ਨਵ-ਨਿਯੁਕਤ ਚੇਅਰਮੈਨ ਲਖਵੀਰ ਗੁੱਜਰ ਸਮੇਤ ਟੀਮ ਨੂੰ ਵਿਧਾਇਕ ਗੁਰਲਾਲ ਘਨੌਰ ਨੇ ਕੀਤਾ ਸਨਮਾਨਿਤ 

ਪੀ.ਏ.ਡੀ.ਬੀ.ਬੈਂਕ ਦੀ ਨਵ-ਨਿਯੁਕਤ ਟੀਮ ਕਿਸਾਨਾਂ ਦੀ ਮਦਦ ਅਤੇ ਆਰਥਿਕਤਾ ਲਈ ਵਚਨਬੱਧ: ਗੁਰਲਾਲ ਘਨੌਰ

ਪਟਿਆਲਾ/ਘਨੌਰ,10 ਸਤੰਬਰ (ਹਿਮਾਂਸ਼ੂ ਹੈਰੀ): ਪੀ.ਏ.ਡੀ.ਬੀ.ਰਾਜਪੁਰਾ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀ ਨਵ-ਨਿਯੁਕਤ ਟੀਮ ਨੇ ਵਿਧਾਇਕ ਗੁਰਲਾਲ ਘਨੌਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਚੇਅਰਮੈਨ ਲਖਵੀਰ ਗੁੱਜਰ, ਵਾਈਸ ਚੇਅਰਮੈਨ ਜਸਬੀਰ ਸਿੰਘ, ਚੇਅਰਮੈਨ ਗੁਰਜੀਤ ਸਿੰਘ ਚੰਡੀਗੜ੍ਹ ਅਤੇ ਲੋਨ ਕਮੇਟੀ ਪ੍ਰਧਾਨ ਬੱਗਾ ਸੈਦਖੇੜੀ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਨਵੀਂ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੀ.ਏ.ਡੀ.ਬੀ.ਬੈਂਕ ਸਹਿਕਾਰਤਾ ਦੇ ਅਸੂਲਾਂ ‘ਤੇ ਟਿਕਿਆ ਇਕ ਮਹੱਤਵਪੂਰਨ ਸੰਸਥਾਨ ਹੈ, ਜੋ ਸੂਬੇ ਦੇ ਕਿਸਾਨਾਂ ਦੀ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਹਿਕਾਰਤਾ ਦਾ ਸੱਚਾ ਮਤਲਬ ਹੀ ਇੱਕ-ਦੂਜੇ ਦੀ ਮਦਦ ਨਾਲ ਸਾਂਝੇ ਮਕਸਦ ਦੀ ਪ੍ਰਾਪਤੀ ਹੈ।ਗੁਰਲਾਲ ਘਨੌਰ ਨੇ ਕਿਹਾ ਕਿ ਨਵੀਂ ਟੀਮ ਤੋਂ ਉਮੀਦ ਹੈ ਕਿ ਇਹ ਕਿਸਾਨਾਂ ਨੂੰ ਕਰਜ਼ੇ ਦੀ ਵੰਡ ਅਤੇ ਮਨਜ਼ੂਰੀ ਵਿੱਚ ਪਾਰਦਰਸ਼ਤਾ ਲਿਆਉਣ ਦੇ ਨਾਲ-ਨਾਲ ਤੇਜ਼ੀ ਨਾਲ ਫ਼ੈਸਲੇ ਕਰੇਗੀ। ਇਸ ਨਾਲ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਲੋੜੀਂਦੀ ਸਹੂਲਤਾਂ ਮਿਲਣਗੀਆਂ ਅਤੇ ਉਹ ਆਪਣੇ ਕਾਰੋਬਾਰ ਨੂੰ ਵਧੀਆ ਢੰਗ ਨਾਲ ਚਲਾ ਸਕਣਗੇ।ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਖੁਸ਼ਹਾਲੀ ਲਈ ਵਚਨਬੱਧ ਹੈ ਅਤੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਜ਼ਰੀਏ ਕਿਸਾਨਾਂ ਨੂੰ ਸਮੇਂ ਸਿਰ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਇਸ ਨਾਲ ਨਾ ਸਿਰਫ਼ ਕਿਸਾਨਾਂ ਦੇ ਜੀਵਨ ਮਿਆਰ ਵਿੱਚ ਸੁਧਾਰ ਆਵੇਗਾ, ਸਗੋਂ ਪੰਜਾਬ ਦੀ ਖੇਤੀਬਾੜੀ ਆਧਾਰਤ ਆਰਥਿਕਤਾ ਨੂੰ ਵੀ ਨਵੀਂ ਮਜ਼ਬੂਤੀ ਮਿਲੇਗੀ।ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਹਰ ਕਿਸਾਨ ਤੱਕ ਬੈਂਕ ਦੀਆਂ ਸਕੀਮਾਂ ਦਾ ਲਾਭ ਪਹੁੰਚਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ।ਇਸ ਮੌਕੇ ਚੇਅਰਮੈਨ ਲਖਵੀਰ ਗੁੱਜਰ ਨੇ ਵਿਧਾਇਕ ਗੁਰਲਾਲ ਘਨੌਰ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਨਵੀਂ ਟੀਮ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾਂ ਤੱਤਪਰ ਰਹੇਗੀ। ਉਨ੍ਹਾਂ ਨੇ ਕਿਹਾ ਕਿ ਕਰਜ਼ੇ ਦੀ ਵੰਡ, ਖੇਤੀਬਾੜੀ ਲਈ ਨਵੇਂ ਪ੍ਰਾਜੈਕਟਾਂ ਦੀ ਮਨਜ਼ੂਰੀ ਅਤੇ ਖੇਤਰੀ ਵਿਕਾਸ ਲਈ ਲੋੜੀਂਦੇ ਫ਼ੈਸਲੇ ਜ਼ਿੰਮੇਵਾਰੀ ਨਾਲ ਕੀਤੇ ਜਾਣਗੇ।ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਵੱਲੋਂ ਨਵੀਂ ਟੀਮ ਨੂੰ ਸਿਰਪਾਓ ਸਾਹਿਬ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦੰਦਿਆਂ ਨਵੀਂ ਟੀਮ ਤੋਂ ਉਮੀਦ ਜਤਾਈ ਕਿ ਉਹ ਸਹਿਕਾਰਤਾ ਦੀ ਰੀਤ ਨੂੰ ਨਿਭਾਉਂਦਿਆਂ ਕਿਸਾਨਾਂ ਦੀ ਆਰਥਿਕ ਖੁਸ਼ਹਾਲੀ ਵਿੱਚ ਵਾਧਾ ਕਰਨਗੇ।ਇਸ ਮੌਕੇ ਗੁਰਤਾਜ ਸਿੰਘ ਸੰਧੂ, ਸਰਪੰਚ ਦਵਿੰਦਰ ਸਿੰਘ ਭੰਗੂ, ਸਰਪੰਚ, ਸਰਪੰਚ ਇੰਦਰਜੀਤ ਸਿੰਘ ਸਿਆਲੂ, ਸਰਪੰਚ ਗੁਰਮੀਤ ਸਿੰਘ ਢੰਡਾ , ਸਰਪੰਚ ਸਤਿੰਦਰ ਸਿੰਘ ਝਾੜਦਾ, ਸਰਪੰਚ ਮੋਂਦਾ ਕਾਮੀ, ਸਰਪੰਚ ਪਿੰਦਰ ਬਘੋਰਾ, ਸਰਪੰਚ ਗੁਰਪ੍ਰੀਤ ਸਿੰਘ ਛੋਟਾ ਸਰਾਲਾ ਸਮੇਤ ਹੋਰ ਵੀ ਪਾਰਟੀ ਆਹੁਦੇਦਾਰ ਮੌਜੂਦ ਸਨ।

Leave a Reply

Your email address will not be published. Required fields are marked *