घनूर विधानसभा क्षेत्र के नौगांवा गांव में भयानक हादसा: राजस्थान के घुड़सवार की तालाब में डूबने से मौत
Horrific accident in village Naugawan of Ghanoor constituency: Horse rider from Rajasthan dies after drowning in pond

ਘਨੌਰ,25 ਜਨਵਰੀ(ਹਿਮਾਂਸ਼ੂ ਹੈਰੀ):ਹਲਕਾ ਘਨੌਰ ਦੇ ਪਿੰਡ ਨੌਗਾਵਾਂ ਵਿੱਚ ਅੱਜ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਿੱਥੇ ਇੱਕ ਬੇਕਾਬੂ ਹੋਏ ਘੋੜੇ ਕਾਰਨ ਡੂੰਘੇ ਟੋਬੇ (ਛੱਪੜ) ਵਿੱਚ ਡੁੱਬਣ ਨਾਲ ਇੱਕ ਨੌਜਵਾਨ ਘੋੜ ਸਵਾਰ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਨੌਗਾਵਾਂ ਦੇ ਪੈਟਰੋਲ ਪੰਪ ਮਾਲਕ ਦਿਲਜੀਤ ਸਿੰਘ ਵੱਲੋਂ ਰਾਜਸਥਾਨ ਦੇ ਸੀਕਰ ਤੋਂ ਇੱਕ ਨਵਾਂ ਘੋੜਾ ਮੰਗਵਾਇਆ ਗਿਆ ਸੀ। ਇਸ ਘੋੜੇ ਨੂੰ ਟ੍ਰੇਨਿੰਗ ਦੇਣ ਲਈ ਰਾਜਸਥਾਨ ਤੋਂ ਹੀ ਸਮੀਰ ਨਾਮ ਦਾ ਇੱਕ ਮਾਹਿਰ ਘੋੜ ਸਵਾਰ ਆਪਣੇ ਇੱਕ ਹੋਰ ਸਾਥੀ ਨਾਲ ਇੱਥੇ ਆਇਆ ਹੋਇਆ ਸੀ।ਕੱਲ ਸਵੇਰੇ ਤਕਰੀਬਨ 11 ਵਜੇ ਦੇ ਕਰੀਬ, ਜਦੋਂ ਸਮੀਰ ਘੋੜੇ ਨੂੰ ਟ੍ਰੇਨਿੰਗ ਦਿੰਦਾ ਹੋਇਆ ਪਿੰਡ ਦੀ ਫਿਰਨੀ ਤੋਂ ਗੁਜ਼ਰ ਰਿਹਾ ਸੀ, ਤਾਂ ਅਚਾਨਕ ਘੋੜਾ ਬੇਕਾਬੂ ਹੋ ਗਿਆ ਅਤੇ ਸਿੱਧਾ ਪਿੰਡ ਦੇ ਗਹਿਰੇ ਟੋਬੇ ਵਿੱਚ ਜਾ ਵੜਿਆ। ਇਹ ਟੋਬਾ ਕਾਫੀ ਡੂੰਘਾ ਹੋਣ ਕਾਰਨ ਸਮੀਰ ਘੋੜੇ ਸਮੇਤ ਪਾਣੀ ਵਿੱਚ ਸਮਾ ਗਿਆ। ਭਾਵੇਂ ਸਮੀਰ ਨੇ ਬਾਹਰ ਨਿਕਲਣ ਦੀ ਕਾਫੀ ਜੱਦੋਜਹਿਦ ਕੀਤੀ, ਪਰ ਪਾਣੀ ਜ਼ਿਆਦਾ ਹੋਣ ਕਾਰਨ ਉਹ ਬਾਹਰ ਨਾ ਆ ਸਕਿਆ ਅਤੇ ਉਸ ਦੀ ਮੌਤ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਵੱਲੋਂ ਮਦਦ ਦੀ ਕੋਸ਼ਿਸ਼ ਕੀਤੀ ਗਈ ਅਤੇ ਬਾਅਦ ਵਿੱਚ ਗੋਤਾਖੋਰਾਂ ਦੀ ਮਦਦ ਨਾਲ ਸਮੀਰ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।
घनौर, 25 जनवरी (हिमांशु हैरी): घनौर जिले के नौगांवा गांव में आज एक बहुत ही बुरी घटना हुई, जहां घोड़े के बेकाबू होने की वजह से एक नौजवान घुड़सवार की गहरे तालाब में डूबने से मौत हो गई। यह पूरी घटना CCTV कैमरे में भी कैद हो गई है। मिली जानकारी के मुताबिक, नौगांवा गांव में पेट्रोल पंप के मालिक दिलजीत सिंह ने राजस्थान के सीकर से एक नया घोड़ा मंगवाया था। इस घोड़े को ट्रेन करने के लिए समीर नाम का एक एक्सपर्ट घुड़सवार राजस्थान से अपने एक और दोस्त के साथ यहां आया था। कल सुबह करीब 11 बजे जब समीर घोड़े को ट्रेन करते हुए गांव से गुजर रहा था, तो अचानक घोड़ा बेकाबू हो गया और सीधे गांव के गहरे तालाब में चला गया। चूंकि यह तालाब बहुत गहरा था, इसलिए समीर घोड़े के साथ डूब गया। हालांकि समीर ने बाहर निकलने के लिए बहुत कोशिश की, लेकिन पानी का लेवल ज़्यादा होने की वजह से वह बाहर नहीं आ सका और उसकी मौत हो गई। घटना के तुरंत बाद स्थानीय लोगों ने मदद करने की कोशिश की और बाद में गोताखोरों की मदद से समीर का शव बाहर निकाला गया।
Ghanaur, January 25 (Himanshu Harry): A very unfortunate incident took place today in Naugawan village of Ghanaur district, where a young horse rider died after drowning in a deep pond due to an uncontrolled horse. This entire incident has also been captured on CCTV camera. According to the information received, Diljit Singh, the owner of a petrol pump in Naugawan village, had ordered a new horse from Sikar, Rajasthan. An expert horse rider named Sameer had come here from Rajasthan with another friend to train this horse. Yesterday at around 11 am, when Sameer was passing through the village while training the horse, suddenly the horse became uncontrollable and went straight into the deep pond of the village. Since this pond was very deep, Sameer got drowned along with the horse. Although Sameer struggled a lot to get out, he could not come out due to the high water level and died. Immediately after the incident, local people tried to help and later Sameer’s body was pulled out with the help of divers.