15ਵੇਂ ਵਿੱਤ ਕਮਿਸ਼ਨ ਦਾ ਪੈਸਾ ਆਉਣ ਤੋਂ ਬਾਅਦ ਕਲੋਨੀਆਂ ਤੇ ਪਿੰਡਾਂ ਵਿੱਚ ਹੋਇਆ ਕੰਮ ਸ਼ੁਰੂ ਲੋਕਾਂ ਨੇ ਕੀਤਾ ਸਰਪੰਚ ਦਾ ਧੰਨਵਾਦ

Work started in colonies and villages after the 15th Finance Commission money arrived. People thanked the Sarpanch.

ਰਾਜਪੁਰਾ,29 ਦਸੰਬਰ(ਹਿਮਾਂਸ਼ੂ ਹੈਰੀ):ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ 15ਵੇ ਵਿੱਤ ਕਮਿਸ਼ਨ ਦਾ ਪੈਸਾ ਆਉਣ ਤੋਂ ਬਾਅਦ ਗ੍ਰਾਮ ਪੰਚਾਇਤਾਂ ਵੱਲੋਂ ਕੰਮਾਂ ਝੜੀ ਲਗਾ ਦਿੱਤੀ ਗਈ ਹੈ ਇਸੀ ਦੇ ਤਹਿਤ ਹੀ ਗੁਰੂ ਅੰਗਦ ਦੇਵ ਕਲੋਨੀ ਦੇ ਸਰਪੰਚ ਮਾਨ ਸਿੰਘ ਵੱਲੋਂ 15ਵੇਂ ਵਿਤ ਕਮਿਸ਼ਨ ਦਾ ਪੈਸਾ ਆਉਣ ਤੋਂ ਬਾਅਦ ਕਲੋਨੀ ਵਿੱਚ ਰੁਕੇ ਹੋਏ ਸੀਵਰੇਜ ਦੇ ਕੰਮਾਂ ਨੂੰ ਗਤੀ ਦਿੰਦਿਆਂ ਹੋਇਆਂ ਸੀਵਰੇਜ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਗੁਰੂ ਅੰਗਦ ਦੇਵ ਕਲੋਨੀ ਤੋਂ ਮਾਨ ਸਿੰਘ ਨੇ ਦੱਸਿਆ ਕਿ ਜਲਦ ਹੀ ਕਲੋਨੀ ਵਿੱਚ ਸੀਵਰੇਜ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ। ਅਤੇ ਨਾਲੀਆਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਪਲਾਟਾਂ ਵਿੱਚ ਖੜੇ ਗੰਦੇ ਪਾਣੀ ਤੋਂ ਨਿਜਾਤ ਮਿਲੇਗੀ ਤੇ ਬਿਮਾਰੀਆਂ ਤੋਂ ਬਚਾਵ ਹੋਵੇਗਾ ਉਨਾਂ ਨੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਦਾ ਧੰਨਵਾਦ ਕਰਦੇ ਹੋਏ ਪੰਜਾਬ ਸਰਕਾਰ ਤੋਂ ਇਹ ਉਮੀਦ ਜਤਾਈ ਕਿ ਸਾਨੂੰ ਅਗਰ ਹੋਰ ਪੈਸਾ ਮਿਲ ਜਾਏ ਤਾਂ ਆਪਣੀ ਕਲੋਨੀ ਵਿੱਚ ਪਏ ਹੋਰ ਅਧੁਰੇ ਕੰਮਾਂ ਨੂੰ ਪੂਰਾ ਕਰ ਸਕਾਂਗੇ ਇਸ ਮੌਕੇ ਤੇ ਕਲੋਨੀ ਵਾਸੀਆਂ ਨੇ ਵੀ ਸਰਪੰਚ ਦੇ ਕੀਤੇ ਹੋਏ ਕੰਮਾਂ ਦੀ ਸ਼ਲਾਗਾ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਗ੍ਰਾਮ ਪੰਚਾਇਤਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਹੋ ਸਕੇ।

Rajpura, December 29 (Himanshu Harry): After the arrival of the 15th Finance Commission money in various villages of Punjab, the Gram Panchayats have started a flurry of work. Under this, after the arrival of the 15th Finance Commission money, the Sarpanch of Guru Angad Dev Colony, Man Singh, has started the sewage work in the colony, giving momentum to the stalled sewage work. Giving information in this regard, Man Singh from Guru Angad Dev Colony said that the sewage work in the colony will be completed soon. And the drains will be fixed so that people will get relief from stagnant dirty water in the plots and will be protected from diseases. While thanking the constituency MLA Madam Neena Mittal, he expressed hope from the Punjab government that if we get more money, we will be able to complete other unfinished works in our colony. On this occasion, the residents of the colony also praised the work done by the Sarpanch and said that the government should provide maximum facilities to the Gram Panchayats so that the lives of the people living in the villages can improve.

Leave a Reply

Your email address will not be published. Required fields are marked *