ਪਟੇਲ ਕਾਲਜ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 350ਵੀ ਵਰੇਗੰਢ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ 

A seminar dedicated to the 350th anniversary of the martyrdom of Sri Guru Tegh Bahadur Ji was organized at Patel College. 

ਰਾਜਪੁਰਾ ,13 ਨਵੰਬਰ (ਹਿਮਾਂਸ਼ੂ ਹੈਰੀ):ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਟੇਲ ਕਾਲਜ ਵਿੱਚ ਕਾਲਜ ਮੈਨੇਜਮੈਂਟ ਤੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਹੇਠ ਆਈਕਿਊਏਸੀ ਵੱਲੋਂ ਇਤਿਹਾਸ ਵਿਭਾਗ, ਧਰਮ ਵਿਭਾਗ ਅਤੇ ਡਿਵਾਇਨ ਕਲੱਬ ਨਾਲ ਮਿਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਪ੍ਰੋ. ਡਾ. ਦਲਜੀਤ ਸਿੰਘ,ਪੰਜਾਬ ਇਤਿਹਾਸ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ , ਪਟਿਆਲਾ ਅਤੇ ਪ੍ਰੋ. ਡਾ. ਪਰਮਵੀਰ ਸਿੰਘ,ਪ੍ਰੋ. ਹਰਬੰਸ ਸਿੰਘ ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਨੇ ਪ੍ਰਮੁੱਖ ਵਕਤੇ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ.ਚੰਦਰ ਪ੍ਰਕਾਸ਼ ਗਾਂਧੀ ਨੇ ਦੋਵਾਂ ਵਕਤਿਆਂ ਦਾ ਸਵਾਗਤ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਸੰਖੇਪ ਚਾਨਣਾ ਪਾਇਆ । ਪ੍ਰੋ ਡਾ. ਦਲਜੀਤ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਲਈ ਜਗਤ ਦੀ ਚਾਦਰ ਸੰਬੋਧਨ ਵਰਤਦਿਆਂ ਉਨਾਂ ਦੀ ਸ਼ਹਾਦਤ ਨੂੰ ਮਾਨਵੀ ਹੱਕਾਂ ਦੀ ਰਾਖੀ,ਧਾਰਮਿਕ ਅਜ਼ਾਦੀ ਤੇ ਸਹਿਣਸ਼ੀਲਤਾ ਲਈ ਦਿੱਤੀ ਸ਼ਹਾਦਤ ਸਵੀਕਾਰਿਆ। ਪ੍ਰੋ. ਡਾ. ਪਰਮਵੀਰ ਸਿੰਘ ਨੇ ਉਨਾਂ ਦੀ ਸ਼ਹਾਦਤ ਨੂੰ ਅਜਿਹੀ ਵਿਲੱਖਣ ਸ਼ਹਾਦਤ ਮੰਨਿਆ ਜੋ ਸੰਸਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਉਹਨਾਂ ਧਾਰਮਿਕ ਚਿੰਨ੍ਹਾਂ ਲਈ ਦਿੱਤੀ ਗਈ ਜਿਸ ਵਿੱਚ ਭਾਵੇਂ ਉਹ ਖੁਦ ਯਕੀਨ ਨਹੀਂ ਕਰਦੇ ਸੀ ਪਰ ਮਾਨਵਤਾ ਦੀ ਭਲਾਈ ਲਈ ਇਹ ਸ਼ਹੀਦੀ ਦੇ ਕੇ ਇਕ ਮਿਸਾਲ ਪੇਸ਼ ਕਰ ਗਏ। ਡਾ. ਗੁਰਜਿੰਦਰ ਸਿੰਘ,ਮੁਖੀ ਧਰਮ ਅਧਿਐਨ ਵਿਭਾਗ ਨੇ ਦੋਵਾਂ ਪ੍ਰਮੁੱਖ ਵਕੀਲਾਂ ਵੱਲੋਂ ਆਪਣੇ ਵਿਚਾਰ ਤੇ ਕੀਮਤੀ ਸਮਾਂ ਵਿਦਿਆਰਥੀਆਂ ਨਾਲ ਸਾਂਝਾ ਕਰਨ ਲਈ ਸ਼ਾਬਦਿਕ ਧੰਨਵਾਦ ਕੀਤਾ। ਡਾ.ਗੁਰਨਿੰਦਰ ਸਿੰਘ ਤੇ ਡਾ. ਤਰਨਜੀਤ ਸਿੰਘ,ਕਨਵੀਨਰ ਆਈ.ਕਿਊ.ਏ.ਸੀ. ਵੱਲੋਂ ਬਾਖੂਬੀ ਸਾਰੇ ਪ੍ਰੋਗਰਾਮ ਨੂੰ ਉਲੀਕਿਆ ਗਿਆ। ਮੰਚ ਸੰਚਾਲਨ ਦੀ ਭੂਮਿਕਾ ਡਾ. ਗੁਰਪ੍ਰੀਤ ਸਿੰਘ ਤੇ ਪ੍ਰੋ.ਦੀਪਿਕਾ ਕਥੂਰੀਆ ਨੇ ਨਿਭਾਈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।


Leave a Reply

Your email address will not be published. Required fields are marked *