ਪਿੰਡ ਮਮੋਲੀ ਦੇ ਪ੍ਰਧਾਨ ਢਾਬੇ ਤੇ ਕੁਝ ਵਿਅਕਤੀਆਂ ਨੇ ਤੇਜਧਾਰ ਹਥਿਆਰਾਂ ਨਾਲ ਕੀਤਾ ਹਮਲਾ

ਢਾਬੇ ਦੇ ਮਾਲਕ ਨੂੰ ਕੀਤਾ ਬੁਰੀ ਤਰ੍ਹਾਂ ਜਖਮੀ
ਡੀ.ਐਸ.ਪੀ ਬਿਕਰਮਜੀਤ ਬਰਾੜ ਨੇ ਲਿੱਤਾ ਮੌਕੇ ਦਾ ਜਾਇਜ਼ਾ

ਡੇਰਾ ਬੱਸੀ/ਲਾਲੜੂ,21 ਅਪ੍ਰੈਲ(ਹਿਮਾਂਸ਼ੂ ਹੈਰੀ: ਹਲਕਾ ਡੇਰਾ ਬਸੀ ਦੇ ਲਾਲੜੂ ਨੇੜਲੇ ਪੈਂਦੇ ਪਿੰਡ ਮਮੋਲੀ ਵਿਖੇ ਸਥਿਤ ਪ੍ਰਧਾਨ ਢਾਬੇ ਉੱਤੇ ਕੁਝ ਵਿਅਕਤੀਆਂ ਵੱਲੋਂ ਰਾਤ ਸਮੇਂ ਹਮਲਾ ਕਰ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਰਣਧੀਰ ਸਿੰਘ ਧੀਰਾ ਅਤੇ ਬਲਵਿੰਦਰ ਸਿੰਘ ਬਿੱਲੂ ਸ਼ੇਖਣ ਮਾਜਰਾ ਨੇ ਦੱਸਿਆ ਕਿ ਰਾਤ ਤਕਰੀਬਨ 10 ਵਜੇ ਦੇ ਕਰੀਬ ਕੁਝ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਉਹਨਾਂ ਦੇ ਢਾਬੇ ਅੰਦਰ ਦਾਖਲ ਹੋਏ ਅਤੇ ਦਾਖਲ ਹੋਣ ਤੋਂ ਬਾਅਦ ਉਹਨਾਂ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਉੱਥੇ ਪਏ ਸਮਾਨ ਦੀ ਵੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਇਸੇ ਦੌਰਾਨ ਢਾਬੇ ਉੱਤੇ ਰਿੰਕੂ ਨਾਂ ਦਾ ਮਾਲਕ ਬੈਠਾ ਸੀ ਇਹਨਾਂ ਹਥਿਆਰਬੰਦ ਵਿਅਕਤੀਆਂ ਵੱਲੋਂ ਦਫਤਰ ਵਿੱਚ ਜਾ ਕੇ ਪਹਿਲਾਂ ਤਾਂ ਮਾਲਕ ਨੂੰ ਬਾਹਰ ਕੱਢ ਕੇ ਕੁੱਟਿਆ ਫਿਰ ਉੱਥੇ ਪਿਆ ਸਾਰਾ ਸਮਾਨ ਅਤੇ ਪੈਸੇ ਲੁੱਟ ਲਏ ਜਿਸ ਤੋਂ ਬਾਅਦ ਪੀੜਿਤ ਨੂੰ ਨੇੜਲੇ ਪੈਂਦੇ ਨੀਲਮ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਦੀ ਸਿਹਤ ਬਹੁਤ ਨਾਜ਼ੁਕ ਦੱਸੀ ਇਸ ਮੌਕੇ ਰਣਧੀਰ ਸਿੰਘ ਧੀਰਾ ਦਾ ਕਹਿਣਾ ਹੈ ਕਿ ਹਮਲਾਵਰ ਇੰਨੇ ਬੇਖੋਫ ਸੀ ਕਿ ਉਹਨਾਂ ਨੇ ਸ਼ਰੇਆਮ ਤਲਵਾਰਾਂ ਅਤੇ ਹਥਿਆਰ ਹਵਾ ਵਿੱਚ ਲਹਿਰਾਏ ਅਤੇ ਜਾਂਦੇ ਹੋਏ ਵੀ ਇਹ ਗੱਲ ਆਖ ਕੇ ਗਏ ਕਿ ਜੋ ਤੁਹਾਡੇ ਤੋਂ ਹੁੰਦਾ ਹੈ ਤੁਸੀਂ ਕਰ ਲਓ ਸਾਡਾ ਕੁਝ ਨਹੀਂ ਕੋਈ ਵਿਗਾੜ ਸਕਦਾ ਇਸ ਮਾਮਲੇ ਬਾਰੇ ਲੈਹਲੀ ਚੌਂਕੀ ਦੇ ਇੰਚਾਰਜ ਅਜੇ ਸ਼ਰਮਾ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਥਾਣਾ ਬਨੂੜ ਤੋਂ ਹੁਣੇ ਹੁਣੇ ਉਹਨਾਂ ਕੋਲ ਇਤਲਾਹ ਆਈ ਹੈ ਕਿ ਪਿੰਡ ਮਮੋਲੀ ਦੇ ਢਾਬੇ ਤੋਂ ਰਿੰਕੂ ਨਾਂ ਦਾ ਵਿਅਕਤੀ ਨੀਲਮ ਹਸਪਤਾਲ ਵਿਖੇ ਦਾਖਲ ਹੋਇਆ ਹੈ ਅਤੇ ਉਸਦੇ ਕਾਫੀ ਜਿਆਦਾ ਸੱਟਾਂ ਹਨ ਜਿਸ ਤੋਂ ਬਾਅਦ ਤੁਰੰਤ ਪੁਲਿਸ ਟੀਮ ਨੂੰ ਮੌਕੇ ਤੇ ਭੇਜਿਆ ਗਿਆ ਹੈ। ਇਸ ਘਟਨਾਕ੍ਰਮ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਮੌਕੇ ਤੇ ਪਹੁੰਚੇ ਅਤੇ ਉਨਾਂ ਨੇ ਮੌਕਾ ਦੇਖਣ ਤੋਂ ਬਾਅਦ ਕੈਮਰੇ ਵਿੱਚ ਬਣੀ ਸਾਰੇ ਘਟਨਾ ਕਰਮ ਸਮੇਂ ਦੀ ਵੀਡੀਓ ਦੇਖੀ ਜਿਸ ਤੋਂ ਬਾਅਦ ਉਹਨਾਂ ਨੇ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਸਖਤ ਕਾਰਵਾਈ ਕਰਨ ਦੇ ਹੁਕਮ ਦਿਤੇ ਅਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਇਹਨਾਂ ਦੋਸ਼ੀਆਂ ਨੂੰ ਨਹੀਂ ਬਖਸ਼ਿਆ ਜਾਵੇਗਾ ਚੌਂਕੀ ਇੰਚਾਰਜ ਲੈਹਲੀ ਅਜੇ ਸ਼ਰਮਾ ਦਾ ਕਹਿਣਾ ਹੈ ਕਿ ਦੋਸ਼ੀ ਖਿਲਾਫ ਵੱਖ ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਜਾਂਚ ਬਹੁਤ ਬਰੀਕੀ ਨਾਲ ਕੀਤੀ ਜਾ ਰਹੀ ਹੈ ਕੁਝ ਬੰਦੇ ਨੂੰ ਰਾਊਂਡ ਅਪ ਕੀਤਾ ਗਿਆ ਹੈ ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *