ਰਾਜਪੁਰਾ,06 ਜੂਨ(ਹਿਮਾਂਸ਼ੂ ਹੈਰੀ,):ਪ੍ਰੈਸ ਨੂੰ ਜਾਣਕਾਰੀ ਦਿੰਦਿਆ ਇੰਸਪੈਕਟਰ ਕਿਰਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਨੇ ਦੱਸਿਆ ਕਿ ਮਿਤੀ 05.06.2025 ਨੂੰ ਸ:ਥ ਮਹਿੰਦਰ ਪਾਲ ਸਮੇਤ ਪੁਲਿਸ ਪਾਰਟੀ ਦੇ ਗੁਲਾਬ ਨਗਰ ਨੇੜੇ ਮੋਜੂਦ ਸੀ ਤਾਂ ਐਕਸਾਈਜ ਇੰਸਪੈਕਟਰ ਹਰਜਿੰਦਰ ਸਿੰਘ ਸਮੇਤ ਆਪਣੀ ਟੀਮ ਮਲਾਕੀ ਹੋਇਆ ਜਿਸ ਨੇ ਦੱਸਿਆ ਕਿ ਮਕਾਨ ਨੰ:-75 ਗੁਲਾਬ ਨਗਰ ਦੇ ਬਾਹਰ ਖੜੀ ਆਲਟੋ ਗੱਡੀ ਨੰਬਰੀ PB 11 CN 6203 ਰੰਗ ਚਿੱਟਾ ਵਿੱਚ ਕੁਲਬੀਰ ਸਿੰਘ ਪੁੱਤਰ ਜੋਗਾ ਸਿੰਘ ਚੰਡੀਗੜ ਤੋਂ ਸਸਤੇ ਰੇਟਾ ਤੇ ਸ਼ਰਾਬ ਦੀਆਂ ਬੋਤਲਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਨ ਦਾ ਧੰਧਾ ਕਰਦਾ ਹੈ। ਜੋ ਅੱਜ ਵੀ ਇਸ ਕਾਰ ਵਿੱਚ ਚੰਡੀਗੜ ਤੋਂ ਭਾਰੀ ਮਾਤਰਾ ਵਿੱਚ ਸ਼ਰਾਬ ਲੋਡ ਕਰਕੇ ਲਿਆਇਆ ਹੈ। ਜਿਸ ਤੇ ਸ:ਥ ਮਹਿੰਦਰ ਪਾਲ ਆਪਣੀ ਟੀਮ ਨਾਲ ਉਕਤ ਘਰ ਵਿਖੇ ਪੁੱਜਾ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਦੋਸ਼ੀ ਕੁਲਵੀਰ ਸਿੰਘ ਪੁੱਤਰ ਜੋਗਾ ਸਿੰਘ ਆਪਣੇ ਕਬਜਾ ਵਾਲੀ ਕਾਰ ਛੱਡ ਕੇ ਮੋਕਾ ਤੋ ਫਰਾਰ ਹੋ ਗਿਆ ਉਕਤ ਕਾਰ ਨੂੰ ਖੋਲ ਕੇ ਚੈਕ ਕੀਤਾ ਜਿਸ ਵਿਚੋਂ ਚੰਡੀਗੜ੍ ਮਾਰਕੇ ਦੀਆਂ ਵੱਖ ਵੱਖ ਬਰਾਂਡਾ ਦੀਆਂ ਸ਼ਰਾਬ ਦੀਆਂ 141 ਬੋਤਲਾਂ ਬ੍ਰਾਮਦ ਹੋਈਆ। ਜਿਸ ਪਰ ਕੁਲਬੀਰ ਸਿੰਘ ਉਕਤ ਪਰ ਮੁਕੱਦਮਾ ਨੰ:122 ਅ/ਧ 61,78(2)/1/14 ਐਕਸਾਈਜ ਐਕਟ ਦਰਜ ਰਜਿਸਟਰ ਕੀਤਾ ਗਿਆ ਦੋਸ਼ੀ ਦੀ ਭਾਲ ਜਾਰੀ ਹੈ। ਜਿਸਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।