नगर परिषद राजपुरा में 77वां गणतंत्र दिवस धूमधाम से मनाया गया
77th Republic Day celebrated with pomp and show at Municipal Council Rajpura
ਪ੍ਰਧਾਨ ਨਰਿੰਦਰ ਕੁਮਾਰ ਸ਼ਾਸਤਰੀ ਨੇ ਲਹਿਰਾਇਆ ਤਿਰੰਗਾ, ਕਰਮਚਾਰੀਆਂ ਅਤੇ ਸਮਾਜ ਸੇਵੀਆਂ ਨੂੰ ਕੀਤਾ ਸਨਮਾਨਿਤ
अध्यक्ष नरेंद्र कुमार शास्त्री ने तिरंगा फहराया, कर्मचारियों और समाजसेवियों को सम्मानित किया
President Narendra Kumar Shastri hoisted the tricolor, honored employees and social workers

ਰਾਜਪੁਰਾ,27 ਜਨਵਰੀ(ਹਿਮਾਂਸ਼ੂ ਹੈਰੀ):ਨਗਰ ਕੌਂਸਲ ਰਾਜਪੁਰਾ ਵੱਲੋਂ 77ਵਾਂ ਗਣਤੰਤਰ ਦਿਵਸ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਕੌਂਸਲ ਦੇ ਪ੍ਰਧਾਨ ਨਰਿੰਦਰ ਕੁਮਾਰ ਸ਼ਾਸਤਰੀ ਵੱਲੋਂ ਤਿਰੰਗਾ ਝੰਡਾ ਲਹਿਰਾ ਕੇ ਕੀਤੀ ਗਈ। ਇਸ ਮੌਕੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮਾਰਚ ਪਾਸਟ ਕਰਦੇ ਹੋਏ ਤਿਰੰਗੇ ਨੂੰ ਸਲਾਮੀ ਦਿੱਤੀ। ਨਗਰ ਕੌਂਸਲ ਵੱਲੋਂ ਵਧੀਆ ਸੇਵਾਵਾਂ ਨਿਭਾਉਣ ਵਾਲੇ ਨਗਰ ਕੌਂਸਲ ਕਰਮਚਾਰੀਆਂ, ਸੀਵਰੇਮੈਨਾਂ, ਜੈਟਿੰਗ ਮਸ਼ੀਨਾਂ ਦੇ ਡਰਾਈਵਰਾਂ ਅਤੇ ਸਮਾਜ ਸੇਵੀ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਧਾਨ ਸ਼ਾਸਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ.ਭੀਮ ਰਾਓ ਅੰਬੇਦਕਰ ਵੱਲੋਂ ਤਿਆਰ ਕੀਤਾ ਭਾਰਤ ਦਾ ਸੰਵਿਧਾਨ ਦੇਸ਼ ਨੂੰ ਮਜ਼ਬੂਤ ਨੀਂਹ ਦਿੰਦਾ ਹੈ ਅਤੇ ਸਾਨੂੰ ਸਭ ਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਕੌਂਸਲਰ ਅਮਨਦੀਪ ਸਿੰਘ ਨਾਗੀ, ਯੋਗੇਸ਼ ਕੱਦ ਗੋਲਡੀ, ਈ.ਓ. ਅਵਤਾਰ ਚੰਦ, ਮੁਨੀਸ਼ ਮੁੰਜ਼ਾਲ, ਗਿਆਨ ਚੰਦ ਸ਼ਰਮਾ, ਫਾਇਰ ਅਫ਼ਸਰ ਰੂਬੀ, ਵਿਜੈ ਪਾਠਕ, ਸੁਸ਼ਮਾ ਦੀਦੀ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
ਫ਼ੋਟੋ ਕੈਪਸ਼ਨ: ਨਗਰ ਕੌਂਸਲ ਵਿਖੇ ਮਨਾਏ ਗਣਤੰਤਰ ਦਿਵਸ ਮੌਕੇ ਜੈਟਿੰਗ ਮਸ਼ੀਨ ਦੇ ਡਰਾਈਵਰ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਨਰਿੰਦਰ ਸ਼ਾਸਤਰੀ।
राजपुरा, 27 जनवरी (हिमांशु हैरी): नगर परिषद राजपुरा ने 77वां गणतंत्र दिवस बड़ी धूमधाम से मनाया। समारोह की शुरुआत परिषद अध्यक्ष नरिंदर कुमार शास्त्री ने तिरंगा झंडा फहराकर की। इस मौके पर फायर ब्रिगेड कर्मचारियों ने मार्च पास्ट किया और तिरंगे को सलामी दी। नगर परिषद ने बेहतरीन सेवाएं देने वाले नगर परिषद कर्मचारियों, सीवरमैन, जेटिंग मशीन ड्राइवरों और समाजसेवियों को सम्मानित किया। अध्यक्ष शास्त्री ने अपने संबोधन में कहा कि डॉ. भीम राव अंबेडकर द्वारा बनाया गया भारत का संविधान देश को मजबूत नींव देता है और हम सभी को इसका पालन करना चाहिए। इस मौके पर पार्षद अमनदीप सिंह नागी, योगेश कद गोल्डी, ई.ओ. अवतार चंद, मुनीश मुंजाल, ज्ञान चंद शर्मा, फायर ऑफिसर रूबी, विजय पाठक, सुषमा दीदी और अन्य लोग मौजूद थे।
फोटो कैप्शन: नगर परिषद में मनाए गए गणतंत्र दिवस के मौके पर जेटिंग मशीन के ड्राइवर को सम्मानित करते अध्यक्ष नरेंद्र शास्त्री।