ਰਾਈਸ ਮਿੱਲਰਜ਼ ਐਸੋਸੀਏਸ਼ਨ ਰਾਜਪੁਰਾ ਦੇ ਮੁਨੀਸ਼ ਜਿੰਦਲ ਸਰਬਸੰਮਤੀ ਨਾਲ ਬਣੇ ਪ੍ਰਧਾਨ

ਐਸੋਸੀਏਸ਼ਨ ਦੀ ਨਵੀਂ ਟੀਮ ਨੂੰ ਵਿਧਾਇਕਾ ਪਤੀ ਅਜੇ ਮਿੱਤਲ ਵਲੋਂ ਸਨਮਾਨਿਤ ਕਰ ਦਿੱਤੀਆਂ ਮੁਬਾਰਕਾਂ

ਮਿੰਟੂ ਗਰੋਵਰ ਚੇਅਰਮੈਨ,ਗੋਰਵ ਥੰਮਣ ਜਰਨਲ ਸੈਕਟਰੀ ਅਤੇ ਸ਼ਰਨਜੀਤ ਬੈਦਵਾਨ ਕੈਸ਼ੀਅਰ ਚੁਣੇ ਗਏ

ਪਟਿਆਲਾ/ਰਾਜਪੁਰਾ,14 ਅਗਸਤ(ਹਿਮਾਂਸ਼ੂ ਹੈਰੀ):ਰਾਈਸ ਮਿੱਲਰਜ਼ ਐਸੋਸੀਏਸ਼ਨ ਰਾਜਪੁਰਾ ਦੀ ਇਕ ਮਹੱਤਵਪੂਰਨ ਮੀਟਿੰਗ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਹੋਈ।ਜਿਸ ਵਿੱਚ ਸੰਗਠਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।ਮੀਟਿੰਗ ਦੌਰਾਨ ਮੁਨੀਸ਼ ਜਿੰਦਲ ਨੂੰ ਰਾਈਸ ਮਿੱਲਰਜ਼ ਐਸੋਸੀਏਸ਼ਨ ਰਾਜਪੁਰਾ ਦਾ ਨਵਾਂ ਪ੍ਰਧਾਨ ਚੁਣਿਆ ਗਿਆ।ਇਸੇ ਤਰ੍ਹਾਂ ਗੁਰਵਿੰਦਰ ਮਿੰਟੂ ਗਰੋਵਰ ਨੂੰ ਚੇਅਰਮੈਨ, ਗੋਰਵ ਥੰਮਣ ਨੂੰ ਜਰਨਲ ਸੈਕਟਰੀ ਅਤੇ ਸ਼ਰਨਜੀਤ ਸਿੰਘ ਬੈਦਵਾਨ ਨੂੰ ਕੈਸ਼ੀਅਰ ਦੀ ਜਿੰਮੇਵਾਰੀ ਸੌਂਪੀ ਗਈ।ਮੀਟਿੰਗ ਵਿੱਚ ਨਵ-ਨਿਯੁਕਤ ਪ੍ਰਧਾਨ ਮੁਨੀਸ਼ ਜਿੰਦਲ ਅਤੇ ਚੁਣੇ ਗਏ ਅਹੁਦੇਦਾਰਾਂ ਨੇ ਸੰਗਠਨ ਦੀ ਮਜ਼ਬੂਤੀ ਅਤੇ ਰਾਈਸ ਮਿੱਲਰ ਭਾਈਚਾਰੇ ਦੇ ਹਿਤਾਂ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਹਮੇਸ਼ਾ ਆਪਣੇ ਮੈਂਬਰਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਯਤਨਸ਼ੀਲ ਰਹੀ ਹੈ,ਅਤੇ ਇਹ ਰਵਾਇਤ ਅੱਗੇ ਵੀ ਜਾਰੀ ਰਹੇਗੀ।ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਨਵ-ਨਿਯੁਕਤ ਪ੍ਰਧਾਨ ਮੁਨੀਸ਼ ਜਿੰਦਲ ਦੀ ਅਗਵਾਈ ਹੇਠ ਐਸੋਸੀਏਸ਼ਨ ਦੀ ਪੂਰੀ ਟੀਮ ਨੇ ਰਾਜਪੁਰਾ ਐਮ ਐਲ ਏ ਮੈਡਮ ਨੀਨਾ ਮਿੱਤਲ ਦੇ ਪਤੀ ਸ੍ਰੀ ਅਜੇ ਮਿੱਤਲ ਨਾਲ ਮੁਲਾਕਾਤ ਕੀਤੀ ਅਤੇ ਨਵੀਂ ਟੀਮ ਨੇ ਅਸ਼ੀਰਵਾਦ ਵੀ ਲਿਆ।ਸ੍ਰੀ ਅਜੇ ਮਿੱਤਲ ਨੇ ਇਸ ਮੌਕੇ ਨਵੇਂ ਪ੍ਰਧਾਨ ਸਮੇਤ ਚੁਣੀ ਗਈ ਟੀਮ ਨੂੰ ਸਨਮਾਨਿਤ ਕਰਦੇ ਹੋਏ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਸਮੂਹ ਵਪਾਰੀ ਭਾਈਚਾਰੇ ਸ਼ੈਲਰ ਮਾਲਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਵਪਾਰਕ ਮਾਹੌਲ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਸਰਕਾਰ ਨੇ ਪੰਜਾਬ ਭਰ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਵਪਾਰੀ ਵਰਗ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਸ੍ਰੀ ਅਜੇ ਮਿੱਤਲ ਨਾਲ ਰੀਤੇਸ ਬਾਂਸਲ, ਸਚਿਨ ਮਿੱਤਲ, ਜਗਦੀਪ ਸਿੰਘ ਅਲੂਣਾ,ਰੱਜਤ ਗੁਪਤਾ ਵੀ ਮੋਜੂਦ ਸਨ।ਨਵੀ ਨਿਯੁਕਤੀ ਮੋਕੇ ਪ੍ਰਧਾਨ ਮੁਨੀਸ਼ ਜਿੰਦਲ ਨੇ ਪਿਛਲੇ ਪ੍ਰਧਾਨ ਮਿੰਟੂ ਗਰੋਵਰ ਦੀ ਸੇਵਾਵਾਂ ਦੀ ਖੁੱਲ੍ਹੇ ਦਿਲ ਨਾਲ ਪ੍ਰਸ਼ੰਸਾ ਕੀਤੀ। ਉਨ੍ਹਾਂ ਦੱਸਿਆ ਕਿ ਮਿੰਟੂ ਗਰੋਵਰ ਨੇ ਆਪਣੇ ਕਾਰਜਕਾਲ ਦੌਰਾਨ ਐਸੋਸੀਏਸ਼ਨ ਦੇ ਹਿਤਾਂ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਮੁਨੀਸ਼ ਜਿੰਦਲ ਨੇ ਕਿਹਾ ਕਿ ਉਨ੍ਹਾਂ ਨੂੰ ਸਰਬਸੰਮਤੀ ਨਾਲ ਚੁਣਿਆ ਜਾਣਾ ਸੰਗਠਨ ਦੇ ਭਰੋਸੇ ਦੀ ਨਿਸ਼ਾਨੀ ਹੈ ਅਤੇ ਉਹ ਇਸ ਭਰੋਸੇ ‘ਤੇ ਖਰਾ ਉਤਰਣ ਲਈ ਪੂਰੀ ਤਰ੍ਹਾਂ ਸਮਰਪਿਤ ਰਹਿਣਗੇ।ਉਨ੍ਹਾਂ ਭਰੋਸਾ ਦਿਵਾਇਆ ਕਿ ਰਾਈਸ ਮਿੱਲਰਜ਼ ਐਸੋਸੀਏਸ਼ਨ ਰਾਜਪੁਰਾ ਦੀ ਤਰੱਕੀ ਅਤੇ ਰਾਈਸ ਮਿੱਲਰ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਚਾਹੇ ਗੱਲ ਬਾਜ਼ਾਰ ਵਿੱਚ ਵੱਧ ਰਹੀਆਂ ਲਾਗਤਾਂ ਦੀ ਹੋਵੇ, ਸਰਕਾਰੀ ਨੀਤੀਆਂ ਨਾਲ ਜੁੜੇ ਮੁੱਦਿਆਂ ਦੀ ਜਾਂ ਫਿਰ ਤਕਨਾਲੋਜੀ ਅੱਪਡੇਟਸ ਦੀ ਹੋਵੇ ਐਸੋਸੀਏਸ਼ਨ ਹਰ ਮੰਚ ‘ਤੇ ਆਪਣੇ ਮੈਂਬਰਾਂ ਦੀ ਆਵਾਜ਼ ਬੁਲੰਦ ਕਰੇਗੀ। ਮੁਨੀਸ਼ ਜਿੰਦਲ ਨੇ ਕਿਹਾ ਕਿ ਨਵੀਂ ਟੀਮ ਮਿਲਜੁਲ ਕੇ ਕੰਮ ਕਰੇਗੀ ਅਤੇ ਰਾਈਸ ਮਿੱਲਿੰਗ ਉਦਯੋਗ ਨੂੰ ਨਵੀਆਂ ਉੱਚਾਈਆਂ ਤੱਕ ਲੈ ਜਾਣ ਲਈ ਨਵੀਨ ਸੋਚ ਤੇ ਯੋਜਨਾਵਾਂ ‘ਤੇ ਕੰਮ ਕੀਤਾ ਜਾਵੇਗਾ। ਉਨਾ ਸਭ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਰਾਈਸ ਮਿੱਲਰਜ਼ ਐਸੋਸੀਏਸ਼ਨ ਰਾਜਪੁਰਾ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਏਗੀ। ਇਸ ਮੋਕੇ ਨਿਊ ਗਰੇਨ ਮਾਰਕੀਟ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ,ਦਰਬਾਰਾ ਸਿੰਘ,ਕ੍ਰਿਸ਼ਨ ਸੇਠੀ,ਦਿਨੇਸ਼ ਮਹਿਤਾ,ਅਸ਼ੋਕ ਛਾਬੜਾ,ਤਰਸੇਮ ਰਾਣਾ,ਫ਼ਕੀਰ ਚੰਦ ਬਾਸਲ,ਸੁਨੀਲ ਬਜਾਜ,ਸੰਜੇ ਕੱਕੜ,ਸ਼ਾਮ ਲਾਲ ਸਰਦਾਨਾ,ਗੋਰਵ, ਸੁਰਜਭਾਨ ਸਿੰਗਲਾ,ਪ੍ਰਿੰਸ ਬਲਬੇੜਾ, ਬਲਜਿੰਦਰ ਸਿੰਘ ਸਰਪੰਚ,ਜਤਿੰਦਰ ਨਾਟੀ,ਗੁਰਬਾਜ ਸਿੰਘ,ਬਲਬੀਰ ਸਿੰਘ,ਮਨੋਹਰ ਲਾਲ,ਸਤਨਾਮ,ਟਹਿਲ ਸਿੰਘ,ਸੁਨੀਲ ਸੋਨੀ,ਮੱਖਣ ਹਨੀ,ਰਿੰਕੂ,ਰੋਹਿਤ,ਸੁਨੀਲ ਜਿੰਦਲ,ਪ੍ਰਿੰਸ,ਰਾਜੇਸ਼ ਕੁਮਾਰ ਸਮੇਤ ਹੋਰ ਵੀ ਮੋਜੂਦ ਸਨ।

Leave a Reply

Your email address will not be published. Required fields are marked *