ਪਟੇਲ ਕਾਲਜ ਦੇ ਕਾਮਰਸ ਵਿਭਾਗ ਵਲੋਂ ਕੈਰੀਅਰ ਕਾਊਂਸਲਿੰਗ ਸਬੰਧੀ ਵੈਬੀਨਾਰ ਕਰਵਾਇਆ

ਰਾਜਪੁਰਾ,14 ਅਗਸਤ(ਹਿਮਾਂਸ਼ੂ ਹੈਰੀ):ਬੀਤੇ ਦਿਨੀਂ ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਪਲੂਟਸ ਐਜੂਕੇਸ਼ਨ, ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਅਤੇ ਸਕਿੱਲ ਇੰਡੀਆ ਦੇ ਸਹਿਯੋਗ ਸਦਕਾ ਕੈਰੀਅਰ ਕਾਊਂਸਲਿੰਗ ਸਬੰਧੀ ਇੱਕ ਵੈਬੀਨਾਰ ਕਰਵਾਇਆ ਗਿਆ। ਇਸ ਮੌਕੇ ਕੈਨੇਡਾ ਤੋਂ ਆਡੀਟਿੰਗ ਐਂਡ ਟੈਕਸ ਕੰਸਲਟੈਂਟ ਸ੍ਰੀਮਤੀ ਸੁਖਪ੍ਰੀਤ ਮੋਂਗਾ ਨੇ ਵਿਸ਼ੇਸ਼ ਤੌਰ ਤੇ ਇਸ ਵੈਬੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਕਾਮਰਸ ਵਿਭਾਗ ਦੇ ਮੁਖੀ ਡਾ. ਜੈਦੀਪ ਸਿੰਘ ਨੇ ਸ੍ਰੀਮਤੀ ਮੋਂਗਾ ਅਤੇ ਬੁਲਾਰਿਆਂ ਅਤੇ ਵੈਬੀਨਾਰ ਨੂੰ ਜੁਆਇਨ ਕਰਨ ਵਾਲੇ ਸਾਰੇ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਮੌਕੇ ਸ੍ਰੀਮਤੀ ਮੋਂਗਾ ਨੇ ਆਪਣੇ ਭਾਸ਼ਣ ਵਿੱਚ ਸੰਬੰਧਿਤ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਕਾਮਰਸ ਕੋਰਸ ਦੇ ਵਿਦਿਆਰਥੀਆਂ ਦਾ ਭਵਿੱਖ ਬੜਾ ਹੀ ਉੱਜਵਲ ਹੈ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਮਰਸ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਬਹੁਤ ਸਾਰੀਆਂ ਮਲਟੀ-ਨੈਸ਼ਨਲ ਕੰਪਨੀਆਂ ਵਿੱਚ ਹਰ ਸਾਲ ਕਾਫ਼ੀ ਜ਼ਿਆਦਾ ਪਲੇਸਮੈਂਟ ਹੁੰਦੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਮਰਸ ਦੇ ਵਿਦਿਆਰਥੀਆਂ ਲਈ ਚਾਰਟਰਡ ਅਕਾਊਂਟੈਂਟ, ਬੈਕਿੰਗ, ਇਨਵੈਸਟਮੈਂਟ ਬੈਕਿੰਗ, ਇੰਟਰਪ੍ਰੇਨੁਰਸ਼ਿਪ, ਮਾਰਕੀਟਿੰਗ, ਬਿਜ਼ਨੈੱਸ ਕੰਸਲਟੈਂਟ,ਹਿਊਮਨ ਰਿਸੋਰਸ ਆਦਿ ਖੇਤਰਾਂ ਵਿੱਚ ਵੀ ਰੁਜ਼ਗਾਰ ਦੇ ਸੁਨਹਿਰੀ ਮੌਕੇ ਉਪਲੱਬਧ ਹਨ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਇਸ ਵੈਬੀਨਾਰ ਦੇ ਵਿਦਾਇਗੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਅਤੇ ਸਾਰੇ ਭਾਗੀਦਾਰ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਵੈਬੀਨਾਰ ਵਿੱਚ ਪ੍ਰੋ.ਗੁਰਪ੍ਰੀਤ, ਪ੍ਰੋ.ਰਿਤੂ, ਪ੍ਰੋ.ਲਿਜ਼ਾ, ਪ੍ਰੋ.ਗੀਤਿਕਾ ਅਤੇ ਪ੍ਰੋ.ਆਂਚਲ ਮੌਜ਼ੂਦ ਰਹੇ।

Leave a Reply

Your email address will not be published. Required fields are marked *