ਵੇਖੋ ਕਿਹੜੇ ILETS ਇੰਸਟੀਟਿਊਟ ਤੇ ਲੱਗੇ ਬਾਬਾ ਸਾਹਿਬ ਦੀ ਬੇਅਦਬੀ ਕਰਨ ਦੇ ਇਲਜਾਮ…?

ਦੇਸ਼ ਵਿਰੋਧੀ ਤਾਕਤਾਂ ਨਾਲ ਜੁੜੇ ਹੋਣ ਦਾ ਜਤਾਇਆ ਖ਼ਦਸਾ ਕੀਤੀ ਜਾਵੇ ਇਸ ਸਾਰੇ ਮਾਮਲੇ ਦੀ ਜਾਂਚ: ਸੁਖਜਿੰਦਰ ਸੁੱਖੀ

ਪਟਿਆਲਾ/ਰਾਜਪੁਰਾ,20 ਮਈ(ਹਿਮਾਂਸ਼ੂ ਹੈਰੀ):ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਦੀ ਅਗਵਾਈ ਹੇਠ ਐਸ ਡੀ ਐਮ ਦਫਤਰ ਰਾਜਪੁਰਾ ਵਿਖੇ ਸੈਂਕੜਿਆ ਦੀ ਗਿਣਤੀ ਵਿਚ ਵੱਖ ਵੱਖ ਜਥੇਬੰਦੀਆਂ ਵਲੋਂ ਭਾਰੀ ਇਕੱਠ ਦੋਰਾਨ ਐਸ ਡੀ ਐਮ ਰਾਜਪੁਰਾ ਨੂੰ ਰੋਸ਼ ਪਤਰ ਦੇਣ ਪੁਜੇ ਨਾਯਾਬ ਤਹਿਸੀਲਦਾਰ ਨੇ ਐਸਡੀਐਮ ਦੀ ਥਾਂ ਤੇ ਜੈ ਭੀਮ੍ ਮੰਚ ਦੇ ਅਹੁਦੇਦਾਰਾਂ ਤੋਂ ਮੰਗ ਪੱਤਰ ਲਿੱਤਾ ਇਸ।ਮੌਕੇ ਸੁਖਜਿੰਦਰ ਸੁਖੀ ਵਲੋਂ ਪਤਰਕਾਰ ਨੂੰ ਜਾਣਕਾਰੀ ਦੀਦੇ ਹੋਏ ਦਸਿਆ ਕੀ ਰਾਜਪੁਰਾ ਸ਼ਹਿਰ ਵਿਚ ਬਾਬਾ ਸਾਹਿਬ ਜੀ ਦੇ ਫਲੇਕ੍ਸ ਬੋਰਡ ਜੋ ਕਈ ਥਾਵਾਂ, ਖਭੇਆਂ ਤੇ ਲਗੇ ਹੋਏ ਸਨ ਕੁਛ ਰਾਜਪੁਰਾ ਵਿਚ ਮਨੂੰਵਾਦੀ ਸੋਚ ਰੱਖਣ ਵਾਲੇ ਜਿਵੇੰ ਥਿਕਸ ਇਮੀਗ੍ਰੇਸ਼ਨ ਰਾਜਪੁਰਾ, ਪੰਕਜ ਸ਼ਰਮਾ ਫਲੇਕ੍ਸ ਗਰਾਫਿਕਸ ਦਾ ਮਾਲਕ, ਅਤੇ ਇਸ਼ਪ੍ਰੀਤ ਸਿੰਘ ਸੇਠੀ ਜੋ ਕੀ ਫਲੇਕ੍ਸ ਬੋਰਡ ਲਗਾਉਣ ਦੇ ਠੇਕੇ ਲੈਂਦੇ ਹਨ, ਇਹਨਾਂ ਵਲੋਂ ਜਾਣ ਭੁਝ ਕੇ ਬਾਬਾ ਸਾਹਿਬ ਦੇ ਪ੍ਰਤੀ ਨਫਰਤ ਦਿਖਾਉਂਦੇ ਹੋਏ ਫਲੇਕ੍ਸ ਬੋਰਡ ਬੁਰੀ ਤਰਾਂ ਫਾੜ ਕੇ, ਅਤੇ ਉਲਟੇ ਟੰਗ ਕੇ ਬੇਅਦਬੀ ਕੀਤੀ ਗਈ ਹੈ, ਸਾਨੂੰ ਆਸ਼ਨਕਾ ਹੈ ਕੀ ਜਿਵੇੰ ਦੇਸ਼ ਵਿਰੋਧ ਗੱਲਾਂ ਕਰਨ ਵਾਲੇ ਗੁਰਪਤਵੰਤ ਸਿੰਘ ਪਨੂੰ ਨੇ ਕੁਛ ਸਮਾਂ ਪਹਿਲਾਂ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਉਸਨੇ ਬਾਬਾ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ 11 ਲੱਖ ਇਨਾਮ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਉਤ ਘਟਨਾ ਇਸ ਵੀਡੀਓ ਦੇ ਨਾਲ ਜੁੜੀ ਦਿਸਦੀ ਹੈ! ਪਹੁੰਚੇ ਪਤਵੰਤੇ ਸੱਜਣਾਂ ਵੱਲੋਂ ਉਕਤ ਦੋਸ਼ੀਆਂ ਦੀ ਕਾਲ ਡਿਟੇਲਾਂ ਅਤੇ ਇਹਨਾਂ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਗਈ, ਉਕਤ ਦੋਸ਼ੀਆਂ ਦੇ ਖਿਲਾਫ ਰੋਸ਼ ਮੁਜਾਹਰਾ ਪ੍ਰਗਟ ਕਰਕੇ ਇਹਨਾਂ ਦੋਸ਼ੀਆਂ ਦੇ ਖਿਲਾਫ ਮੁਰਦਾਬਾਦ ਦੇ ਨਾਰੇ ਬਾਜੀ ਕੀਤੀ ਗਈ। ਇਸ ਮੌਕੇ ਤੇ ਤਹਿਸੀਲਦਾਰ ਪ੍ਰਦੀਪ ਕੁਮਾਰ ਰਾਜਪੁਰਾ ਨੂੰ ਇਕ ਸ਼ਿਕਾਇਤ ਮੰਗ ਪੱਤਰ ਦਿਤਾ ਗਿਆ ਅਤੇ ਤਹਿਸੀਲਦਾਰ ਜੀ ਨੇ ਪੂਰਾ ਭਰੋਸਾ ਦਿਤਾ ਕੀ ਇਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇਗੀ। ਇਸ ਮੌਕੇ ਭਾਰਤੀਯ ਮਜਦੂਰ ਸੰਘ, ਰਾਜਪੁਰਾ ਜਸਵੀਰ ਕੁਮਾਰ ਨਾਹਰ, ਅਸ਼ੋਕ ਕੁਮਾਰ ਤਹਿ-ਪ੍ਰਧਾਨ,ਕਰਮਚਾਰੀ ਦਲ ਪੰਜਾਬ ਭਗੜਾਣਾ ਰਾਜਪੁਰਾ ਪ੍ਰਧਾਨ ਨਰੇਸ਼ ਕੁਮਾਰ ਸੀਵਰੇਜ ਬੋਰਡ,ਕਾਕਾ ਲੰਬੜਦਾਰ, ਗੁਰਦਰਸ਼ ਸਿੰਘ,ਗੁਰਚਰਨ ਸਿੰਘ,ਸੰਤੋਖ ਸਿੰਘ,ਰਾਜ ਕੁਮਾਰ ਪ੍ਰੇਮ ਕੁਮਾਰ ਤਰਸੇਮ ਕੁਮਾਰ ਮੰਗਤ ਰਾਮ ਪੁਰਸ਼ੋਤਮ ਕੁਮਾਰ ਜੋਨੀ ਸੋਨੂ ਬਨਵਾੜੀ ਯੋਗੇਸ਼ ਸੈਣੀ, ਸੁੱਖਵਿੰਦਰ ਸਿੰਘ ਕਾਕਾ ਧਮੋਲੀ, ਗੁਰਮੀਤ ਸਿੰਘ, ਸ਼ਿਆਮ ਲਾਲ, ਹਰਬੰਸ ਸਿੰਘ, ਵਿਜੇ ਕੁਮਾਰ, ਗੁਰਨਾਮ ਸਿੰਘ,ਮੁਕੇਸ਼ ਕੁਮਾਰ ਪੱਪੂ ਕੁਮਾਰ ਸਮੇਤ ਸੈਂਕੜ ਸਮਰਥਕ ਮੌਜੂਦ ਸਨ
ਫੋਟੋ ਕੈਪਸ਼ਨ

Leave a Reply

Your email address will not be published. Required fields are marked *