ਬਿਜਲੀ ਦੇ ਖੰਭਿਆਂ ਦੇ ਵਿੱਚ ਕਰੰਟ ਆਉਣ ਨਾਲ ਹੋ ਰਹੀਆਂ ਨੇ ਗਊਆਂ ਦੀ ਮੌਤ

ਸ਼ਹਿਰ ਦੇ ਟਾਹਲੀ ਵਾਲਾ ਚੌਕ ਤੇ ਗਾਂ ਵੰਸ਼ ਦੀ ਮ੍ਰਿਤਕ ਦੇਹ ਨੂੰ ਰੱਖ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ

ਹਿੰਦੂ ਸੰਗਠਨ ਅਤੇ ਗਊ ਰਕਸ਼ਾ ਦਲ ਦੇ ਵਿੱਚ ਰੋਜ਼ ਦੀ ਲਹਿਰ:ਸਤੀਸ਼ ਕੁਮਾਰ

ਰਾਜਪੁਰਾ,12 ਅਗਸਤ(ਹਿਮਾਂਸ਼ੂ ਹੈਰੀ):ਅੱਜ ਫਿਰ ਰਾਜਪੁਰਾ ਵਿੱਚ ਬਿਜਲੀ ਦੇ ਕਰੰਟ ਲੱਗਣ ਨਾਲ ਇੱਕ ਹੋਰ ਗਾਂ ਦੀ ਮੌਤ ਹੋ ਗਈ ਇਹ ਹੁਣ ਤਕ ਦੀ 8 ਵੀ ਗਾ ਦੀ ਮੌਤ ਹੋਈ ਹੈ ਤੇ ਜ਼ਿਕਰਯੋਗ ਗੱਲ ਹੈ ਕਿ ਇੰਨੀ ਗਊ ਵੰਸ਼ਾਂ ਦੀ ਜਾਨ ਜਾਉਣ ਤੋਂ ਬਾਅਦ ਵੀ ਪ੍ਰਸ਼ਾਸ਼ਨ ਵੱਲੋਂ ਕਿਸੇ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਗਊ ਰਕਸ਼ਾ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਟਾਹਲੀ ਵਾਲਾ ਚੌਕ ‘ਤੇ ਗਊ ਵੰਸ਼ ਦੀ ਮ੍ਰਿਤਕ ਦੇਹ ਨੂੰ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਪਹਿਲਾਂ ਵੀ ਕਈ ਵਾਰ ਭਰੋਸਾ ਦਿੱਤਾ ਸੀ ਪਰ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਅੱਜ ਬਿਜਲੀ ਦੇ ਕਰੰਟ ਲੱਗਣ ਨਾਲ ਅੱਠਵੀਂ ਗਾਂ ਦੀ ਮੌਤ ਨੂੰ ਲੈ ਕੇ ਪੂਰੇ ਸਮਾਜ ਵਿੱਚ ਗੁੱਸੇ ਦੀ ਲਹਿਰ ਹੈ। ਉਹਨਾਂ ਕਿਹਾ ਕਿ ਜੇਕਰ ਗਾਂ ਦੇ ਕਾਤਲਾਂ ਨੂੰ ਸਜਾ ਨਹੀਂ ਮਿਲਦੀ ਤਾਂ ਨਾ ਸਿਰਫ਼ ਗਊ ਰਕਸ਼ਾ ਦਲ ਸਗੋਂ ਹੋਰ ਸੰਗਠਨ ਵੀ ਇਸ ਵਿਰੋਧ ਪ੍ਰਦਰਸ਼ਨ ‘ਤੇ ਸਾਡੇ ਨਾਲ ਬੈਠਣਗੇ। ਇਸ ਸੰਬੰਧ ਵਿੱਚ ਜਦੋਂ ਇਸ ਸਬੰਧ ਵਿੱਚ ਮੌਕੇ ‘ਤੇ ਮੌਜੂਦ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਕਦ ਕੀਤੀ ਜਾਏਗੀ ਜਾਂ ਫਿਰ ਇਸ ਤਰ੍ਹਾਂ ਹੀ ਗਊ ਮਨਸ਼ਾ ਦੀ ਹੱਤਿਆ ਤੇ ਧਰਨੇ ਲੱਗਦੇ ਰਹਿਣਗੇ।

ਬਾਈਟ ਅਤੇ ਸ਼ਾਰਟਸ ਗਊ ਰਕਸ਼ਾ ਦਲ ਦੇ ਪ੍ਰਧਾਨ ਸਤੀਸ਼ ਕੁਮਾਰ

Leave a Reply

Your email address will not be published. Required fields are marked *