ਸਿਟੀ ਪੁਲੀਸ ਰਾਜਪੁਰਾ ਦੇ ਨਵੇ SHO ਵੱਲੋਂ ਕੀਤੀ ਗਈ ਹੁੱਲੜਬਾਜਾਂ ਅਤੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ

Action taken against hooligans and mischievous elements by the new SHO of City Police Rajpura

ਰਾਜਪੁਰਾ,20 ਨਵੰਬਰ (ਐਚ.ਐਚ.ਸੇਤੀਆ): ਬੀਤੇ ਦਿਨ ਹੀ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਥਾਣਾ ਰਾਜਪੁਰਾ ਸਿਟੀ ਦਾ ਚਾਰਜ ਸੰਭਾਲਿਆ ਜਿਸ ਤੋਂ ਬਾਅਦ ਲੋਇਨ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਐਸ.ਐਚ.ਓ ਸਿਟੀ ਰਾਜਪੁਰਾ ਗੁਰਸੇਵਕ ਸਿੰਘ ਸਿੱਧੂ ਨੇ ਆਪਣੀ ਪੁਲਿਸ ਟੀਮ ਪੀਸੀਆਰ ਇੰਚਾਰਜ ਕਮਲਜੀਤ ਸਿੰਘ ਤੇ ਟਰੈਫਿਕ ਇਨਚਾਰਜ ਗੁਰਬਚਨ ਤੇ ਕਸਤੂਰਬਾ ਚੌਕੀ ਇੰਚਾਰਜ ਨਿਸ਼ਾਨ ਸਿੰਘ ਤੇ ਫੋਕਲ ਪੁਆਇੰਟ ਚੋਂ ਕੀ ਇਨਚਾਰਜ ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਸ਼ਹਿਰ ਦੇ ਟਾਹਲੀ ਵਾਲਾ ਚੌਕ ਤੇਨਕਾਬੰਦੀ ਕੀਤੀ। ਜਿਸ ਵਿੱਚ ਸਾਡਾ ਮੇਨ ਮਕਸਦ ਇਹ ਹੈ ਕਿ ਜਿਹੜੀ ਸ਼ਹਿਰ ਦੇ ਵਿੱਚ ਹੁੱਲੜਬਾਜੀ ਅਤੇ ਸ਼ਰਾਰਤੀ ਅੰਸਰਾਂ ਵੱਲੋਂ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਜਾਂਦਾ ਹੈ। ਉਸਨੂੰ ਰੋਕਿਆ ਜਾ ਸਕੇ ਅਤੇ ਸ਼ਹਿਰ ਦੇ ਵਿੱਚ ਚੋਰੀ ਅਤੇ ਸਨੈਚਿੰਗ ਦੀ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਹ ਸਾਡੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਇਹ ਟੂ ਵੀਲਰ ਤੇ ਮੇਨ ਸਾਡਾ ਫੋਕਸ ਆ ਜਿਸ ਵਿੱਚ ਕਈ ਹੁੱਲੜਬਾਜ਼ ਬਿਨਾਂ ਨੰਬਰ ਪਲੇਟਾਂ ਤੇ ਮੋਟਰਸਾਈਕਲ ਲੈ ਕੇ ਅਤੇ ਬੁਲਟ ਮੋਟਰਸਾਈਕਲ ਤੇ ਪਟਾਕੇ ਮਾਰਦੇ ਹਨ ਤੇ ਉਹਨਾਂ ਵਿੱਚ ਕਈ ਨਸ਼ੇੜੀ ਅਨਸਰ ਚੋਰੀ ਅਤੇ ਸਨੈਚਿਕ ਦੀ ਵਾਰਦਾਤਾਂ ਨੂੰ ਅੰਜਾਮ ਵੀ ਦਿੰਦੇ ਹਨ। ਅਸੀ ਇਹਨਾਂ ਨੂੰ ਰੋਕ ਕੇ ਜਿਹਨਾਂ ਕੋਲ ਕੋਈ ਆਰਸੀ ਨਹੀਂ ਹੈਗੀ ਨੰਬਰ ਪਲੇਟਾਂ ਜਾਲੀ ਨੇ ਜਾਂ ਜਿਨਾਂ ਨੇ ਬੁਲਟ ਪਟਾਕੇ ਪਾ ਰਹੇ ਹਨ। ਉਹਨਾਂ ਨੂੰ ਅਸੀਂ ਚੈਕ ਕਰ ਰਹੇ ਹਾਂ ਤੇ ਇਹ ਚੈਕਿੰਗ ਰੈਗੂਲਰ ਚਲਾਈ ਜਾਏਗੀ ਸਾਡੀ ਜਿਹੜੀ ਨਾਕਾਬੰਦੀ ਦਿਨ ਦੇ ਵਿੱਚ ਅਲੱਗ ਅਲੱਗ ਟਾਈਮਾਂ ਤੇ ਵੱਖ-ਵੱਖ ਥਾਵਾਂ ਤੇ ਨਾਕਾ ਬੰਦੀ ਕਰਾਂਗੇ। ਤੇ ਮੇਰੀ ਸ਼ਹਿਰ ਵਾਸੀ ਨੂੰ ਇਹ ਅਪੀਲ ਆ ਕਿ ਉਹਨਾਂ ਕੋਲ ਸਾਡੇ ਸਰਕਾਰੀ ਨੰਬਰ ਹੈਗੇ ਆ ਤੇ ਉਹ ਸਾਨੂੰ ਦੱਸਣ ਵੀ ਸ਼ਹਿਰ ਦੇ ਕਿਹੜੇ ਕਿਹੜੇ ਪੁਆਇੰਟਾਂ ਦੇ ਨਾਕਾਬੰਦੀ ਕਰਨੀ ਵਾਜਿਵ ਹੈ। ਸਾਨੂੰ ਉਹਨਾਂ ਦੀ ਸਲਾਹ ਦੀ ਵੀ ਲੋੜ ਆ ਤੇ ਉਹ ਵੀ ਸਾਨੂੰ ਗਾਈਡ ਕਰਨ ਤੇ ਬਾਕੀ ਜਿਹੜੀ ਤੁਹਾਡੀ ਰਾਜਪੁਰਾ ਪੁਲਿਸ ਪੂਰੀ ਤਰਾਂ ਜਿਹੜੀ ਮੁਸਤੈਦ ਹੈ। ਇਹ ਜਿਹੜਾ ਬਾਜ਼ਾਰਾਂ ਦੇ ਵਿੱਚ ਜਿਹੜੀ ਭੀੜ ਭੜੱਕੇ ਵਾਲੀਆਂ ਥਾਵਾਂ ਨੇ ਅਸੀਂ ਉੱਥੇ ਵੀ ਨਾਕਾਬੰਦੀ ਕਰਾਂਗੇ ਚੈਕਿੰਗ ਕਰਾਂਗੇ ਤੇ ਜਿਹੜੇ ਮੋਟਰਸਾਈਕਲ ਨੇ ਅਸੀਂ ਇਮਪਾਊਂਡ ਕਰਾਂਗੇ ਤੇ ਦੂਜੀ ਮੇਰੀ ਤੁਹਾਡੇ ਜਰੀਏ ਸ਼ਹਿਰ ਦੇ ਦੁਕਾਨਦਾਰਾਂ ਨੂੰ ਬੇਨਤੀ ਆ ਜਿਹੜੀਆਂ ਤੁਹਾਡੇ ਦੁਕਾਨਾਂ ਦੇ ਅੱਗੇ ਨਾਜਾਇਜ਼ ਬੇਵਜਾ ਸਮਾਨ ਬਾਹਰ ਕੱਢਿਆ ਹੋਇਆ ਇਹ ਸਮਾਨ ਦੁਕਾਨਦਾਰ ਅੰਦਰ ਰੱਖ ਲੈਣ ਤੇ ਜਿਹੜੇ ਤੁਹਾਡੇ ਦੁਕਾਨਾਂ ਤੇ ਅਗੇ ਰੇੜੀਆਂ ਨੇ ਇਹਨਾਂ ਨੂੰ ਤੁਸੀਂ ਆਪਣੇ ਆਪ ਤੇ ਸਾਈਡ ਕਰਵਾਓ ਇਹ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅਭਿਆਨ ਸ਼ੁਰੂ ਕਰਾਂਗੇ ਜਿਹੜੀਆਂ ਨਜਾਇਜ਼ ਜਿਹੜੇ ਕਬਜ਼ੇ ਕੀਤੇ ਹੋਏ ਹਨ। ਉਹਨਾਂ ਇਹ ਵੀ ਕਿਹਾ ਕਿ ਮੇਰੇ ਵੱਲੋਂ ਜਿਹੜੇ ਗਲਤ ਅਨਸਰ ਨੇ ਉਹਨਾਂ ਨੂੰ ਇਹੀ ਹਦਾਇਤਾਂ ਵੀ ਤੁਸੀਂ ਬੰਦੇ ਬਣ ਜਾਓ ਸਿਆਣੇ ਬਣੋ ਇੱਕ ਜਿਹੜੀ ਮੇਨ ਸਟਰੀਮ ਲਾਈਨ ਵਿੱਚ ਆਓ ਗਲਤ ਹਰਕਤਾਂ ਛੱਡੋ ਨਸ਼ੇ ਛੱਡੋ ਤੇ ਆਪਣੀ ਜਿਹੜੀ ਜਿੰਦਗੀ ਨੂੰ ਸੁਧਾਰੋ।


Leave a Reply

Your email address will not be published. Required fields are marked *