34th Installation Ceremony held by Gents Club at Gents Bhawan, Rajpura

ਰਾਜਪੁਰਾ,11 ਨਵੰਬਰ (ਹਿਮਾਂਸ਼ੂ ਹੈਰੀ): ਸਮਾਜ ਸੇਵਾ ਵਿੱਚ ਅੱਗੇ ਰਹਿਣ ਵਾਲੀ ਸੰਸਥਾ ਜੈਂਟਸ ਕਲੱਬ ਵੱਲੋਂ ਆਪਣੇ ਕਲੱਬ ਦੇ ਅਸੂਲਾਂ ਤੇ ਰੀਤੀ ਅਨੁਸਾਰ ਨਵੇਂ ਪ੍ਰਧਾਨ ਦੇ ਲਈ ਇੰਸਟਾਲਸ਼ਨ ਸੈਰੋਮ੍ਨੀ ਦਾ ਆਯੋਜਨ ਜੈਂਟਸ ਭਵਨ ਵਿੱਚ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਮੈਡਮ ਲੀਲਾ ਮਿੱਤਲ ਤੇ ਉਹਨਾਂ ਦੇ ਪਤੀ ਅਜੇ ਮਿੱਤਲ੍ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਪ੍ਰੋਗਰਾਮ ਦੀ ਸ਼ੁਰੂਆਤ ਵਿਧਾਇਕ ਮੈਡਮ ਤੇ ਸਾਰੇ ਜੈਟਸ ਮੇਮ੍ਬਰਾ ਵਲੋ ਦੀਪਕ ਉਜਵਲ ਕਰ ਕੇ ਕੀਤੀ ਤੇ ਉਸਦੇ ਬਾਅਦ ਇੰਸ੍ਟਾਲੇਸ਼ਨ ਸ਼ਰੋਮ੍ਨੀ ਦੀ ਸ਼ੁਰੂਆਤ ਕਰਦਿਆਂ ਹੋਇਆ ਨਵੇ ਪ੍ਰਧਾਨ ਰਕੇਸ਼ ਪਾਹ੍ਵਾ ਨੂੰ ਜੈਂਟਸ ਕਲੱਬ ਦੀ ਰਸਮ ਅਨੁਸਾਰ ਪੁਰਾਣੇ ਪ੍ਰਧਾਨ ਦਿਨੇਸ਼ ਮਹਿਤਾ ਵੱਲੋਂ ਇਨਸਟਾਲਸ਼ਨ ਮੈਡਲ ਦਿੱਤਾ ਇਸ ਮੌਕੇ ਤੇ ਹਲਕਾ ਵਿਧਾਇਕ ਮੈਡਮ ਲੀਨਾ ਮਿੱਤਲ ਵੱਲੋਂ ਜੈਂਟਸ ਕਲੱਬ ਦੇ ਕੀਤੇ ਹੋਏ ਕੰਮਾਂ ਦੀ ਦਿਲ ਖੋਲ ਕੇ ਸਲਾਗਾ ਕੀਤੀ ਗਈ ਅਤੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਦੀ ਹਮੇਸ਼ਾ ਹੀ ਹਰੇਕ ਸ਼ਹਿਰ ਜਿਲੇ ਨੂੰ ਅਤੇ ਦੇਸ਼ ਨੂੰ ਲੋੜ ਰਹਿੰਦੀ ਹੈ ਕਿਉਂਕਿ ਅਜਿਹੀਆਂ ਸੰਸਥਾਵਾਂ ਹੀ ਕਿਸੇ ਵੀ ਕੰਮ ਵਿੱਚ ਸਰਕਾਰਾਂ ਦੇ ਨਾਲ ਲੋਕ ਹਿਤ ਵਿਚ ਕੰਮ ਕਰਦੀਆਂ ਹਨ। ਇਸ ਦੌਰਾਨ ਜੈਂਟਸ ਕਲੱਬ ਦੇ ਪ੍ਰਧਾਨ ਦਿਨੇਸ਼ ਮਹਿਤਾ ਨੇ ਹਲਕਾ ਵਿਧਾਇਕ ਮੈਡਮ ਨੀਂਨਾ ਮਿਤਲ ਦਾ ਧੰਨਵਾਦ ਕੀਤਾ ਅਤੇ ਜੈਂਟਸ ਕਲੱਬ ਵੱਲੋਂ ਲਗਾਤਾਰ ਲੋਕ ਹਿਤ ਵਿੱਚ ਕੰਮ ਕੀਤੇ ਜਾ ਰਹੇ ਹਨ ਉਨਾ ਕੰਮਾਂ ਬਾਰੇ ਹਲਕਾ ਵਿਧਾਇਕ ਅਤੇ ਉਥੇ ਮੌਜੂਦ ਲੋਕਾਂ ਨੂੰ ਜਾਣੂ ਕਰਵਾਇਆ ਤੇ ਆਉਣ ਵਾਲੇ ਨਵੇਂ ਪ੍ਰਧਾਨ ਰਾਕੇਸ਼ ਪਾਹਵਾ ਤੋਂ ਵੀ ਇਹ ਉਮੀਦ ਕੀਤੀ ਕਲੱਬ ਦੇ ਵੱਲੋਂ ਜਨ ਹਿੱਤ ਵਿੱਚ ਕੰਮ ਕਰਨ ਵਿੱਚ ਲਈ ਕੋਈ ਕਸਰ ਨਹੀਂ ਛੱਡਣਦੇ ਉਹਨਾਂ ਅਗੇ ਦੱਸਿਆ ਕਿ ਇਸ ਇੰਸਟਾਲੇਸ਼ਨ ਸੈਰੋਮ੍ਨੀ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਕਾਇਮ ਕਰਦੇ ਹੋਏ ਸ਼ਹਿਰ ਦੀ ਵੱਖ ਵੱਖ ਸ਼ਹਿਰ ਦੀ ਵੱਖ ਵੱਖ ਸੰਸਥਾਵਾਂ ਦੇ ਆਗੂਆ ਨੂੰ ਬੁਲਾਇਆ ਗਿਆ ਤੇ ਕਲੱਬ ਵੱਲੋਂ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਅੱਜ ਦੇ ਇਸ ਪ੍ਰੋਗਰਾਮ ਵਿਚ ਔਰਤਾਂ ਦੇ ਲਈ ਦਿਲਚਸਪ ਗੇਮਾਂ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਕਲਬ ਦੇ ਪ੍ਰਧਾਨ ਦਿਨੇਸ਼ ਮਹਿਤਾ,ਗਗਨ ਖੁਰਾਨਾ ਰਾਕੇਸ਼ ਪਾਹਵਾ,ਜਤਿੰਦਰ ਨਾਟੀ,ਸੁਰਿੰਦਰ ਸੇਠੀ,ਅਸ਼ਵਨੀ ਵਰਮਾ,ਮੁਕੇਸ਼ ਵਰਮਾ,ਲਲਿਤ ਡੇਹਰਾ ਮਨੋਹਰ ਲਾਲ ਅਤੇ ਹੋਰ ਜੈਂਟਸ ਕਲੱਬ ਤੇ ਮੈਂਬਰ ਅਤੇ ਵੱਖ ਵੱਖ ਸੰਸਥਾਵਾਂ ਦੇ ਅਹੁਦੇਦਾਰ ਮੌਜੂਦ ਰਹੇ।