Sadar Police Rajpura arrested a drug smuggler with 11,600 narcotic pills
ਰਾਜਪੁਰਾ,05 ਨਵੰਬਰ (ਹਿਮਾਂਸ਼ੂ ਹੈਰੀ):ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਰਾਜਪੁਰਾ ਸਦਰ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਐਸ ਐਚ ਓ ਸਦਰ ਸਰਦਾਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲਗਾਤਾਰ ਨਸ਼ੇ ਦੇ ਵਿਰੁਧ ਮੁਹਿਮ ਜਾਰੀ ਹੈ।ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਪਿਛਲੇ ਦਿਨ ਨੇੜੇ ਏਜੀਐਮ ਰਿਜੋਰਟ ਸਬ ਇੰਸਪੈਕਟਰ ਅਮਰਜੀਤ ਸਿੰਘ ਅਤੇ ਉਨਾਂ ਦੇ ਸਾਥੀਆਂ ਵੱਲੋਂ ਇੱਥੇ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਰਾਜਪੁਰਾ ਸਾਈਡ ਤੋਂ ਆ ਰਹੇ ਕਿਸੇ ਵਹੀਕਲ ਵਿੱਚੋਂ ਇੱਕ ਨੌਜਵਾਨ ਉਤਰਿਆ ਜਿਸ ਦੇ ਹੱਥ ਵਿੱਚ ਇੱਕ ਕਾਲਾ ਬੈਗ ਸੀ ਉਸ ਨੂੰ ਸ਼ੱਕ ਦੇ ਬਿਨਾ ਤੇ ਤਲਾਸ਼ੀ ਲਿੱਤੀ ਗਈ ਤਾਂ ਉਸ ਪਾਸੋ 11 ਹਜਾਰ 600 ਨਸ਼ੀਲੀ ਗੋਲੀਆਂ ਟਰਮਾਟੋਲ ਬਰਾਮਦ ਹੋਈਆਂ ਇਸ ਦੌਰਾਨ ਉਸਨੇ ਆਪਣਾ ਨਾਮ ਸੰਦੀਪ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਥਾਣਾ ਜੁਲਕਾਂ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਜਿਸ ਪਰ ਐਨਡੀਪੀਸੀ ਐਕਟ 22-61-85 ਦੇ ਤਹਿਤ ਸਦਰ ਥਾਣਾ ਰਾਜਪੁਰਾ ਵਿੱਚ ਮੁਕਦਮਾ ਨੰਬਰ 124 ਦਰਜ ਕਰ ਲਿੱਤਾ ਗਿਆ ਹੈ। ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਲਿੱਤਾ ਜਾਵੇਗਾ ਤਾਂ ਕਿ ਅੱਗੇ ਹੋਰ ਇਹਨਾਂ ਵੱਲੋਂ ਇਸ ਸੰਬੰਧ ਵਿੱਚ ਕੀ ਕਾਰਵਾਈ ਕਰਨੀ ਸੀ ਉਸ ਬਾਰੇ ਪੁਛਗਿੱਛ ਕੀਤੀ ਜਾਵੇਗੀ।
ਬਾਈਟ ਅਤੇ ਸ਼ੋਟਸ ਐਸ.ਐਚ.ਓ ਸਦਰ ਰਾਜਪੁਰਾ ਗੁਰਸੇਵਕ ਸਿੰਘ