ਆਪਣੇ ਜਨਮਦਿਨ ਮੌਕੇ ਫਜ਼ੁਲਖਾਰਚੀ ਦੀ ਬਜਾਏ ਲੋੜਵੰਦਾ ਦੀ ਮੱਦਦ ਕਰਨੀ ਚਾਹੀਦੀ ਹੈ: ਪਤਰਕਾਰ ਹਿਮਾਂਸ਼ੂ ਹੈਰੀ

ਰਾਜਪੁਰਾ,14 ਮਈ (ਹਿਮਾਂਸ਼ੂ ਹੈਰੀ): ਅੱਜ਼ ਦੇ ਸਮੇਂ ਦੇ ਵਿੱਚ ਜਿੱਥੇ ਲੋਕਾ ਵਲੋਂ ਆਪਣੇ ਜਨਮਦਿਨ ਮੋਕੇ ਹਜਾਰਾ ਰੁਪਏ ਖ਼ਰਚ ਕਿਤੇ ਜਾਂਦੇ ਹਨ ਉਥੇ ਹੀ ‘ਦ ਰਾਜਪੁਰਾ ਪ੍ਰੈੱਸ ਕਲੱਬ ਦੇ ਸੀਨੀਅਰ ਵਾਈਸ ਪ੍ਰਧਾਨ ਅਤੇ ਆਈ.ਬੀ.ਐਨ ਪੰਜਾਬ ਨਿਊਜ਼ ਦੇ ਮੁੱਖ ਸੰਪਾਦਕ ਪਤਰਕਾਰ ਹਿਮਾਂਸ਼ੂ ਸੇਤੀਆ ਹੈਰੀ ਦੇ ਵਲੋ ਆਪਣੇ ਜਨਮਦਿਨ ਮੋਕੇ ਇਕ ਵਖਰੀ ਮਿਸਾਲ ਪੇਸ਼ ਕੀਤੀ ਗਈ ਜਿਸ ਵਿੱਚ ਪਤਰਕਾਰ ਹਿਮਾਂਸ਼ੂ ਹੈਰੀ ਦੇ ਵਲੋਂ ਰਾਜਪੁਰਾ ਦੇ ਏ.ਪੀ.ਜੈਨ ਸਰਕਰਾਰੀ ਹਸਪਤਾਲ ਵਿੱਚ ਜ਼ਿਸ ਦੇ ਵਿੱਚ ਆਪਣਾ ਕੀਮਤੀ ਖੂਨ ਦਾਨ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨਾਲ ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਬੇਦੀ ਵੀ ਮੌਜੂਦ ਸਨ। ਇਸ ਮੌਕੇ ਪਤਰਕਾਰਾ ਨਾਲ ਗਲਬਾਤ ਕਰਦਿਆ ਪਤਰਕਾਰ ਹਿਮਾਂਸ਼ੂ ਹੈਰੀ ਨੇ ਦੱਸਿਆ ਕਿ ਇਹ ਖੂਨ ਦਾਨ ਮੈ ਆਪਣੇ ਜ਼ਨਮਦਿਨ ਮੌਕੇ ਕੀਤਾ ਹੈ। ਉਹਨਾਂ ਇਹ ਵੀ ਕਿਹਾ ਕਿ ਲੋਕ ਆਪਣਾ ਜ਼ਨਮਦਿਨ ਲੋਣ ਤੋ ਵੱਧ ਖਰਚ ਕਰਕੇ ਮਨਾਉਦੇ ਹਨ ਪਰ ਸਾਨੂੰ ਆਪਣਾ ਜ਼ਨਮ ਦਿਨ ਲ਼ੋੜ ਵੰਧ ਲੋਕਾ ਦੀ ਮਦਦ ਕਰ ਕੇ ਅਤੇ ਇਸ ਦਿਨ ਨੂੰ ਖਾਸ ਤੋਰ ਤੇ ਇਕ ਯਾਦਕਰੀ ਦਿਨ ਬਣਾਉਣਾ ਚਾਹੀਦਾ ਅਤੇ ਕਿਹਾ ਖੂਨ ਦਾਨ ਦਾਨਾ ਵਿੱਚੋ ਸਬਤੋਂ ਵੱਡਾ ਦਾਨ ਹੁੰਦਾ ਹੈ ਜੋਕਿ ਸਾਨੂੰ ਜਰੂਰ ਕਰਨਾ ਚਾਹੀਦਾ ਹੈ ਇਸਦੇ ਨਾਲ ਸਾਡਾ ਸਰੀਰ ਵੀ ਠੀਕ ਰਹਿੰਦਾ ਹੈ ਤੇ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਤੇ ਜ਼ਿਸ਼ ਨਾਲ ਕਿਸੇ ਲੋੜਵਧ ਦੀ ਮਦਦ ਹੋ ਸਕਦੀ ਤੇ ਕਿਸੇ ਜਰੂਰਤਮੰਦ ਦੀ ਜਾਨ ਵੀ ਬਚਾਈ ਜਾ ਸਕਦੀ ਹੈ। ਅਤੇ ਇਹ ਸਾਨੂੰ ਆਪਣੀ ਜ਼ਿਦਗੀ ਦੇ ਵਿਚ ਜ਼ਰੂਰ ਕਰਣਾ ਚਾਹੀਦਾ ਹੈ।

Leave a Reply

Your email address will not be published. Required fields are marked *