Constitution Day was celebrated by the NSS department of Patel College.

ਰਾਜਪੁਰਾ,27 ਨਵੰਬਰ (ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਦੇ ਐਨ.ਐਸ.ਐਸ ਵਿਭਾਗ ਨੇ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਸਵਿਧਾਨ ਦਿਵਸ ‘ਹਮਾਰਾ ਸਵਿਧਾਨ- ਹਮਾਰਾ ਸਵਾਭਿਮਾਨ’ ਥੀਮ ਦੇ ਅੰਤਰਗਤ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਪ੍ਰਿੰਸੀਪਲ ਡਾ. ਲਚੰਦਰ ਪ੍ਰਕਾਸ਼ ਦੀ ਅਗਵਾਈ ਵਿੱਚ ਅਤੇ ਐਨ.ਐਸ.ਐਸ ਦੇ ਪ੍ਰੋਗਰਾਮ ਅਫਸਰ ਡਾ.ਵੰਦਨਾ ਗੁਪਤਾ, ਡਾ.ਮਨਦੀਪ ਸਿੰਘ, ਪ੍ਰੋ.ਅਵਤਾਰ ਸਿੰਘ, ਡਾ.ਗਗਨਦੀਪ ਕੌਰ, ਪ੍ਰੋ.ਦਲਜੀਤ ਸਿੰਘ ਅਤੇ ਪ੍ਰੋ.ਨੰਦਿਤਾ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪ੍ਰੋ.ਦਲਜੀਤ ਸਿੰਘ ਨੇ ਭਾਰਤੀ ਸਵਿਧਾਨ ਬਾਰੇ ਵਲੰਟੀਅਰਾਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਭਾਰਤੀ ਸਵਿਧਾਨ ਦੇਸ ਦੀ ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਹੈ। ਇਹ ਲੋਕਾਂ ਦਾ, ਲੋਕਾਂ ਦੁਆਰਾ, ਲੋਕਾਂ ਲਈ ਬਣਿਆ ਸਵਿਧਾਨ ਹੈ।ਇਸ ਉਪਰੰਤ ਵਲੰਟੀਅਰਾਂ ਨੇ ਸਹੂੰ ਚੁੱਕੀ। ਪ੍ਰੋ.ਅਵਤਾਰ ਸਿੰਘ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਉਸ ਮੌਕੇ ਐਨ. ਐਸ. ਐਸ ਦੇ ਲਗਭਗ ਪੰਜਾਹ ਵਲੰਟੀਅਰ ਹਾਜਰ ਸਨ।