Sri Akhand Path Sahib dedicated to Prakash Purb was organized at Patel College

ਰਾਜਪੁਰਾ,04 ਨਵੰਬਰ (ਹਿਮਾਂਸ਼ੂ ਹੈਰੀ): ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੀ ਸਮੁੱਚੀ ਮੈਨੇਜਮੈਂਟ ਸਟਾਫ ਅਤੇ ਵਿਦਿਆਰਥੀਆਂ ਦੇ ਸਾਂਝੇ ਉੱਦਮ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪਿਛਲੇ ਦਿਨਾਂ ਤੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਜਿੱਥੇ ਭਾਈ ਵਿਸ਼ਵਦੀਪ ਸਿੰਘ ਜੀ ਪਟਿਆਲਾ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਭਾਈ ਲਖਵੀਰ ਸਿੰਘ ਜੀ ਫਰੀਦਕੋਟ ਵਾਲਿਆਂ ਨੇ ਅਕੱਥ ਕਥਾ ਰਾਹੀਂ ਸੰਗਤ ਨੂੰ ਨਾਮ ਸਿਮਰਨ ਦੀਆਂ ਗੁੱਝੀ ਰਮਜਾਂ ਦੱਸਕੇ ਅਭਿਆਸ ਕਰਵਾਇਆ। ਇਸ ਸਮਾਗਮ ਵਿੱਚ ਸਮੁੱਚੀ ਮੈਮੇਜਮੈਂਟ ਨੇ ਹਾਜਰੀ ਭਰਦਿਆਂ ਆਈ ਸੰਗਤ ਨੂੰ ਇਹੋ ਜਿਹੇ ਸਮਾਗਮਾ ਵਿੱਚ ਸ਼ਿਰਕਤ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਤਿੰਨੋਂ ਦਿਨ ਵਿਦਿਆਰਥੀਆਂ ਨੇ ਸ਼ਮੁਲੀਅਤ ਅਤੇ ਸੇਵਾ ਕੀਤੀ। ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਤਿੰਨੋਂ ਦਿਨ ਲੰਗਰ ਅਤੁੱਟ ਵਰਤਿਆ।