ਪੇਸ ਕ੍ਰਿਕਟ ਅਕੈਡਮੀ ਰਾਜਪੁਰਾ ਵੱਲੋਂ ਜਸਪ੍ਰੀਤ ਸਿੰਘ ਦੀ ਯਾਦ ਵਿੱਚ ਕਰਾਇਆ ਗਿਆ 13ਵਾਂ ਕ੍ਰਿਕਟ ਟੂਰਨਾਮੈਂਟ

Pace Cricket Academy Rajpura organized 13th cricket tournament in memory of Jaspreet Singh

ਰਾਜਪੁਰਾ,29(ਹਿਮਾਂਸ਼ੂ ਹੈਰੀ):ਇਥੋਂ ਦੇ ਪਟੇਲ ਕਾਲਜ ਦੇ ਮੈਦਾਨ ਵਿੱਚ ਪਿਛਲੇ ਚਾਰ ਦਿਨਾਂ ਤੋਂ ਚੱਲਿਆ ਆ ਰਿਹਾ ਜਸਪ੍ਰੀਤ ਸਿੰਘ ਦੀ ਯਾਦ ਨੂੰ ਸਮਰਪਿਤ 13 ਵਾ ਕ੍ਰਿਕਟ ਟੂਰਨਾਮੈਂਟ ਅੱਜ ਸਮਾਪਤ ਹੋ ਗਿਆ ਜਿਸ ਵਿੱਚ ਰਾਜਪੁਰਾ ਦੇ ਨਾਲ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਟੀਮਾਂ ਨੇ ਹਿੱਸਾ ਲਿੱਤਾ ਸੀ ਤੇ ਅੱਜ ਦਾ ਫਾਈਨਲ ਮੁਕਾਬਲਾ ਯੰਗ ਬ੍ਰਿਗੇਡ(ਵਾਈ ਬੀ 11) ਅਤੇ ਪੇਸ ਕ੍ਰਿਕਟ ਅਕੈਡਮੀ ਦੇ ਵਿੱਚ ਹੋਆ ਜਿਸ ਵਿਚ ਪੇਸ ਕ੍ਰਿਕਟ ਅਕੈਡਮੀ ਵੱਲੋਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਇਆ ਇਹ ਮੈਚ ਜਿੱਤ ਲਿਆ ਇਸ ਦੌਰਾਨ ਮੁੱਖ ਮਹਿਮਾਨ ਪੀ ਐਮ ਏਂਨ ਕਾਲਜ ਦੇ ਫਾਈਨੈਂਸ ਸੈਕਟਰੀ ਰਿਤੇਸ਼ ਬੰਸਲ ਵੱਲੋਂ ਜੇਤੂਆਂ ਨੂੰ ਇਨਾਮ ਦਿੰਦੇ ਹੋਇਆ ਬੱਚਿਆਂ ਦਾ ਹੌਸਲਾ ਅਫਜਾਈ ਕੀਤੀ ਅਤੇ ਪੇਸ ਕ੍ਰਿਕਟ ਅਕੈਡਮੀ ਦੇ ਕੋਚ ਜਸਪ੍ਰੀਤ ਸਿੰਘ ਨੇ ਵੀ ਆਪਣੀ ਟੀਮ ਦਾ ਹੌਸਲਾ ਵਧਾਉਂਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡ ਦੇ ਪ੍ਰਤੀ ਨਸ਼ਾ ਕਰਨ ਦਾ ਸੰਦੇਸ਼ ਦਿੱਤਾ ਇਸ ਮੌਕੇ ਤੇ ਕੋਚ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ 13ਵਾਂ ਕ੍ਰਿਕਟ ਦਾ ਟੂਰਨਾਮੈਂਟ ਕਰਵਾਇਆ ਗਿਆ ਹੈ ਜਿਸ ਵਿੱਚ ਸਾਨੂੰ ਕਾਲਜ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਤੇ ਅੱਗੇ ਤੋਂ ਵੀ ਇਹਨਾਂ ਪਾਸੋ ਸਹਿਯੋਗ ਦੀ ਉਮੀਦ ਰੱਖਦੇ ਹਾਂ। ਇਸ ਮੌਕੇ ਤੇ ਜਸਪ੍ਰੀਤ ਸਿੰਘ ਕ੍ਰਿਕਟ ਕੋਚ, ਰਿਤੇਸ਼ ਬੰਸਲ ਫਾਇਨੈਂਸ ਸੈਕਟਰੀ ਪਟੇਲ ਕਾਲਜ,ਅਕਾਲੀ ਦਲ ਸਾਬਕਾ ਪਾਰਸ਼ਦ ਅਵਿਨ੍ਦਰ ਰਾਜੂ, ਜਸਮੀਤ ਸਿੰਘ,ਜਸਦੀਪ ਸਿੰਘ ਬੇਦੀ (ਸ਼ੈਂਕੀ) ਅਤੇ ਸਵਰਗਵਾਸੀ ਜਸਪ੍ਰੀਤ ਸਿੰਘ ਜੀ ਦੇ ਰਿਸ਼ਤੇਦਾਰ ਵੀ ਹਾਜ਼ਰ ਸਨ

Rajpura, 29 (Himanshu Harry): The 13th cricket tournament dedicated to the memory of Jaspreet Singh, which has been going on for the past four days at the Patel College ground here, ended today, in which teams from Rajpura as well as various cities of Punjab participated and today’s final match was between Young Brigade (YB 11) and Pace Cricket Academy, in which Pace Cricket Academy won the match with a brilliant performance. During this, the chief guest, PMN College Finance Secretary Ritesh Bansal, gave away prizes to the winners and encouraged the children. Pace Cricket Academy coach Jaspreet Singh also encouraged his team and gave a message to the youth to stay away from drugs and get addicted to sports. On this occasion, coach Jaspreet Singh said that this is the 13th cricket tournament in which we are getting full support from the college and we expect more support from them in the future. On this occasion, Jaspreet Singh Cricket Coach, Ritesh Bansal Finance Secretary Patel College, Akali Dal former councilor Avinder Raju, Jasmeet Singh, Jasdeep Singh Bedi (Shanki) and relatives of the late Jaspreet Singh Ji were also present.

Leave a Reply

Your email address will not be published. Required fields are marked *