ਦਾਖਲ ਹੋਣ ਵਾਲੀਆਂ ਸੜਕਾਂ ਨੇੜੇ ਸਾਫ਼-ਸਫ਼ਾਈ ਕਰਵਾਕੇ ਇਨ੍ਹਾਂ ਥਾਵਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਨੈਸ਼ਨਲ ਹਾਈਵੇ ਦਾ ਕੰਮ ਕਰ ਰਹੇ ਠੇਕੇਦਾਰ ਦੇ ਨੁਮਾਇੰਦੇ ਨੂੰ ਸੱਦ ਕੇ ਸੜਕਾਂ ਦੇ ਚੱਲ ਰਹੇ ਕੰਮ ‘ਚ ਤੇਜੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ ਹਨ ਤਾਂ ਕਿ ਰਾਹਗੀਰਾਂ ਨੂੰ ਸੜਕਾਂ ਦੇ ਨਿਰਮਾਣ ਕਾਰਜਾਂ ਕਰਕੇ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲ ਸਕੇ।ਐਸ.ਡੀ.ਐਮ ਨੇ ਦੱਸਿਆ ਕਿ ਉਹ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਮੁਤਾਬਕ ਸ਼ਹਿਰ ਦੇ ਦਾਖਲਾ ਰਸਤਿਆਂ ਦੇ ਸੁੰਦਰੀਕਰਨ ਅਤੇ ਸਾਫ਼-ਸਫ਼ਾਈ ਲਈ ਸਾਰੇ ਨਗਰ ਕੌਂਸਲ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਤਾਲਮੇਲ ਨਾਲ ਸਾਰੇ ਕੰਮ ਬਹੁਤ ਜਲਦੀ ਮੁਕੰਮਲ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਗਾਤਾਰ ਬੈਠਕਾਂ ਕਰਕੇ ਸਾਰੇ ਕੰਮਾਂ ‘ਤੇ ਨਿਗਰਾਨੀ ਕੀਤੀ ਜਾਵੇਗੀ।
राजपुरा, 1 फरवरी (हिमांशु हैरी): राजपुरा के SDM नमन मारकन ने आज गगन चौक और आस-पास की सड़कों, बस स्टैंड और दूसरी जगहों का दौरा किया और शहर की खूबसूरती और ट्रैफिक मैनेजमेंट में सुधार के लिए एक प्रस्ताव रखा। इस मौके पर संबंधित थाना चीफ और नगर परिषद के एग्जीक्यूटिव ऑफिसर, ट्रैफिक पुलिस और दूसरे डिपार्टमेंट के प्रतिनिधि भी मौजूद थे। नमन मारकन ने कहा कि डिप्टी कमिश्नर विरजीत वालिया के आदेश के मुताबिक, राजपुरा शहर में एंट्री करने वाली सड़कों की सफाई करके इन जगहों को खूबसूरत बनाया जाएगा। उन्होंने कहा कि उन्होंने नेशनल हाईवे का काम कर रहे कॉन्ट्रैक्टर के प्रतिनिधि को भी बुलाया है और सड़कों के चल रहे काम में तेजी लाने के निर्देश दिए हैं, ताकि सड़कों के बनने के काम से आने-जाने वालों को हो रही दिक्कतों से राहत मिल सके। SDM ने कहा कि डिप्टी कमिश्नर के निर्देश के मुताबिक, वह शहर की एंट्री सड़कों की खूबसूरती और सफाई के लिए सभी नगर परिषदों और दूसरे संबंधित डिपार्टमेंट के साथ तालमेल करके बहुत जल्द सारा काम पूरा करेंगे। उन्होंने कहा कि इस बारे में रेगुलर मीटिंग करके सारे कामों की मॉनिटरिंग की जाएगी।
Rajpura, February 1 (Himanshu Harry): Rajpura SDM Naman Markan today visited Gagan Chowk and nearby roads, bus stand and other places and made a proposal for beautification and improvement in traffic management. On this occasion, the concerned police station chief and executive officer of the municipal council, traffic police and representatives of other departments were also present. Naman Markan said that as per the orders of Deputy Commissioner Virjit Walia, these places will be beautified by cleaning the roads entering Rajpura city. He said that he has also called the representative of the contractor doing the work of the National Highway and directed to expedite the ongoing work of the roads so that the passers-by can get relief from the problems being faced due to the construction work of the roads. The SDM said that as per the instructions of the Deputy Commissioner, he will complete all the work very soon in coordination with all the municipal councils and other related departments for the beautification and cleanliness of the city’s entry roads. He said that all the work will be monitored by holding regular meetings in this regard.