ਸਾਰੀਆਂ ਤਿਆਰੀਆਂ ਹੋਇਆ ਮੁਕੰਮਲ – ਚੇਅਰਮੈਂਨ ਸ਼੍ਰੀ ਅਸ਼ਵਨੀ ਗਰਗ

ਪਤੱਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ,08 ਅਪ੍ਰੈਲ: ਭਾਰਤੀਯ ਕਲਾ, ਸੱਭਿਆਚਾਰ ਅਤੇ ਵਿਦਿਆਰਥੀ ਭਾਵਨਾ ਦੇ ਸੰਬੰਧ ਵਿੱਚ ਸਵਾਮੀ ਵਿਵੇਕਾਨੰਦ ਗਰੁੱਪ ਆਫ ਕਾਲਜ ਵਿੱਚ ਵਿਦਿਆਰਥੀਆਂ ਵੱਲੋਂ ਇਕ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਉਣ ਵਾਲੇ ਆਪਣੇ ਆਗਾਮੀ ਸਾਲਾਨਾ ਸੱਭਿਆਚਾਰਕ ਮੇਲੇ, “ਸਪੋਨਟਾਨੀਆ 2024” ਦਾ ਪੋਸਟਰ ਰਿਲੀਜ਼ ਕੀਤਾ ਗਿਆ। ਜਿਸ ਵਿੱਚ ਸਵਾਮੀ ਵਿਵੇਕਾਨੰਦ ਗਰੁੱਪ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਗਰਗ,ਪ੍ਰੈਜ਼ੀਡੈਂਟ ਸ਼੍ਰੀ ਅਸ਼ੋਕ ਗਰਗ,ਡਾਇਰੈਕਟਰ ਅਕਾਦਮਿਕ ਸ਼੍ਰੀ ਸਾਹਿਲ ਗਰਗ,ਇਵੈਂਟ ਕੋਆਰਡੀਨੇਟਰ, ਸ਼੍ਰੀਮਤੀ ਨਵਦੀਸ਼ ਕੌਰ ਦੇ ਨਾਲ ਸਾਰੇ ਹਾਊਸ ਕੋਆਰਡੀਨੇਟਰ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਸਮਾਗਮ ਤੋਂ ਬਾਅਦ ਸਮਾਗਮ ਕੋਆਰਡੀਨੇਟਰ ਸ਼੍ਰੀਮਤੀ ਨਵਦੀਸ਼ ਕੌਰ ਵੱਲੋਂ ਪ੍ਰੇਰਨਾਦਾਇਕ ਭਾਸ਼ਣ ਦਿੱਤਾ ਗਿਆ ਜਿਸ ਵਿੱਚ ਓਹਨਾਂ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਟੀਮ ਵਰਕ, ਅਤੇ ਵਿਅਕਤੀਗਤ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਓਹਨਾਂ ਸਮੁੱਚੇ ਵਿਦਿਆਰਥੀ ਭਾਈਚਾਰੇ ਨੂੰ ਉਤਸਵ ਵਿੱਚ ਜੀਅ ਜਾਨ ਨਾਲ ਹਿੱਸਾ ਲੈਣ ਅਤੇ ਏਕਤਾ ਅਤੇ ਵਿਭਿੰਨਤਾ ਦੀ ਭਾਵਨਾ ਨੂੰ ਅਪਣਾਉਣ ਲਈ ਪ੍ਰੇਰਿਤ ਵੀ ਕੀਤਾ। ਇਸ ਸਹੁੰ ਚੁੱਕ ਸਮਾਰੋਹ ਤੋਂ ਬਾਅਦ, ਸਪੋਂਟਾਨੀਆ 2024 ਦੇ ਅਧਿਕਾਰਤ ਪੋਸਟਰ ਨੂੰ ਰਿਲੀਜ਼ ਕੀਤਾ ਗਿਆ ਤੇ ਇਸ ਪ੍ਰੋਗਰਾਮ ਵਿੱਚ ਗਿੱਧਾ- ਭੰਗੜਾ, ਕਲਾਨਾਤਮਕ ਥੀਮ, ਸੋਲੋ ਡਾਂਸ, ਟੈਕਨੀਕਲ ਈਵੈਂਟ, ਫੈਸ਼ਨ ਸ਼ੋ, ਮੀਮਸ, ਰੰਗਾ ਰੰਗ ਰੰਗੋਲੀ ਦੇ ਪ੍ਰੋਗਰਾਮ ਸ਼ਾਮਿਲ ਹਨ। ਇਸ ਤੋਂ ਇਲਾਵਾ ਡਰਮ ਬੀਟ ਦੀਆਂ ਧੁੰਮਾਂ ਦਰਸ਼ਕਾਂ ਨੂੰ ਮਨਮੋਹਤ ਕਰਨਗੀਆਂ ਅਤੇ ਸਟਾਰ ਨਾਈਟ ਦਰਸ਼ਕਾਂ ਦੇ ਵਿੱਚ ਹੋਰ ਜੋਸ਼ ਭਰੇਗੀ। ਕਾਲਜ ਦੇ ਵਿਦਿਆਰਥੀ ਕੋਆਰਡੀਨੇਟਰ ਦਾਨਿਸ਼ ਅਤੇ ਸੱਭਿਆਚਾਰਕ ਕਮੇਟੀ ਦੇ ਮੁਖੀ ਰੀਆ ਭਵਾਨੀ ਨੇ ਕਾਲਜ ਪ੍ਰਸ਼ਾਸਨ ਅਤੇ ਵਿਦਿਆਰਥੀ ਵਰਗ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ,”ਇਹ ਤਿਉਹਾਰ ਸਾਡੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਲਗਨ ਅਤੇ ਰਚਨਾਤਮਕਤਾ ਦਾ ਪ੍ਰਮਾਣ ਹੈ। “ਅਸੀਂ ਇਸ ਪ੍ਰੋਗਰਾਮ ਨੂੰ ਸ਼ਾਨਦਾਰ ਸਫ਼ਲ ਬਣਾਉਣ ਲਈ ਆਪਣਾ ਪੂਰਾ ਜ਼ੋਰ ਲਗਾ ਰਹੇ ਹਾਂ ਅਤੇ ਅਸੀਂ ਦੁਨੀਆ ਨੂੰ ਆਪਣੀ ਪ੍ਰਤਿਭਾ ਦਿਖਾਉਣਾ ਚਾਹੁੰਦੇ ਹਾਂ। ਇਸ ਸਮਾਰੋਹ ਦੇ ਵਿੱਚ ਕਾਲਜ ਚੇਅਰਮੈਂਨ ਸ਼੍ਰੀ ਅਸ਼ਵਨੀ ਗਰਗ ਨੇ ਕਿਹਾ ਕਿ “ਸਪੋਂਟਾਨੀਆ 2024” 12 ਅਪ੍ਰੈਲ 2024 ਤੋਂ 13 ਅਪ੍ਰੈਲ 2024 ਤੱਕ ਹੋਵੇਗਾ ਤੇ ਮੈਂ ਇਹ ਫੈਸਟੀਵਲ ਸ਼ਾਨਦਾਰ ਹੋਣ ਦਾ ਵਾਅਦਾ ਵੀ ਕਰਦਾ ਹੈ ਤੇ ਜਿਸ ਵਿੱਚ ਡਾਂਸ ਮੁਕਾਬਲੇ, ਸੰਗੀਤ ਪ੍ਰਦਰਸ਼ਨ, ਥੀਏਟਰ ਪ੍ਰੋਡਕਸ਼ਨ, ਅਤੇ ਵੱਖ-ਵੱਖ ਕਲਾ ਅਤੇ ਸ਼ਿਲਪਕਾਰੀ ਪ੍ਰਦਰਸ਼ਨੀਆਂ ਸਮੇਤ ਬਹੁਤ ਸਾਰੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਵਿਸ਼ੇਸ਼ਤਾ ਹੈ। ਇਸ ਮੌਕੇ ਕਾਲਜ ਦੇ ਪ੍ਰੈਜ਼ੀਡੈਂਟ ਸ਼੍ਰੀ ਅਸ਼ੋਕ ਗਰਗ ਨੇ ਸਾਰੇ ਸਟਾਫ਼ ਤੇ ਬੱਚਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ “ਸਪੋਂਟਾਨੀਆ 2024” ਦੇ ਲਈ ਹਰ ਪਲ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ।