ਰਾਜਪੁਰਾ ਦੀ ਗੁਰੂ ਅੰਗਦ ਦੇਵ ਕਲੋਨੀ ਦੇ ਵਿੱਚ ਖੁੱਲ ਰਹੇ ਸ਼ਰਾਬ ਦੇ ਠੇਕੇ ਦਾ ਲੋਕਾਂ ਵੱਲੋਂ ਕੀਤਾ ਗਿਆ ਵਿਰੋਧ ਲੋਕਾਂ ਵੱਲੋਂ ਰੋਸ਼ ਪ੍ਰਦਰਸ਼ਨ ਕਰ ਠੇਕਾ ਕਰਵਾਇਆ ਬੰਦ

ਹਲਕਾ ਰਾਜਪੁਰਾ ਦੀ ਗੁਰੂ ਅੰਗਦ ਦੇਵ ਕਲੋਨੀ ਅਤੇ ਜੱਗੀ ਕਲੋਨੀ ਦੇ ਵਿੱਚ ਅੱਜ ਠੇਕੇਦਾਰਾਂ ਵੱਲੋਂ ਠੇਕਾ ਖੋਲਾ ਜਾ ਰਹੇ ਸੀ ਜਿਸ ਦਾ ਮੁਹਲਾ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਇਸ ਮੌਕੇ ਤੇ ਕਲੋਨੀ ਦੇ ਸਰਪੰਚ ਪੰਚ ਅਤੇ ਸਾਬਕਾ ਸਰਪੰਚ ਸਮੇਤ ਕਾਫੀ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਇਸ ਸੰਬੰਧ ਦੇ ਵਿੱਚ ਜਦੋਂ ਮੋਹਲਾ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੀ ਇਸ ਕਲੋਨੀ ਦੇ ਵਿੱਚ ਇਸ ਥਾਂ ਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਅਤੇ ਇਸ ਕਲੋਨੀ ਦੇ ਵਿੱਚ ਕੁਝ ਹੀ ਦੂਰ ਦੇ ਗੁਰਦੁਆਰਾ ਸਾਹਿਬ ਵੀ ਹੈ ਤੇ ਨਾਲ ਹੀ ਸਕੂਲ ਵੀ ਹੈ। ਜੇਕਰ ਇੱਥੇ ਸ਼ਰਾਬ ਦਾ ਠੇਕਾ ਖੁੱਲਦਾ ਹੈ ਤਾਂ ਸਾਡੇ ਬੱਚਿਆਂ ਤੇ ਕੀ ਅਸਰ ਪਏਗਾ ਅਤੇ ਜਿੱਥੇ ਅਸੀਂ ਧਾਰਮਿਕ ਸਮਾਗਮ ਕਰਵਾਉਦੇ ਹ ਧਾਰਮਿਕ ਸਮਾਗਮ ਵਾਲੀ ਥਾਂ ਤੇ ਠੇਕਾ ਖੋਲਣਾ ਬਹੁਤ ਹੀ ਗਲਤ ਹੈ। ਇਸ ਮੌਕੇ ਮੁਹੱਲਾ ਵਾਸੀਆਂ ਵਿੱਚ ਕਾਫੀ ਔਰਤਾਂ ਵੀ ਇਸ ਦਾ ਵਿਰੋਧ ਕਰਦੀਆਂ ਨਜ਼ਰ ਆਈਆਂ ਤੇ ਉਹਨਾਂ ਕਿਹਾ ਕਿ ਅਗਰ ਇਹ ਠੇਕਾ ਨਹੀਂ ਬੰਦ ਕੀਤਾ ਗਿਆ ਤਾਂ ਅਸੀਂ ਆਪਣੀ ਜਾਨ ਵੀ ਦੇ ਦਾਂਗੇ ਲੇਕਿਨ ਅਸੀਂ ਠੇਕੇ ਨੂੰ ਖੋਲਣ ਨਹੀਂ ਦਵਾਂਗੇ ਕਿਉਂਕਿ ਇਸ ਨਾਲ ਸਾਡੇ ਬੱਚਿਆਂ ਦਾ ਅਤੇ ਸਾਡੇ ਨੌਜਵਾਨਾਂ ਦਾ ਭਵਿੱਖ ਖਰਾਬ ਹੋਵੇਗਾ।ਅਸੀਂ ਇਸ ਦਾ ਵਿਰੋਧ ਕਰਦੇ ਹਂ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾ ਕਿ ਇਸ ਠੇਕੇ ਨੂੰ ਤੁਰੰਤ ਬੰਦ ਕੀਤਾ ਜਾਵੇ। ਜ਼ਿਕਰਯੋਗ ਗੱਲ ਹੈ ਕਿ ਇਸ ਮੌਕੇ ਸਾਬਕਾ ਸਰਪੰਚ ਵੱਲੋਂ ਇੱਕ ਮਤਾ ਵੀ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਸਾਲ 2014 ਦੇ ਵਿੱਚ ਐਸਡੀਐਮ ਰਾਜਪੁਰਾ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਜਿਸ ਵਿੱਚ ਇਹ ਲਿਖਿਆ ਹੋਇਆ ਕਿ ਇਸ ਕਲੋਨੀ ਦੇ ਵਿੱਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਖੁੱਲ ਸਕਦਾ ਜਿਸ ਦੇ ਬਾਵਜੂਦ ਵੀ ਠੇਕੇਦਾਰਾਂ ਵੱਲੋਂ ਇਸ ਕਲੋਨੀ ਦੇ ਵਿੱਚ ਠੇਕਾ ਖੋਲਿਆ ਗਿਆ। ਜਿਸ ਤੋਂ ਬਾਅਦ ਮੌਕੇ ਤੇ ਕਸੂਰਬਾ ਚੌਕੀ ਇੰਚਾਰਜ ਨਿਸ਼ਾਨ ਸਿੰਘ ਸੰਧੂ ਪਹੁੰਚੇ ਅਤੇ ਉਨਾਂ ਵੱਲੋਂ ਮੌਲਾ ਵਾਸੀਆਂ ਨੂੰ ਅਸ਼ਵਾਸਨ ਦਿਵਾਇਆ ਗਿਆ ਕਿ ਅੱਧੇ ਘੰਟੇ ਦੇ ਵਿੱਚ ਹੀ ਅਸੀਂ ਇਸ ਠੇਕੇ ਨੂੰ ਬੰਦ ਕਰ ਦਾਂਗੇ ਅਤੇ ਉਹਨਾਂ ਵੱਲੋਂ ਠੇਕੇ ਨੂੰ ਬੰਦ ਕਰਵਾ ਦਿੱਤਾ ਗਿਆ।

Leave a Reply

Your email address will not be published. Required fields are marked *