ਪਰਿਵਾਰਿਕ ਮੈਂਬਰਾਂ ਵੱਲੋਂ ਡਾਕਟਰ ਤੇ ਦੋਸਤ ਲਗਾਏ ਗਏ ਕਿ ਡਾਕਟਰ ਨੇ ਸਾਡੇ ਨਾਲ ਮਾੜੀ ਸ਼ਬਦਾਵਲੀ ਵਰਤੀ ਅਤੇ ਗਾਲੀ ਗਲੋਚ ਵੀ ਕੀਤੀ
ਪਰਿਵਾਰਿਕ ਮੈਂਬਰਾਂ ਵੱਲੋਂ ਡਾਕਟਰ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਲਗਾਈ ਗਈ ਗੁਹਾਰ
ਜ਼ਿਕਰਯੋਗ ਗੱਲ ਹੈ ਕਿ ਇਹ ਹਸਪਤਾਲ ਅਤੇ ਇਸਦੇ ਡਾਕਟਰ ਪਹਿਲਾਂ ਵੀ ਕਈ ਵਾਰ ਵਿਵਾਦਾ ਦੇ ਵਿੱਚ ਆ ਚੁੱਕੇ ਨੇ ਅਕਸਰ ਦੇਖਿਆ ਜਾਂਦਾ ਹੈ ਇਸ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਬੱਚਿਆਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਜਿਸ ਤੇ ਅੱਜ ਪਿੰਡ ਵਾਸੀਆਂ ਵੱਲੋਂ ਫਿਰ ਤੋਂ ਰੋਸ਼ ਪ੍ਰਦਰਸ਼ਨ ਕਰਨ ਕਾਰਵਾਈ ਦੀ ਕੀਤੀ ਗਈ ਮੰਗ ਜ਼ਿਕਰਯੋਗ ਗੱਲ ਹੈ ਕਿ ਇਸ ਮੌਕੇ ਰਾਜਪੁਰਾ ਪੁਲਿਸ ਪ੍ਰਸ਼ਾਸਨ ਤੋਂ ਡੀਐਸਪੀ ਰਾਜਪੁਰਾ ਐਸ ਐਚ ਓ ਰਾਜਪੁਰਾ ਅਤੇ ਉਹਨਾਂ ਦੀ ਟੀਮ ਪਹੁੰਚੀ ਤਾਂ ਡਾਕਟਰ ਦਿਨੇਸ਼ ਗਰਗ ਵੱਲੋਂ ਉਹਨਾਂ ਨਾਲ ਵੀ ਬਦਤਮੀਜ਼ੀ ਨਾਲ ਗੱਲਬਾਤ ਕੀਤੀ ਗਈ ਜਿਸ ਨੂੰ ਪੱਤਰਕਾਰਾਂ ਵੱਲੋਂ ਰਿਕਾਰਡ ਵੀ ਕੀਤਾ ਗਿਆ ਪਰਿਵਾਰਿਕ ਮੈਂਬਰਾਂ ਵੱਲੋਂ ਗੱਲਬਾਤ ਕਰਦੇ ਦੱਸਿਆ ਗਿਆ ਕਿ ਇਹ ਬੱਚਾ ਮਨਕੀਰਤ ਜਿਸ ਦਾ ਜਨਮ ਪਿਛਲੇ ਮਹੀਨੇ ਦੀ 17 ਤਰੀਕ ਨੂੰ ਡੇਰਾਬੱਸੀ ਹਲਕੇ ਦੇ ਹਸਪਤਾਲ ਦੇ ਵਿੱਚ ਹੋਇਆ ਸੀ ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਕਿਹਾ ਗਿਆ ਵੀ ਤੁਸੀਂ ਇਸ ਨੂੰ ਬੱਚਿਆਂ ਦੇ ਹਸਪਤਾਲ ਦੇ ਵਿੱਚ ਲੈ ਕੇ ਜਾਓ ਜਿਸ ਤੋਂ ਬਾਅਦ ਅਸੀਂ ਰਾਜਪੁਰਾ ਦੇ ਦਿਨੇਸ਼ ਬੱਚਿਆਂ ਦੇ ਹਸਪਤਾਲ ਦੇ ਵਿੱਚ ਆਪਣੇ ਬੱਚੇ ਨੂੰ ਲੈ ਕੇ ਆਏ ਤੇ ਬੱਚਾ ਇਦੇ ਦੌਰਾਨ ਜਿਹੜਾ ਹੈ ਠੀਕ ਹੋ ਗਿਆ ਸੀ ਜਿਸ ਨੂੰ ਡਾਕਟਰ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਬੱਚੇ ਨੂੰ ਛੁੱਟੀ ਦੇ ਕੇ ਵਾਪਸ ਭੇਜ ਦਿੱਤਾ ਜਿਸ ਤੋਂ ਬਾਅਦ ਬੱਚੇ ਨੂੰ ਦੋ ਦਿਨ ਬਾਅਦ ਫਿਰ ਸਮੱਸਿਆ ਆਈ ਜਿਸ ਤੋਂ ਬਾਅਦ ਬੱਚੇ ਨੂੰ ਪਰਿਵਾਰਿਕ ਮੈਂਬਰ ਫਿਰ ਤੋਂ ਇਸੇ ਹਸਪਤਾਲ ਦੇ ਵਿੱਚ ਲੈ ਕੇ ਆਏ ਜਿਸ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ ਪਰਵਾਰਿਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਡਾਕਟਰ ਵੱਲੋਂ ਰੋਜ਼ ਸਾਡੇ ਕੋਲ ਜਿੰਨੇ ਪੈਸੇ ਮੰਗੇ ਜਾਂਦੇ ਸੀ ਅਸੀਂ ਦਿੰਦੇ ਸੀ ਲੇਕਿਨ ਬੀਤੀ ਰਾਤ ਜਦੋਂ ਸਾਨੂੰ ਫੋਨ ਆਇਆ ਕਿ ਤੁਹਾਡੇ ਬੱਚੇ ਦੀ ਕੰਡੀਸ਼ਨ ਸੀਰੀਅਸ ਹੈ ਤੇ ਤੁਸੀਂ ਹਸਪਤਾਲ ਦੇ ਵਿੱਚ ਆ ਜਾਓ ਜਦੋਂ ਪਰਿਵਾਰਿਕ ਮੈਂਬਰਾਂ ਨੇ ਡਾਕਟਰ ਨਾਲ ਗੱਲ ਕੀਤੀ ਤਾਂ ਡਾਕਟਰ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਕਿਹਾ ਕਿ ਤੁਹਾਡੇ ਬੱਚੇ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਹੁਣ ਦੇਖਣਾ ਹੋਵੇਗਾ ਇਸ ਰੋਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਡਾਕਟਰ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਪੀੜਿਤ ਪਰਿਵਾਰ ਨੂੰ ਕੀ ਇਨਸਾਫ ਮਿਲਦਾ ਹੈ