H.H.Setia becomes the new president of The Rajpura Press Club for 2026, honored by members with flower garlands

ਰਾਜਪੁਰਾ,24 ਦਸੰਬਰ(ਐਚ ਐਚ ਸੇਤੀਆ):’ਦ ਰਾਜਪੁਰਾ ਪ੍ਰੈਸ ਕਲੱਬ ਦੀ ਇੱਕ ਮਹੱਤਵਪੂਰਨ ਮੀਟਿੰਗ ਦਰਵਿੰਦਰ ਸਿੰਘ ਕੱਕੜ ਦੀ ਪ੍ਰਧਾਨਗੀ ਹੇਠ ਇੱਕ ਨਿੱਜੀ ਹੋਟਲ ਵਿੱਚ ਹੋਈ। ਜਿਸ ਵਿੱਚ ਕਲੱਬ ਦੇ ਸਾਰੇ ਮੈਂਬਰਾਂ ਦੀ ਮੌਜੂਦਗੀ ਵਿੱਚ ਹਿਮਾਂਸ਼ੂ ਹੈਰੀ ਸੇਤੀਆ ਨੂੰ ਸਰਬਸੰਮਤੀ ਨਾਲ ਸਾਲ 2026 ਦੇ ਲਈ ਕਲੱਬ ਦਾ ਨਵਾਂ ਪ੍ਰਧਾਨ ਐਲਾਨਿਆ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਨਵੇਂ ਪ੍ਰਧਾਨ ਨੂੰ ਫੁੱਲਾਂ ਦਾ ਹਾਰ ਪਾ ਕੇ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੀਟਿੰਗ ਵਿੱਚ ਕਲੱਬ ਦੀਆਂ ਭਵਿੱਖੀ ਯੋਜਨਾਵਾਂ ‘ਤੇ ਚਰਚਾ ਕੀਤੀ ਗਈ ਅਤੇ ਹਿਮਾਂਸ਼ੂ ਹੈਰੀ ਸੇਤੀਆ ਦੀ ਅਗਵਾਈ ਹੇਠ ਗਰੁੱਪ ਦੇ ਮੈਂਬਰਾਂ ਨੇ ਇਕਜੁੱਟ ਰਹਿਣ ਦਾ ਵਾਅਦਾ ਕੀਤਾ। ਇਸ ਮੋਕੇ ਕਲੱਬ ਦੇ ਮੌਜੂਦਾ ਪ੍ਰਧਾਨ ਦਰਵਿੰਦਰ ਸਿੰਘ ਕੱਕੜ ਨੇ ਆਪਣੇ ਕਾਰਜਕਾਲ ਦੌਰਾਨ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਨਵੇਂ ਪ੍ਰਧਾਨ ਦੀ ਸਫਲਤਾ ਦੀ ਕਾਮਨਾ ਵੀ ਕੀਤੀ। ਇਸ ਮੌਕੇ ਮੈਂਬਰਾਂ ਨੇ ਹਿਮਾਂਸ਼ੂ ਹੈਰੀ ਸੇਤੀਆ ਦੀ ਚੋਣ ਨੂੰ ਕਲੱਬ ਦੇ ਉੱਜਵਲ ਭਵਿੱਖ ਦਾ ਪ੍ਰਤੀਕ ਦੱਸਿਆ ਅਤੇ ਫੁੱਲਾਂ ਦੇ ਹਾਰ ਅਤੇ ਤਾੜੀਆਂ ਵਜਾ ਕੇ ਵਧਾਈਆਂ ਦਾ ਇਹ ਦੌਰ ਦ ਰਾਜਪੁਰਾ ਪ੍ਰੈਸ ਕਲੱਬ ਦੀ ਏਕਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਕਲੱਬ ਦੇ ਮੈਂਬਰ ਗੁਰਮੀਤ ਸਿੰਘ ਬੇਦੀ,ਰਾਜੇਸ਼ ਡਾਹਰਾ,ਜਤਿੰਦਰ ਲੱਕੀ,ਵਿਜੇ ਵੋਹਰਾ,ਦੀਪਕ ਅਰੋੜਾ,ਦਵਿੰਦਰ ਸਿੰਘ ਕੱਕੜ, ਤਰੁਣ ਸ਼ਰਮਾ,ਲਲਿਤ ਕੁਮਾਰ, ਸੁਸ਼ੀਲ ਸਿੰਧੀ,ਰਾਕੇਸ਼ ਭਟੇਜਾ,ਅਭੀ ਕੱਕੜ,ਦੀਪਕ ਕੁਮਾਰ,ਰਵਦੀਪ ਸੂਰੀ ਹਾਜ਼ਰ ਸਨ।
Rajpura, December 24 2025 (H.H.setia): An important meeting of The Rajpura Press Club was held at a private hotel under the chairmanship of Darvinder Singh Kakkar. In which Himanshu Harry Setia was unanimously declared the new president of the club for the year 2026 in the presence of all the members of the club. On this occasion, the members of the club congratulated the new president by garlanding him with flowers and wished him well. In this meeting, the future plans of the club were discussed and under the leadership of Himanshu Harry Setia, the members of the group promised to remain united. On this occasion, the current president of the club, Darvinder Singh Kakkar, mentioned his achievements during his tenure and also wished the new president success. On this occasion, the members described the election of Himanshu Harry Setia as a symbol of the bright future of the club and this round of congratulations by garlanding him with flowers and clapping shows the unity of The Rajpura Press Club. Club members Gurmeet Singh Bedi, Rajesh Dahra, Jatinder Lucky, Vijay Vohra, Deepak Arora, Davinder Singh Kakkar, Tarun Sharma, Lalit Kumar, Sushil Sindhi, Rakesh Bhateja, Abhi Kakkar, Deepak Kumar, Ravdeep Suri were present on this occasion.