
ਰਾਜਪੁਰਾ/ਬਨੂੜ,23 ਅਗਸਤ(ਹਿਮਾਂਸ਼ੂ ਹੈਰੀ):ਟਰੈਫਿਕ ਪੁਲਿਸ ਬਨੂੜ ਵੱਲੋਂ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਚਾਲਕਾਂ ਦੇ ਚਲਾਨ ਕੀਤੇ ਗਏ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਟ੍ਰੈਫਿਕ ਇੰਚਾਰਜ ਬਨੂੜ ਮਨਜੀਤ ਸਿੰਘ ਨੇ ਦੱਸਿਆ ਕਿ ਮਾਨਯੋਗ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਅਤੇ ਐਸਪੀ ਟਰੈਫਿਕ ਸ੍ਰੀ ਅਛਰੂ ਰਾਮ ਜੀ ਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਇੱਕ ਰਾਹਗੀਰ ਦੀ ਜਾਨੀ ਸੁਰੱਖਿਆ ਅਤੀ ਜਰੂਰੀ ਹੈ ਇਸ ਨੂੰ ਬਰਕਰਾਰ ਰੱਖਣ ਲਈ ਟਰੈਫਿਕ ਪੁਲਿਸ ਹਰ ਵੇਲੇ ਆਪਣੀ ਵਧੀਆ ਡਿਊਟੀ ਨਿਭਾਉਣ ਲਈ ਤਾਇਨਾਤ ਰਹਿੰਦੀ ਹੈ। ਹਰ ਇੱਕ ਆਉਣ ਜਾਣ ਵਾਲੇ ਰਾਹਗੀਰ ਤੇ ਬਾਜ ਅੱਖ ਰੱਖਦੀ ਹੈ ਜੇਕਰ ਕੋਈ ਵੀ ਨਿਯਮਾ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਰੋਕ ਕੇ ਪਹਿਲਾਂ ਤਾਂ ਨਿਯਮਾਂ ਦਾ ਜਾਗਰੂਕ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਸਦਾ ਚਲਾਨ ਵੀ ਕੀਤਾ ਜਾਂਦਾ ਹੈ ਇਸ ਦੇ ਚਲਦੇ ਹੀ ਅੱਜ ਹਰ ਇੱਕ ਆਉਣ ਜਾਣ ਵਾਲੇ ਰਾਹਗੀਰ ਦੀ ਚੈਕਿੰਗ ਕੀਤੀ ਗਈ ਅਤੇ ਸ਼ਰਾਬ ਪੀ ਕੇ ਟਰੱਕ ਚਲਾਉਣ ਵਾਲੇ ਡਰਾਈਵਰਾਂ ਦੇ ਚਲਾਨ ਕੀਤੇ ਅਤੇ ਅੱਗੇ ਤੋਂ ਉਹਨਾਂ ਨੂੰ ਸ਼ਰਾਬ ਪੀ ਕੇ ਜਾਂ ਹੋਰ ਕਿਸੇ ਪ੍ਰਕਾਰ ਦਾ ਨਸ਼ਾ ਕਰਕੇ ਵਾਹਨ ਨਾ ਚਲਾਉਣ ਦੀ ਤਾੜਨਾ ਕੀਤੀ ਇਸ ਮੌਕੇ ਏਐਸਆਈ ਸ਼ਰਨਜੀਤ ਸਿੰਘ ਏਐਸਆਈ ਰਣਧੀਰ ਸਿੰਘ ਏਐਸਆਈ ਰਜਿੰਦਰ ਸਿੰਘ ਤੋਂ ਇਲਾਵਾ ਸਮੂਹ ਟਰੈਫਿਕ ਕਰਮਚਾਰੀ ਮੌਜੂਦ ਸਨ।