BJP workers’ enthusiasm at peak after Block Samiti elections: Ashwani Sharma
ਜ਼ੀਰਕਪੁਰ ਵਿਖੇ ਖਰੜ, ਡੇਰਾਬੱਸੀ ਅਤੇ ਮੋਹਾਲੀ ਦੇ ਵਰਕਰਾਂ ਨਾਲ ਕੀਤੀ ਮੀਟਿੰਗ
Meeting held with workers from Kharar, Derabassi and Mohali in Zirakpur

ਡੇਰਾ ਬੱਸੀ/ਜ਼ੀਰਕਪੁਰ, 26 ਦਸੰਬਰ(ਹਿਮਾਂਸ਼ੂ ਹੈਰੀ):ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬਲਾਕ ਸੰਮਤੀ ਚੋਣਾਂ ਤੋਂ ਬਾਅਦ ਭਾਜਪਾ ਵਰਕਰਾਂ ਦਾ ਉਤਸ਼ਾਹ ਸਿਖਰਾਂ ’ਤੇ ਹੈ ਅਤੇ ਪਾਰਟੀ ਦਾ ਸੰਗਠਨ ਪੂਰੇ ਪੰਜਾਬ ਵਿੱਚ ਹੋਰ ਮਜ਼ਬੂਤ ਹੋ ਕੇ ਉਭਰ ਰਿਹਾ ਹੈ। ਉਹ ਅੱਜ ਜ਼ੀਰਕਪੁਰ ਵਿਖੇ ਖਰੜ, ਡੇਰਾਬੱਸੀ ਅਤੇ ਮੋਹਾਲੀ ਤੋਂ ਆਏ ਭਾਜਪਾ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚੋਣ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਭਾਜਪਾ ਦੀਆਂ ਨੀਤੀਆਂ ਅਤੇ ਵਿਕਾਸਮੁਖੀ ਸੋਚ ਨਾਲ ਜੁੜ ਰਹੇ ਹਨ। ਉਨ੍ਹਾਂ ਆਖਿਆ ਕਿ ਵਰਕਰ ਪਾਰਟੀ ਦੀ ਅਸਲ ਤਾਕਤ ਹਨ ਅਤੇ ਮੈਦਾਨੀ ਪੱਧਰ ’ਤੇ ਉਨ੍ਹਾਂ ਦੀ ਮਿਹਨਤ ਕਾਰਨ ਹੀ ਭਾਜਪਾ ਹਰ ਚੋਣ ਵਿੱਚ ਆਪਣਾ ਅਧਾਰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਵਰਕਰਾਂ ਵੱਲੋਂ ਆਪਣੇ ਇਲਾਕਿਆਂ ਨਾਲ ਜੁੜੇ ਮੁੱਦੇ, ਸੰਗਠਨਕ ਢਾਂਚੇ ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਸਬੰਧੀ ਸੁਝਾਅ ਵੀ ਸਾਹਮਣੇ ਰੱਖੇ ਗਏ।ਪੰਜਾਬ ਭਾਜਪਾ ਦੇ ਪ੍ਰਧਾਨ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਸਿਰਫ਼ ਚੋਣਾਂ ਤੱਕ ਸੀਮਿਤ ਪਾਰਟੀ ਨਹੀਂ, ਸਗੋਂ ਲੋਕਾਂ ਦੇ ਦੁੱਖ-ਸੁੱਖ ਵਿੱਚ ਖੜ੍ਹਨ ਵਾਲੀ ਪਾਰਟੀ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਘਰ-ਘਰ ਸੰਪਰਕ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਦੀਆਂ ਲੋਕਹਿਤੀ ਨੀਤੀਆਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ।ਇਸ ਮੌਕੇ ਸੀਨੀਅਰ ਭਾਜਪਾ ਆਗੂ ਹਰਮਿੰਦਰ ਜੱਸੀ, ਸੁਭਾਸ਼ ਸ਼ਰਮਾ, ਸੰਜੀਵ ਖੰਨਾ, ਰਣਜੀਤ ਸਿੰਘ ਗਿੱਲ, ਸੰਜੀਵ ਵਸ਼ਿਸ਼ਟ, ਸੁਖਵਿੰਦਰ ਸਿੰਘ ਗੋਲਡੀ, ਗੁਰਦਰਸ਼ਨ ਸੈਣੀ, ਹਰਜੀਤ ਸਿੰਘ ਮਿੰਟਾ, ਮੁਕੇਸ਼ ਗਾਂਧੀ, ਸੁਸ਼ੀਲ ਰਾਣਾ, ਅਰਵਿੰਦਰ ਕੌਰ ਥਾਂਦੀ, ਨੇਹਾ ਸ਼ਰਮਾ, ਪਵਨ ਧੀਮਾਨ ਅਤੇ ਸੁਧੀਰ ਕਾਂਟੀਵਾਲ ਸਮੇਤ ਹੋਰ ਭਾਜਪਾ ਆਗੂ ਵੀ ਮੌਜੂਦ ਰਹੇ। ਸਾਰੇ ਆਗੂਆਂ ਨੇ ਜ਼ੀਰਕਪੁਰ ਵਿਖੇ ਪੁੱਜ ਕੇ ਵਰਕਰਾਂ ਦਾ ਮਨੋਬਲ ਵਧਾਉਣ ਲਈ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਨਾਲ ਵਰਕਰਾਂ ਵਿੱਚ ਨਵਾਂ ਜੋਸ਼ ਪੈਦਾ ਹੋਇਆ ਹੈ।ਇਸ ਦੌਰਾਨ ਸੰਜੀਵ ਖੰਨਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਹਲਕਾ ਡੇਰਾਬੱਸੀ ਦੀ ਟੀਮ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਮੋਹਰੀ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਆਖਿਆ ਕਿ ਵਰਕਰ ਪੂਰੀ ਤਨਦੇਹੀ ਨਾਲ ਲੋਕਾਂ ਨੂੰ ਭਾਜਪਾ ਨਾਲ ਜੋੜਨ ਦਾ ਕੰਮ ਕਰ ਰਹੇ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕ ਨਿਰਾਸ਼ ਹਨ ਅਤੇ ਭਾਜਪਾ ਨੂੰ ਇਕ ਮਜ਼ਬੂਤ ਵਿਕਲਪ ਵਜੋਂ ਦੇਖ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਵਰਕਰਾਂ ਦੇ ਜੋਸ਼ ਅਤੇ ਲੋਕਾਂ ਦੇ ਭਰਪੂਰ ਸਮਰਥਨ ਨਾਲ ਭਾਰੀ ਸਫਲਤਾ ਹਾਸਲ ਕਰੇਗੀ।
Dera Bassi/Zirakpur, December 26 (Himanshu Harry): Punjab Bharatiya Janata Party President Ashwani Sharma said that after the Block Samiti elections, the enthusiasm of BJP workers is at its peak and the party’s organization is emerging stronger across Punjab. He was talking to reporters after holding a special meeting with BJP workers from Kharar, Dera Bassi and Mohali in Zirakpur today. Ashwani Sharma said that the election results have proven that people are connecting with BJP’s policies and development-oriented thinking. He said that the workers are the real strength of the party and it is because of their hard work at the grassroots level that BJP is strengthening its base in every election. He said that during the meeting, the workers also put forward suggestions regarding issues related to their areas, organizational structure and the upcoming Municipal Council elections. Addressing the workers, the Punjab BJP President said that BJP is not a party limited to elections only, but is a party that stands in the joys and sorrows of the people. He appealed to the workers to intensify the door-to-door contact campaign and make the common people aware of the public welfare policies of the central government. On this occasion, senior BJP leaders Harminder Jassi, Subhash Sharma, Sanjeev Khanna, Ranjit Singh Gill, Sanjeev Vashisht, Sukhwinder Singh Goldy, Gurdarshan Saini, Harjit Singh Minta, Mukesh Gandhi, Sushil Rana, Arvinder Kaur Thandi, Neha Sharma, Pawan Dhiman and Sudhir Kantiwal along with other BJP leaders were also present. All the leaders thanked BJP President Ashwani Sharma for reaching Zirakpur and boosting the morale of the workers and said that his presence has instilled new enthusiasm in the workers. Meanwhile, Sanjeev Khanna said that the team of Bharatiya Janata Party’s constituency Derabassi is playing a leading role in taking the policies of the country’s Prime Minister Narendra Modi to every door. He said that the workers are working with full dedication to connect the people with the BJP. In response to questions from journalists, Ashwani Sharma said that people are disappointed with the failures of the current government and are looking at BJP as a strong alternative. He claimed that BJP will achieve huge success in the upcoming municipal council elections with the enthusiasm of the workers and the overwhelming support of the people.