ਜੀ.ਜੀ.ਡੀ.ਐਸ.ਡੀ ਕਾਲਜ ਖੇੜੀ ਗੁਰਨਾ ਨੇ ਯੂਥ ਫੈਸਟੀਵਲ ਵਿੱਚ ਪਹਿਲਾ ਸਥਾਨ ਜਿੱਤ ਕੀਤਾ ਕਾਲਜ ਦਾ ਨਾਮ ਰੌਸ਼ਨ

GGDSD College Kheri Gurna won first place in Youth Festival, college's name is bright

ਰਾਜਪੁਰਾ/ਸ਼ੰਭੂ,04 ਨਵੰਬਰ (ਹਿਮਾਂਸ਼ੂ ਹੈਰੀ): ਖੇੜੀ ਗੁਰਨਾ ਬਨੂੜ ਜੀ.ਜੀ.ਡੀ.ਐਸ.ਡੀ ਕਾਲਜ ਖੇੜੀ ਗੁਰਨਾ ਲਈ ਉਹ ਪਲ ਬਹੁਤ ਹੀ ਮਾਨ ਵਾਲਾ ਸੀ ਜਦੋਂ ਕਾਲਜ ਦੇ ਵਿਦਿਆਰਥੀਆ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੈਸ਼ਨ 2025-26 ਦੇ ਵਿੱਚ ਰੋਪੜ ਫਤਿਹਗੜ੍ਹ ਸਾਹਿਬ ਜੋਨ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਹੋਏ ਮੁਕਾਬਲਿਆਂ ਦੌਰਾਨ ਗਿੱਧੇ ਵਿੱਚੋਂ ਤੀਜਾ ਅਤੇ ਰਵਾਇਤੀ ਲੋਕ ਗੀਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਟਰੋਫੀ ਸਹਿਤ ਕਾਲਜ ਪਰਤੇ। ਇਹ ਮੁਕਾਬਲੇ ਚਾਰ ਦਿਨ ਦੇ 30 ਅਕਤੂਬਰ ਤੋਂ 2 ਨਵੰਬਰ 2025 ਤੱਕ ਚੱਲੇ ਇਸ ਮੇਲੇ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਜਿਸ ਵਿੱਚ ਕਾਲਜ ਦੇ ਵਿਦਿਆਰਥੀ ਖੁਸ਼ੀ ਧੀਮਾਨ, ਕੈਮਲ ਧੀਮਾਨ, ਜਸਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਨੇ ਰਵਾਇਤੀ ਲੋਕ ਗੀਤ ਗਾਕੇ ਮੇਲੇ ਵਿੱਚ ਮੌਜੂਦ ਦਰਸ਼ਕਾ ਅਤੇ ਜਜਾਂ ਨੂੰ ਮੰਤਰ ਮੁਗਧ ਕਰ ਦਿੱਤਾ ਜਿਸ ਵਿੱਚ ਕਾਲਜ ਦੀ ਗਿੱਧਾ ਟੀਮ ਦੇ ਵਿੱਦਿਆਰਥੀ ਸਿਮਰਨਪ੍ਰੀਤ ਕੌਰ, ਹਰਪ੍ਰੀਤ ਕੌਰ, ਕੋਮਲ ਧੀਮਾਨ, ਸਿਮਰਨਜੀਤ ਕੌਰ, ਖੁਸ਼ੀ ਧੀਮਾਨ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਅਨਮੋਲ, ਅਨਮੋਲ ਪ੍ਰੀਤ ਕੌਰ, ਭੂਮੀ ਅਤੇ ਨਵਨੀਤ ਕੌਰ ਸ਼ਾਮਿਲ ਸਨ। ਇਸ ਮੌਕੇ ਕਾਲਜ ਦੀ ਕਲਚਰਲ ਕੋਰਡੀਨੇਟਰ ਡਾ.ਲਖਵਿੰਦਰ ਕੌਰ ਨੇ ਦੱਸਿਆ ਕਿ ਰੋਪੜ ਫਤਿਹਗੜ੍ਹ ਸਾਹਿਬ ਜ਼ੋਨ ਪੰਜਾਬੀ ਯੂਨੀਵਰਸਿਟੀ ਦਾ ਸਭ ਤੋਂ ਵੱਡਾ ਜ਼ੋਨ ਹੈ ਜਿਸ ਵਿੱਚ 66 ਕਾਲਜ ਸ਼ਾਮਲ ਹਨ। ਇਹਨਾਂ ਵਿੱਚੋਂ ਬਹੁਤੇ ਕਾਲਜ ਅਜਿਹੇ ਹਨ ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਸੰਖਿਆ 6 ਹਜਾਰ ਤੋਂ ਉੱਤੇ ਹੈ। ਅਜਿਹੇ ਕਾਲਜਾਂ ਨਾਲ ਮੁਕਾਬਲਾ ਕਰਨਾ ਅਤੇ ਇਹ ਪੁਜੀਸ਼ਨ ਹਾਸਲ ਕਰਕੇ ਲਿਆਉਣਾ ਬਹੁਤ ਮਾਇਨੇ ਰੱਖਦਾ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਮੇਜਰ ਡਾ.ਵਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਕਾਮਯਾਬੀ ‘ਤੇ ਵਧਾਈ ਦਿੱਤੀ ਤੇ ਅੱਗੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ। ਉਹਨਾਂ ਨੇ ਹੈਰੀਟੇਜ ਅਤੇ ਕਲਚਰ ਕਲੱਬ ਦੀ ਸਾਰੀ ਟੀਮ ਅਤੇ ਡਾ.ਲਖਵਿੰਦਰ ਕੌਰ,ਡਾ.ਮਨਜਿੰਦਰ ਕੌਰ ਅਤੇ ਸਵਰਨ ਸਿੰਘ ਦੀ ਵਿਦਿਆਰਥੀਆਂ ਦੇ ਬੇਹਤਰੀਨ ਮਾਰਗਦਰਸ਼ਨ ਲਈ ਸ਼ਲਾਘਾ ਕੀਤੀ।

Leave a Reply

Your email address will not be published. Required fields are marked *