Bharat Vikas Parishad organized a program under the Question Forum Competition, Know India.
ਇਸ ਪ੍ਰਤੀਯੋਗਿਤਾ ਦੇ ਵਿੱਚ ਸਕਾਲਰਜ ਪਬਲਿਸ਼ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲੈਕੇ ਪਹਿਲਾ ਸਥਾਨ ਪ੍ਰਾਪਤ ਕਰ ਸਕੂਲ ਦਾ ਨਾਮ ਕੀਤਾ ਰੋਸ਼ਨ
ਭਾਰਤ ਵਿਕਾਸ ਪਰਿਸ਼ਦ ਰਾਜਪੁਰਾ ਵੱਲੋਂ ਪ੍ਰਸ਼ਨ ਮੰਚ ਪ੍ਰਤੀਯੋਗੀਤਾ ਦਾ ਭਾਰਤ ਕੋ ਜਾਨੋ ਤਹਿਤ ਇੱਕ ਪ੍ਰੋਗਰਾਮ 26 ਨਵੰਬਰ 2025 ਦਿਨ ਬੁੱਧਵਾਰ ਪ੍ਰਧਾਨ ਸੁਰਿੰਦਰ ਸੇਠੀ ਦੀ ਅਗਵਾਈ ਵਿੱਚ ਰਾਜਪੁਰਾ ਦੇ ਭਾਰਤ ਵਿਕਾਸ ਪਰੀਸ਼ਦ ਭਵਨ ਦੇ ਵਿੱਚ ਕਰਵਾਇਆ ਗਿਆ। ਇਸ ਪ੍ਰਤੀਯੋਗੀਤਾ ਦਾ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਭਵਿਅਮ ਕਿੰਗਰ ਐਵ ਦੀਕਸ਼ਿਤ ਕਿੰਗਰ ਸਪੁੱਤਰ ਅਜੇ ਕਿੰਗਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਰਾਜਪੁਰਾ ਦੇ ਪ੍ਰਧਾਨ ਸੁਰਿੰਦਰ ਸੇਠੀ ਨੇ ਦੱਸਿਆ ਕਿ ਇਸ ਪ੍ਰਤੀਯੋਗੀਤਾ ਵਿੱਚ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਪ੍ਰਤੀਯੋਗੀਤਾ ਦੇ ਵਿੱਚ ਹਿੱਸਾ ਲਿਆ ਜਿਸ ਵਿੱਚ ਸਕਾਲਰਜ ਪਬਲਿਕ ਸਕੂਲ, ਕੇ.ਕੇ ਸਕੂਲ, ਜਨਤਾ ਸਕੂਲ, ਐਸ. ਡੀ ਪਬਲਿਕ ਸਕੂਲ, ਸੀ.ਐਮ ਸਕੂਲ ਸਮੇਤ, ਏ.ਪੀ ਪਬਲਿਕ ਸਕੂਲ ਨੌ ਸਕੂਲਾਂ ਦੇ ਬੱਚਿਆਂ ਨੇ ਇਸ ਵਿੱਚ ਹਿੱਸਾ ਲਿਆ। ਜਿਸ ਵਿੱਚ ਸਕਾਲਰਜ ਪਬਲਿਕ ਸਕੂਲ ਦੀ ਜੂਨੀਅਰ ਅਤੇ ਸੀਨੀਅਰ ਬੱਚਿਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰ ਵਿਜੇਤਾ ਟੀਮ ਬਣੀ। ਇਸ ਮੌਕੇ ਚੇਅਰਮੈਨ ਡਾਕਟਰ ਸੰਜੀਵ ਚੌਧਰੀ ਨੇ ਗੱਲ ਬਾਤ ਕਰਦੇ ਦੱਸਿਆ ਕਿ ਭਾਰਤ ਵਿਕਾਸ ਪਰਿਸ਼ਦ ਵੱਲੋਂ ਹਰ ਸਾਲ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚੇ ਹਿੱਸਾ ਲੈ ਕੇ ਆਪਣੇ ਸਕੂਲ ਦਾ ਅਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਦੇ ਨੇ ਉਹਨਾਂ ਕਿਹਾ ਕਿ ਅੱਜ ਜਿਸ ਸਕੂਲ ਦੇ ਬੱਚੇ ਵਿਜੇਤਾ ਬਣੇ ਨੇ ਇਹਨਾਂ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਟੇਟ ਲੈਵਲ ਤੇ ਵੀ ਪ੍ਰੋਗਰਾਮ ਦੇ ਵਿੱਚ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਜੋ ਟੀਮ ਉਸ ਵਿੱਚੋਂ ਜਿਤਾ ਹੁੰਦੀ ਹੈ ਉਹਨਾਂ ਨੂੰ ਅੱਗੇ ਫਿਰ ਨੈਸ਼ਨਲ ਲੈਵਲ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਦਾ ਹੈ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਦੀ ਟੀਮ ਵੱਲੋਂ ਜੇਤੂ ਬੱਚਿਆਂ ਨੂੰ ਮੈਡਲ, ਅਵਾਰਡ ਦੇ ਕੇ ਉਨਾਂ ਨੂੰ ਸਨਮਾਨਿਤ ਕਰ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਸਕਾਲਰ ਪਬਲਿਕ ਸਕੂਲ ਦੀ ਟੀਚਰ ਨੇ ਦਸਿਆ ਸਾਡੇ ਸਕੂਲ ਦੇ ਚਾਰ ਵਿਦਿਆਰਥੀ ਪਹਿਲਾ ਸਥਾਨ ਲੈ ਕੇ ਜੇਤੂ ਹੋਏ ਹਨ ਜਿਨਾਂ ਵਿੱਚੋਂ ਜੂਨੀਅਰ ਅਤੇ ਸੀਨੀਅਰ ਟੀਮ ਵਜੋਂ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਪ੍ਰਥਮ ਪੁਰਸਕਾਰ ਲਿਆ। ਉਹਨਾਂ ਕਿਹਾ ਕਿ ਇਹ ਬੱਚਿਆਂ ਦੀ ਖੂਬ ਮਿਹਨਤ ਦਾ ਨਤੀਜਾ ਹੈ ਅਤੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਕਰਵਾਏ ਗਏ ਇਸ ਪ੍ਰਤੀਯੋਗੀਤਾ ਦੀ ਸ਼ਲਾਗਾ ਕਰਦੇ ਕਿਹਾ ਕਿ ਇਹ ਪ੍ਰਸ਼ਨ ਮੰਚ ਪ੍ਰਤੀਯੋਗੀਤਾ ਨਾਲ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਦਾ ਗਿਆਨ ਮਿਲਦਾ ਹੈ। ਉਹਨਾਂ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਵੱਲੋਂ ਹਰ ਸਾਲ ਇਹ ਪ੍ਰਤਿਯੋਗਿਤਾ ਕਰਵਾਈ ਜਾਂਦੀ ਹੈ ਤੇ ਹਰ ਸਾਲ ਸਾਡੇ ਸਕੂਲ ਦੇ ਬੱਚੇ ਇਸ ਵਿੱਚ ਹਿੱਸਾ ਲੈਂਦੇ ਹਨ। ਇਸ ਮੌਕੇ ਜੇਤੂ ਵਿਦਿਆਰਥੀਆਂ ਨੇ ਗੱਲ ਕਰਦੇ ਦੱਸਿਆ ਕਿ ਇਹ ਸਿਰਫ ਪ੍ਰਤੀਯੋਗੀਤਾ ਨਹੀਂ ਹੈ ਇਸ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਅਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਅੱਜ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਅਤੇ ਅਸੀਂ ਹੋਰ ਵਿਦਿਆਰਥੀਆਂ ਨੂੰ ਵੀ ਕਹਿਣਾ ਚਾਹਵਾਂਗੇ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਕੇ ਹਿੱਸਾ ਲਿਆ ਕਰੋ। ਤਾਂ ਕਿ ਤੁਸੀਂ ਵੀ ਆਪਣੇ ਮਾਪਿਆਂ ਅਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰ ਸਕੋ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਵਿੱਤ ਸਕੱਤਰ ਸੁਭਾਸ਼ ਪਾਸੀ, ਸਟੇਟ ਕਨਵੀਨਰ ਵੀ.ਕੇ. ਸੇਤੀਆ, ਪ੍ਰੋਜੈਕਟ ਇੰਚਾਰਜ ਡਾ. ਐਮ.ਐਲ. ਵਰਮਾ, ਸੁਭਾਸ਼ ਪੁਰੀ ਅਤੇ ਬੀ.ਐਸ. ਵੋਹਰਾ, ਸਕੱਤਰ ਕਮਲ ਵਰਮਾ ਸਮੇਤ ਸਾਰੇ ਮੈਂਬਰ ਮੌਜੂਦ ਸਨ।