ਕਿਹਾ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪਾਣੀਆਂ ਦੇ ਅਸਲੀ ਰਖਵਾਲੇ ਸਾਬਤ ਹੋਏ
ਨੰਗਲ ਡੈਮ ਵਿਖੇ ਪਾਣੀਆ ਦੇ ਮੁੱਦੇ ਸਬੰਧੀ ਲੱਗੇ ਧਰਨੇ ਚ ਗੁਰਲਾਲ ਘਨੌਰ ਨੇ ਭਾਰੀ ਇਕੱਠ ਨਾਲ ਕੀਤੀ ਸ਼ਮੂਲੀਅਤ

ਪਟਿਆਲਾ/ਘਨੌਰ,14 ਮਈ(ਹਿਮਾਂਸ਼ੂ ਹੈਰੀ):ਪੰਜਾਬ ਦੇ ਪਾਣੀਆਂ ਦੀ ਹਫਾਜ਼ਤ ਅਤੇ ਹੱਕ ਦੀ ਲੜਾਈ ਲਈ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੇ ਯਤਨਾਂ ਦੀ ਸਾਰਥਕ ਪੈਰਵੀ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਪੰਜਾਬ ਅਤੇ ਪੰਜਾਬੀਅਤ ਦੀ ਹੋਦ ਨੂੰ ਬਚਾਉਣ ਦੇ ਅਸਲੀ ਵਾਰਿਸ ਵਜੋਂ ਉਭਾਰਿਆ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਧਾਇਕ ਗੁਰਲਾਲ ਘਨੌਰ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਨੰਗਲ ਡੈਮ ਧਰਨੇ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਟਿਆਲਾ ਅਤੇ ਹਲਕਾ ਵਿਧਾਇਕਾ ਵੱਲੋਂ ਨੰਗਲ ਡੈਮ ਧਰਨੇ ਚ ਆਪੋ-ਆਪਣੇ ਸਮਰਥਕਾਂ ਨਾਲ ਸ਼ਮੂਲੀਅਤ ਕੀਤੀ। ਅੱਜ ਦੇ ਨੰਗਲ ਡੈਮ ਧਰਨੇ ਵਿਚ ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਨੇ ਵੀ ਆਪਣੀ ਟੀਮ ਦੇ ਭਾਰੀ ਇਕੱਠ ਨਾਲ ਸ਼ਿਰਕਤ ਕੀਤੀ।ਇਸ ਮੌਕੇ ਗੁਰਲਾਲ ਘਨੌਰ ਨੇ ਕਿਹਾ ਕਿ ਇਹ ਧਰਨਾ ਪਾਣੀ ਦੇ ਵੰਡ, ਨਦੀਆਂ ਦੇ ਸੁਤੰਤਰ ਹੱਕ ਅਤੇ ਪੰਜਾਬ ਦੇ ਹਿੱਸੇ ਦੇ ਪਾਣੀ ਦੀ ਬਚਾਵ ਲਈ ਦਿੱਤਾ ਗਿਆ ਹੈ ।ਕਿਉਂਕਿ ਲੰਮੇ ਸਮੇਂ ਤੋਂ ਪੰਜਾਬ ਦੇ ਹਿੱਸੇ ਦਾ ਪਾਣੀ ਹੋਰ ਰਾਜਾਂ ਵੱਲ ਵਹਾਇਆ ਜਾਂਦਾ ਰਿਹਾ ਹੈ, ਜਿਸ ਨਾਲ ਪੰਜਾਬ ਦੀ ਖੇਤੀ ਅਤੇ ਭਵਿੱਖ ਦੋਵਾਂ ਖ਼ਤਰੇ ਵਿੱਚ ਪਏ ਹੋਏ ਹਨ। ਵਿਧਾਇਕ ਗੁਰਲਾਲ ਘਨੌਰ ਨੇ ਅਗਾਹੀ ਦਿੰਦਿਆਂ ਕਿਹਾ ਕਿ ਮਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੋਈ ਵੀ ਅਣਅਧਿਕਾਰਤ ਤਰੀਕੇ ਨਾਲ ਪੰਜਾਬ ਦਾ ਪਾਣੀ ਹੋਰ ਰਾਜਾਂ ਨੂੰ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨਾਂ ਕੇਵਲ ਕਾਨੂੰਨੀ ਪੱਧਰ ‘ਤੇ ਲੜਾਈ ਲੜ ਰਹੀ ਹੈ, ਸਗੋਂ ਜਨਤਾ ਨੂੰ ਜਾਗਰੂਕ ਕਰਕੇ ਮੈਦਾਨੀ ਪੱਧਰ ‘ਤੇ ਵੀ ਵਿਰੋਧ ਕਰ ਰਹੀ ਹੈ।ਗੁਰਲਾਲ ਘਨੌਰ ਨੇ ਪੂਰੇ ਭਰੋਸੇ ਨਾਲ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਕੀਮਤ ‘ਤੇ ਪਾਣੀ ਦੇ ਹੱਕ ਤੋਂ ਹਟਣ ਵਾਲੀ ਨਹੀਂ। ਉਨ੍ਹਾਂ ਆਖਿਆ ਕਿ ਨਗਰ ਨਗਰ, ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਇੱਕ ਵੱਡੀ ਲਹਿਰ ਤਿਆਰ ਕਰਕੇ ਪਾਣੀ ਦੇ ਹੱਕ ਲਈ ਹਮੇਸ਼ਾ ਦੀ ਜਿੱਤ ਹਾਸਿਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਜਿਥੇ ਲੋਕ ਹਿੱਤਾਂ ਦੀ ਸੱਚੀ ਵਕੀਲ ਹੈ , ਉਥੇ ਪੰਜਾਬ ਦੇ ਜਲ ਸਰੋਤਾਂ ਦੀ ਰੱਖਿਆ ਲਈ ਹਰ ਮੰਚ ‘ਤੇ ਫੈਸਲਾਕੁੰਨ ਲੜਾਈ ਲੜੇਗੀ।ਇਸ ਮੌਕੇ ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਨਾਲ ਵੱਡੀ ਗਿਣਤੀ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।