Appeal to withdraw the ‘Ji Ram Ji’ law implemented by the Central Government. The Central Government should withdraw the decision taken regarding MNREGA: Sarpanch Charanjit Singh

ਰਾਜਪੁਰਾ,30 ਦਸੰਬਰ(ਐਚ.ਐਚ.ਸੇਤੀਆ):ਹਲਕਾ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਸਧਰੋਰ ਦੇ ਸਰਪੰਚ ਚਰਨਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਮਨਰੇਗਾ ਸਬੰਧੀ ਲਏ ਗਏ ਫੈਸਲੇ ਅਤੇ ਨਵੇਂ ਲਿਆਂਦੇ ਜਾ ਰਹੇ ‘ਜੀ ਰਾਮ ਜੀ’ ਕਾਨੂੰਨ ਨੂੰ ਤੁਰੰਤ ਵਾਪਸ ਲਵੇ ਕਿਉਂਕਿ ਇਹ ਗਰੀਬਾਂ ਤੇ ਮਜ਼ਦੂਰਾਂ ਦੇ ਹੱਕਾਂ ਉੱਪਰ ਇਕ ਡਾਕਾ ਹੈ। ਚਰਨਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਬੰਧੀ ਲਏ ਗਏ ਫੈਸਲਿਆਂ ਖ਼ਿਲਾਫ਼ ਦੇਸ਼ ਭਰ ‘ਚ ਰੋਸ ਵੱਧਦਾ ਜਾ ਰਿਹਾ ਹੈ ਕਿਉਂਕਿ ਮਨਰੇਗਾ ਗਰੀਬ, ਮਜ਼ਦੂਰ ਅਤੇ ਪੇਂਡੂ ਲੋਕਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਹੈ। ਇਸ ਯੋਜਨਾ ਰਾਹੀਂ ਕਰੋੜਾਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਲੇਕਿਨ ਕੇਂਦਰ ਸਰਕਾਰ ਵੱਲੋਂ ਫੈਡ ਘਟਾਉਣ ਅਤੇ ਸ਼ਰਤਾਂ ਸਖਤ ਕਰਨ ਨਾਲ ਗਰੀਬ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਵੱਖ-ਵੱਖ ਰਾਜਨੀਤੀ ਪਾਰਟੀਆਂ ਵੱਲੋਂ ਜਲਦ ਹੀ ਮਨਰੇਗਾ ਬਚਾਉ ਮੁਹਿੰਮ ਪੂਰੇ ਦੇਸ਼ ਅੰਦਰ ਚਲਾਈ ਜਾਵੇਗੀ। ਜਿਸ ‘ਚ ਸਮਾਜ ਦੇ ਹਰ ਵਰਗ ਦਾ ਭਰਪੂਰ ਸਾਥ ਵੱਖ-ਵੱਖ ਪਾਰਟੀਆਂ ਵਿੱਚ ਦੇਖਣ ਨੂੰ ਮਿਲੇਗਾ। ਉਹਨਾਂ ਕਿਹਾ ਕਿ ਕਿਸਾਨ, ਮਜ਼ਦੂਰ, ਮਹਿਲਾਵਾਂ, ਨੌਜਵਾਨ ਅਤੇ ਦਲਿਤ ਵਰਗ ਸੜਕਾਂ ‘ਤੇ ਉਤਰ ਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਨਗੇ। ਚਰਨਜੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਪੂਰੇ ਦੇਸ਼ ਭਰ ਦੇ ਵਿੱਚ ਇਸ ਫੈਸਲੇ ਤੋ ਪ੍ਰਭਾਵਿਤ ਵਾਲੇ ਲੋਕ ਸੰਘਰਸ਼ ਕਰਦੇ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਮਨਰੇਗਾ ਨਾਲ ਛੇੜਛਾੜ ਗਰੀਬਾਂ ਨਾਲ ਧੋਖਾ ਹੈ।
Rajpura, December 30 (H.H.Setia): Sarpanch of village Sadharor adjoining Rajpura constituency Charanjit Singh said that the central government should immediately withdraw its decision regarding MGNREGA and the newly introduced ‘Ji Ram Ji’ law because it is a robbery on the rights of the poor and laborers. Charanjit Singh said that protests are increasing across the country against the decisions taken by the central government regarding MGNREGA because MGNREGA is the economic backbone of the poor, laborers and rural people. Crores of people get employment through this scheme, but the poor class is being affected the most by the central government reducing the FED and tightening the conditions. He said that a campaign to save MGNREGA will soon be launched across the country by various political parties in the country. In which full support from every section of the society will be seen in different parties. He said that farmers, laborers, women, youth and Dalits will take to the streets and protest against this decision of the central government. Charanjit Singh said that if the government does not withdraw this decision, then the people affected by this decision will be seen struggling all over the country. He said that tampering with MGNREGA is a betrayal of the poor.