ਪੰਜਾਬ ਦੇ ਪ੍ਰਵੇਸ਼ ਦੁਆਰ ਰਾਜਪੁਰਾ ਦੇ ਸਟੇਸ਼ਨ ‘ਤੇ ਰੁਕਣੀ ਚਾਹੀਦੀ ਹੈ ਵੰਦੇ ਭਾਰਤ ਰੇਲ: ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ
Demand letter submitted regarding stopping of Ferozepur-Delhi Vande Bharat Express at Rajpura Junction

ਪਟਿਆਲਾ/ਰਾਜਪੁਰਾ,14 ਨਵੰਬਰ(ਐਚ.ਐਚ.ਸੇਤੀਆ): ਪੰਜਾਬ ਦੇ ਪ੍ਰਵੇਸ਼ ਦੁਆਰ ਰਾਜਪੁਰਾ ਦੇ ਰੇਲਵੇ ਸਟੇਸ਼ਨ ‘ਤੇ ਵੰਦੇ ਭਾਰਤ ਰੇਲ ਹਰ ਹਾਲ ਵਿਚ ਰੁਕਣੀ ਚਾਹੀਦੀ ਹੈ। ਰਾਜਪੁਰਾ ਰੇਲਵੇ ਸਟੇਸ਼ਨ ਜੰਕਸ਼ਨ ਹੈ ਇੱਥੋਂ ਹਰ ਰੋਜ਼ ਅੰਮਿ੍ਤਸਰ, ਧੂਰੀ, ਬਠਿੰਡਾ ਅਤੇ ਸਹਾਰਨਪੁਰ, ਹਰਿਦੁਆਰ ਨੂੰ ਦਰਜਨਾਂ ਹੀ ਰੇਲਾਂ ਆਉਂਦੀਆਂ ਜਾਂਦੀਆਂ ਹਨ ਇਸ ਲਈ ਰਾਜਪੁਰਾ ਵਿਖੇ ਵੰਦੇ ਭਾਰਤ ਰੋਲ ਹਰ ਹਾਲ ਵਿਚ ਰੁਕਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਵਾਇਸ ਚੇਅਰਮੈਨ ਪੰਜਾਬ ਰਾਜ ਚੇਅਰਮੈਨ ਪੰਜਾਬ ਰਾਜ ਲਿਮਟਿਡ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ।ਇਹ ਬਹੁਤ ਹੀ ਵਧੀਆ ਗੱਲ ਹੈ ਕਿ ਫ਼ਿਰੋਜਪੁਰ ਤੋਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਰੇਲ ਸ਼ੁਰੂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਹਰ ਰੋਜ਼ ਰਾਜਪੁਰਾ ਤੋਂ ਸੈਂਕੜੇ ਵਿਦਿਆਰਥੀ,ਮੁਲਾਜ਼ਮ ਵੱਖੋ ਵੱਖਰੇ ਸ਼ਹਿਰਾਂ ਨੂੰ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸ਼ਹਿਰ ਤੋਂ ਦਿੱਲੀ ਵਿਖੇ ਲੋਕਾਂ ਦਾ ਆਮ ਹੀ ਆਉਣਾ ਜਾਣਾ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਪੁਰਾ ਵਿਖੇ ਬਹੁਤ ਵੱਡੇ ਉਦਯੋਗ ਹਨ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਅਤੇ ਹਲਕਾ ਵਾਸੀਆਂ ਲਈ ਇਹ ਬਹੁਤ ਹੀ ਸੁੱਖ ਸਹੂਲਤਾਂ ਦੇਣ ਵਾਲੀ ਗੱਲ ਹੋਵੇਗੀ। ਇਸ ਦੇ ਨਾਲ ਹੀ ਇਹ ਲੋਕਾਂ ਦੇ ਰੋਜ਼ਗਾਰ, ਸਿੱਖਿਆ,ਇਲਾਜ ਅਤੇ ਹੋਰਾਂ ਕੰਮਾਂ ਕਾਰਾਂ ਨਾਲ ਜੁੜਿਆ ਹੋਇਆ ਮੁੱਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕੀ ਆਪਣੇ ਕੰਮਾਂ ਲਈ ਦੇਸ਼ ਦੀ ਰਾਜਧਾਨੀ ਦਿੱਲੀ ਜਾਂਦੇ ਹਨ ਉਹ ਆਪਣਾ ਕੰਮ ਨਬੇੜ ਕੇ ਉਸੇ ਹੀ ਦਿਨ ਵਾਪਸ ਰਾਜਪੁਰਾ ਆ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਮੈਂਬਰ ਸਾਂਸਦ ਧਰਮਵੀਰ ਗਾਂਧੀ ਨੂੰ ਪੱਤਰ ਭੇਜ ਕੇ ਮੰਗ ਕਰਨਗੇ ਕਿ ਵੰਦੇ ਭਾਰਤ ਰੇਲ ਰਾਜਪੁਰਾ ਜੰਕਸ਼ਨ ‘ਤੇ ਹਰ ਹਾਲ ਰੋਕੀ ਜਾਵੇ।