ਟਿਆਲਾ/ਰਾਜਪੁਰਾ,11 ਅਗਸਤ (ਹਿਮਾਂਸ਼ੂ ਹੈਰੀ):ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀ ਜੀ ਪੀ ਪੰਜਾਬ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਿਟੀ ਰਾਜਪੁਰਾ ਪੁਲਿਸ ਨੇ 40 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਨੇ ਦੱਸਿਆ ਕਿ ਆਈ.ਪੀ.ਐਸ,ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਅਤੇ ਐਸ.ਪੀ ਇੰਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਮਨਜੀਤ ਸਿੰਘ ਡੀ.ਐਸ.ਪੀ ਸਰਕਲ ਰਾਜਪੁਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਤੀ: 10-08-2025 ਨੂੰ ਪੁਲਿਸ ਪਾਰਟੀ ਸ਼ਹਿਰ ਵਿੱਚ ਗਸਤ ਕਰ ਰਹੀ ਸੀ ਸਾਨੂੰ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋ ਵਿਅਕਤੀ ਮੁੰਹਮਦ ਉਮਰ ਪੁੱਤਰ ਸ਼ਰਾਜਦੀਨ ਵਾਸੀ ਮਕਾਨ ਨੰ:26 ਪੁਰਾਣੀ ਮਿਰਚ ਮੰਡੀ ਰਾਜਪੁਰਾ ਜਿਲਾ ਪਟਿਆਲਾ ਅਤੇ ਕੰਪਿਊਟਰ ਕੰਡਾ ਸੁਟਣ ਵਾਲੇ ਵਿਅਕਤੀ ਨੇ ਆਪਣਾ ਨਾਮ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਅਵਤਾਰ ਸਿੰਘ ਵਾਸੀ SOS ਚਿਲਡਰਨ ਹਾਉਸ ਰਾਜਪੁਰਾ ਜੋ ਨਸ਼ੇ ਦਾ ਕੰਮ ਕਰਦੇ ਹਨ। ਪੁਲਿਸ ਪਾਰਟੀ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇਹ ਵਿਅਕਤੀ ਨੇੜੇ ਜੰਡੋਲੀ ਚਿੱਟਾ ਵੇਚਣ ਦੀ ਤਾਕ ਵਿਚ ਸਨ। ਸਾਡੀ ਪੁਲਿਸ ਪਾਰਟੀ ਵਿੱਚ ਸ:ਥ ਨਿਸ਼ਾਨ ਸਿੰਘ ਅਤੇ ਹੋਰ ਸਾਥੀ ਕਰਮਚਾਰੀਆ ਨੇ ਤੁੰਰਤ ਹਰਕਤ ਵਿੱਚ ਆਉਦੇ ਹੋਏ ਇਹਨਾ ਨੂੰ ਫੜਿਆ ਜਿਹਨਾ ਕੋਲੋ 40 ਗਮ ਹੈਰੋਇਨ ਇਕ ਨਸ਼ਾ ਤੋਲਣ ਵਾਲਾ ਕੰਡਾ ਅਤੇ 21 ਹਜਾਰ ਰੁਪਏ ਡਰੱਗ ਮਨੀ ਦੀ ਬ੍ਰਾਮਦਗੀ ਹੋਈ। ਇਹਨਾ ਪਾਸੋਂ ਪੁੱਛਗਿੱਛ ਜਾਰੀ ਹੈ। ਜਿਹਨਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਥਾਣਾ ਸਿਟੀ ਦਰਜ ਰਜਿਸਟਰ ਕੀਤਾ ਗਿਆ। ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਪਰ ਲਿਆ ਜਾਵੇਗਾ ਅਤੇ ਰਿਮਾਂਡ ਦੋਰਾਨ ਸਾਨੂੰ ਹੋਰ ਵੀ ਰਿਕਵਰੀ ਹੋਣ ਦੀ ਉਮੀਦ ਹੈ ਬੈਕਵਰਡ ਅਤੈ ਫਾਰਵਰਡ ਲਿੰਕਾ ਸਬੰਧੀ ਪਤਾ ਕੀਤਾ ਜਾ ਰਿਹਾ ਹੈ।
ਬਾਈਟ:- ਇੰਸਪੈਕਟਰ ਕਿਰਪਾਲ ਸਿੰਘ ਮੋਹੀ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ