ਗੁਰਦੁਆਰਾ ਗੋਬਿੰਦ ਸਾਹਿਬ ਪਿੰਡ ਘੜਾਮਾ ਖੁਰਦ ਦੀ ਨਵੀ ਉਸਾਰੀ ਦੀ ਹੋਈ ਸ਼ੁਰੂਆਤ

ਬਾਬਾ ਅਮਰੀਕ ਸਿੰਘ ਕਾਰਸੇਵਾ ਵਾਲਿਆਂ ਅਤੇ ਗੁਰਲਾਲ ਘਨੌਰ ਨੇ ਟੱਕ ਲਾ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਕੀਤੀ ਸ਼ੁਰੂਆਤ

ਘਨੌਰ,30 ਮਾਰਚ (ਹਿਮਾਂਸ਼ੂ ਹੈਰੀ):ਗ੍ਰਾਮ ਪੰਚਾਇਤ ਘੜਾਮਾ ਖੁਰਦ ਵੱਲੋਂ ਗੁਰਦੁਆਰਾ ਗੋਬਿੰਦ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਨੋਜਵਾਨ ਸਭਾ ਸਮੇਤ ਐਨ ਆਰ ਆਈ ਅਤੇ ਪਿੰਡ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਅੱਜ ਪਿੰਡ ਦੇ ਗੁਰਦੁਆਰਾ ਗੋਬਿੰਦ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਬਾਬਾ ਅਮਰੀਕ ਸਿੰਘ ਕਾਰਸੇਵਾ ਪਟਿਆਲਾ ਵਾਲੇ ਅਤੇ ਹਲਕਾ ਘਨੌਰ ਵਿਧਾਇਕ ਗੁਰਲਾਲ ਘਨੌਰ ਨੇ ਸਾਂਝੇ ਤੌਰ ਤੇ ਟੱਕ ਲਗਾ ਕੇ ਕੰਮ ਸ਼ੁਰੂ ਕਰਵਾਇਆ।ਇਸ ਮੌਕੇ ਵਿਸ਼ੇਸ਼ ਤੌਰ ਤੇ ਬਾਬਾ ਗੁਰਦੇਵ ਸਿੰਘ ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਬਨੂੜ ਵਾਲੇ,ਭਾਈ ਬਲਜਿੰਦਰ ਸਿੰਘ ਪਰਵਾਨਾ ਦਮਦਮੀ ਟਕਸਾਲ ਜੱਥਾ ਰਾਜਪੁਰਾ,ਨਿਰਮੈਲ ਸਿੰਘ ਜੋਲਾ ਸਮੇਤ ਹੋਰ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ।ਇਸ ਮੌਕੇ ਬਾਬਾ ਅਮਰੀਕ ਸਿੰਘ ਕਾਰਸੇਵਾ ਪਟਿਆਲਾ ਵਾਲਿਆ ਨੇ ਸਮੂਹ ਪਿੰਡ ਵਾਸੀਆਂ ਨੂੰ ਇਸ ਕਾਰਜ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਗੁਰੂ ਘਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਸਮੂਹ ਸੰਗਤਾਂ ਨੂੰ ਇਮਾਰਤ ਦੀ ਉਸਾਰੀ ਦੀ ਸੇਵਾ ’ਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।ਇਸ ਮੌਕੇ ਗਰਾਮ ਪੰਚਾਇਤ ਘੜਾਮਾ ਖੁਰਦ ਅਤੇ ਪ੍ਰਬੰਧਕ ਕਮੇਟੀ ਵੱਲੋਂ ਹਾਜ਼ਰ ਸ਼ਖਸ਼ੀਅਤਾਂ ਦਾ ਸਿਰਪਾਉ ਸਾਹਿਬ ਨਾਲ ਸਨਮਾਨ ਵੀ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਗੁਰਪ੍ਰੀਤ ਕੌਰ ਅਤੇ ਆਪ ਦੇ ਯੂਥ ਆਗੂ ਯੋਧਵੀਰ ਸਿੰਘ ਵੜੈਚ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਸਮੇਤ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਗੋਬਿੰਦ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਦੀ ਅੱਜ ਸ਼ੁਰੂਆਤ ਕੀਤੀ ਹੈ ਜਿਸ ਨੂੰ ਨੋਜਵਾਨ ਸਭਾ ਅਤੇ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਜਲਦੀ ਨੇਪਰੇ ਚਾੜ੍ਹਿਆ ਜਾਵੇਗਾ। ਗੁਰਦੁਆਰਾ ਸਾਹਿਬ ਦੀ ਨਵੀ ਇਮਾਰਤ ਦੀ ਉਸਾਰੀ ਲਈ ਸਮੂਹ ਪਿੰਡ ਵਾਸੀਆਂ ਵਿੱਚ ਭਾਰੀ ਉਤਸ਼ਾਹ ਅਤੇ ਸ਼ਰਧਾ ਭਾਵਨਾ ਦਿਖਾਈ ਹੈ।ਇਸ ਮੌਕੇ ਐਡਵੋਕੇਟ ਸਵੇਗ ਸਿੰਘ ਸੰਧੂ, ਵਰਜਾਮ ਸਿੰਘ ਵੜੈਚ, ਅਵਤਾਰ ਸਿੰਘ ਵੜੈਚ,ਮੇਜਰ ਸਿੰਘ ਸੰਧੂ, ਕਰਨੈਲ ਸਿੰਘ ਸਾਬਕਾ ਸਰਪੰਚ, ਜੋਗਿੰਦਰ ਸਿੰਘ ਸੰਧੂ, ਗੁਲਜ਼ਾਰ ਸਿੰਘ ਸੰਧੂ,ਮਹਿਲ ਸਿੰਘ ਸੰਧੂ, ਰਣਜੀਤ ਸਿੰਘ ਸਾਬਕਾ ਸਰਪੰਚ,ਸੂਬਾ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ, ਗੁਰਤਾਜ ਸੰਧੂ,ਭੁਪਿੰਦਰ ਸਿੰਘ ਸਾਬਕਾ ਸਰਪੰਚ, ਅੰਗਰੇਜ਼ ਸਿੰਘ ਸੰਧੂ, ਕਰਨੈਲ ਸਿੰਘ ਸੰਧੂ, ਲਖਵਿੰਦਰ ਸਿੰਘ ਸੰਧੂ,,ਪ੍ਰੀਤਮ ਸਿੰਘ ਘੜਾਮਾ, ਧਰਮ ਸਿੰਘ ਘੜਾਮਾ,ਸਰਪੰਚ ਗੁਰਪਿੰਦਰ ਸਿੰਘ, ਜੱਗਾ ਨਨਹੇੜਾ,ਸਰਪੰਚ ਪਰਗਟ ਸਿੰਘ ਗਿੱਲ,ਸਰਪੰਚ ਬਲਬੀਰ ਸਿੰਘ ਮੋਹੀ ਕਲਾਂ, ਨੰਬਰਦਾਰ ਸਤਨਾਮ ਸਿੰਘ ਖਲੋਰ , ਸਰਪੰਚ ਗੁਰਚੈਨ ਸਿੰਘ ਮੋਹੀ ਖੁਰਦ,ਬਾਲਕ ਰਾਮ ਸੂਰਜਗੜ,ਰੋਮੀ ਝਲਹੇੜੀ, ਨਿਧਾਨ ਸਿੰਘ ਮਦਨਪੁਰ, ਗੁਰਪ੍ਰੀਤ ਸਿੰਘ ਥੂਹਾ,ਮੋਹਨ ਸਿੰਘ ਸ਼ੰਭੂ, ਕਰਮਜੀਤ ਸਿੰਘ ਰਸੂਲਪੁਰ, ਕੁਲਵੰਤ ਸਿੰਘ ਕੋਚ, ਨਿਸ਼ਾਨ ਸਿੰਘ ਸੰਧੂ,ਸੋਹਣ ਸਿੰਘ ਵੜੈਚ, ਗੁਰਮੀਤ ਸਿੰਘ ਸੰਧੂ, ਮਨਜੀਤ ਸਿੰਘ ਸੰਧੂ, ਅਮਰਜੀਤ ਸਿੰਘ ਯੂਐਸ ਏ, ਗੁਰਵਿੰਦਰ ਸਿੰਘ ਯੂਕੇ,ਨਰਮੇਲ ਸਿੰਘ ਯੂਐਸ ਏ, ਪ੍ਰਭਜੋਤ ਸਿੰਘ ਯੂਐਸ ਏ, ਮਲਕੀਤ ਸਿੰਘ ਯੂਐਸ ਏ, ਵਰਿੰਦਰ ਸਿੰਘ ਆਸਟ੍ਰੇਲੀਆ, ਗੁਰਧਿਆਨ ਸਿੰਘ ਯੂਐਸ ਏ, ਗੁਰਭੇਜ ਸਿੰਘ ਕਨੈਡਾ, ਅਮ੍ਰਿਤਪਾਲ ਸਿੰਘ ਕਨੈਡਾ, ਜਸਪਾਲ ਸਿੰਘ ਕਨੈਡਾ,ਨੰਬਰਦਾਰ ਲਖਵਿੰਦਰ ਸਿੰਘ ਲੱਖਾ ਮੋਹੀ ਕਲਾਂ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।

Leave a Reply

Your email address will not be published. Required fields are marked *