ਰਾਜਪੁਰਾ ’ਚ ਦਿਨ ਦਿਹਾੜੇ ਈ-ਰਿਕਸ਼ਾ ਵਿਚੋਂ ਹੋਈ ਬੈਟਰੀਆਂ ਚੋਰੀ ਪੁਲੀਸ ਕਾਰਵਾਈ ’ਤੇ ਸਵਾਲ ਗਰੀਬ ਰਿਕਸ਼ਾ ਚਾਲਕ ਦੀ ਮਿਹਨਤ ਉੱਤੇ ਫਿਰਿਆ ਪਾਣੀ

Batteries stolen from e-rickshaw in broad daylight in Rajpura, question on police action, poor rickshaw driver's hard work goes unnoticed

ਰਾਜਪੁਰਾ,04 ਨਵੰਬਰ (ਹਿਮਾਂਸ਼ੂ ਹੈਰੀ): ਰਾਜਪੁਰਾ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਦਿਨ ਦਿਹਾੜੇ ਇਕ ਈ-ਰਿਕਸ਼ਾ ਵਿਚੋਂ ਬੈਟਰੀਆਂ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਰਿਕਸ਼ਾ ਚਾਲਕ ਵਰਿੰਦਰ ਸਿੰਘ, ਜੋ ਕਿ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ, ਨੇ ਇਹ ਰਿਕਸ਼ਾ ਕਿਸ਼ਤਾਂ ’ਤੇ ਖਰੀਦਿਆ ਸੀ ਤਾਂ ਜੋ ਘਰ ਦਾ ਗੁਜ਼ਾਰਾ ਚਲਾ ਸਕੇ। ਚੋਰੀ ਦੀ ਘਟਨਾ ਉਸ ਵੇਲੇ ਹੋਈ ਜਦੋਂ ਵਰਿੰਦਰ ਆਪਣਾ ਰਿਕਸ਼ਾ ਘਰ ਦੇ ਬਾਹਰ ਖੜ੍ਹਾ ਕਰਕੇ ਅੰਦਰ ਗਿਆ ਸੀ। ਚੋਰੀ ਦੀ ਪੂਰੀ ਘਟਨਾ ਨੇੜਲੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਵਿੱਚ ਚੋਰ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ। ਬਾਵਜੂਦ ਇਸਦੇ ਕਿ ਰਿਕਸ਼ਾ ਚਾਲਕ ਨੇ ਪੁਲੀਸ ਨੂੰ ਤੁਰੰਤ ਸ਼ਿਕਾਇਤ ਦਿੱਤੀ ਹੈ, ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਾਪਰਵਾਹੀ ਨੇ ਨਾ ਸਿਰਫ਼ ਪੀੜਤ ਪਰਿਵਾਰ ਨੂੰ ਹਤਾਸ਼ ਕੀਤਾ ਹੈ, ਸਗੋਂ ਲੋਕਾਂ ਵਿੱਚ ਪੁਲੀਸ ਪ੍ਰਤੀ ਅਸੰਤੋਸ਼ ਵੀ ਵਧਾ ਦਿੱਤਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਅਕਸਰ ਚੋਰੀਆਂ ਦੀਆਂ ਘਟਨਾਵਾਂ ਹੋ ਰਹੀਆਂ ਹਨ ਪਰ ਪੁਲੀਸ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ। ਉਹਨਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਚੋਰ ਦੀ ਗ੍ਰਿਫ਼ਤਾਰੀ ਕੀਤੀ ਜਾਵੇ ਅਤੇ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ।ਇਸ ਸਬੰਧੀ ਫੋਕਲ ਪੁਆਇੰਟ ਚੌਕੀ ਇੰਚਾਰਜ ਬਲਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸੀਐਮ ਡਿਊਟੀ ‘ਤੇ ਹਨ,ਵਾਪਸ ਆ ਕੇ ਮਾਮਲੇ ਦੀ ਪੜਤਾਲ ਕਰਨਗੇ।

ਕੈਪਸ਼ਨ: ਚੋਰੀ ਹੋਣ ਤੋਂ ਬਾਅਦ ਬੈਟਰੀਆਂ ਦਾ ਖਾਲੀ ਬਕਸਾ।

Leave a Reply

Your email address will not be published. Required fields are marked *