ਰਾਜਪੁਰਾ ਪੁਲਿਸ ਨੇ 3 ਬੰਦੇ ਅਤੇ 2 ਔਰਤਾਂ ਨੂੰ ਨਸ਼ੀਲਾ ਪਾਊਡਰ ਤੇ ਡਰੱਗ ਮਨੀ ਸਮੇਤ ਕੀਤਾ ਗ੍ਰਿਰਫਤਾਰ

ਰਾਜਪੁਰਾ,14 ਮਾਰਚ(ਹਿਮਾਂਸ਼ੂ ਹੈਰੀ):ਪੰਜਾਬ ਸਰਕਾਰ ਅਤੇ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੇ ਨਿਰਦੇਸ਼ਾ ਅਨੁਸਾਰ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਰਾਜਪੁਰਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਮਨਜੀਤ ਸਿੰਘ ਉਪ ਕਪਤਾਨ ਪੁਲਿਸ ਸਰਕਲ ਰਾਜਪੁਰਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਸਮੇਤ ਕਸਤੂਬਾ ਚੌਂਕੀ ਇੰਚਾਰਜ ਨਿਸ਼ਾਨ ਸਿੰਘ ਸਮੇਤ ਪੁਲਿਸ ਪਾਰਟੀ ਦੇ ਇਲਾਕਾ ਗਸਤ, ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਦੇ ਸਬੰਧ ਵਿੱਚ ਜਦੋ ਪੁਲਿਸ ਪਾਰਟੀ ਟੀ ਪੁਆਇੰਟ ਕੇ.ਐਸ.ਐਮ ਰੋਡ ਨੇੜੇ ਬਿਜਲੀ ਬੋਰਡ ਚੋਂਕ ਰਾਜਪੁਰਾ ਨਾਕਾ ਲਗਾ ਕੇ ਮੌਜੂਦ ਸੀ ਤਾਂ ਇੱਕ ਬਿਨਾਂ ਨੰਬਰੀ ਮੋਟਰ ਸਾਇਕਲ ਜਿਸ ਤੇ ਤਿੰਨ ਨੌਜਵਾਨ ਸਵਾਰ ਸੀ ਜਿਨਾਂ ਦੀ ਪਹਿਚਾਨ ਗੁਲਸ਼ਨ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਮਕਾਨ ਨੰਬਰ 100 ਵਾਰਡ ਨੰਬਰ 11 ਨੜੇ ਗਣੇਸ਼ ਨਗਰ ਰਾਜਪੁਰਾ, ਵਿੱਕੀ ਪੁੱਤਰ ਬਨਾਰਸੀ ਦਾਸ ਵਾਸੀ ਮਕਾਨ ਨੰਬਰ ਬੀ-1/2784 ਨੇੜੇ ਦੁਧਾਧਾਰੀ ਗੁਰਦੁਆਰਾ ਪ੍ਰੇਮ ਸਿੰਘ ਕਲੋਨੀ ਰਾਜਪੁਰਾ ਅਤੇ ਸਿਕੰਦਰ ਉਰਫ ਲੀਲੀ ਪੁੱਤਰ ਰਾਜੂ ਵਾਸੀ ਮਕਾਨ ਨੰਬਰ 45 ਪੁਰਾਣੀ ਮਿਰਚ ਮੰਡੀ ਰਾਜਪੁਰਾ ਸਵਾਰ ਸਨ। ਮੋਟਰ ਸਾਇਕਲ ਨੂੰ ਗੁਲਸ਼ਨ ਕੁਮਾਰ ਚਲਾ ਰਿਹਾ ਸੀ। ਤਲਾਸ਼ੀ ਦੌਰਾਨ ਜਿਨਾ ਪਾਸੋ 550 ਗ੍ਰਾਮ ਨਸ਼ੀਲਾ ਪਾਉਡਰ ਅਤੇ ਉਸ ਦੇ ਪਿੱਛੇ ਬੈਠੇ ਨੋਜਵਾਨ ਸਿਕੰਦਰ ਉਰਫ ਲੀਲੀ ਪੁੱਤਰ ਰਾਜੂ ਪਾਸੋਂ 20,000/- ਰੁਪਏ ਅਤੇ ਮੋਟਰਸਾਇਕਲ ਚਾਲਕ ਗੁਲਸ਼ਨ ਕੁਮਾਰ ਪਾਸੋਂ 20,000/-ਰੁਪਏ ਡਰੱਗ ਮਨੀ ਬ੍ਰਾਮਦ ਹੋਈ। ਜਿਸ ਤੇ ਮੁਕੱਦਮਾ ਨੰਬਰ 47 ਅ/ਧ 22/61/85 ਐਨ.ਡੀ ਪੀ.ਐਸ ਐਕਟ ਥਾਣਾ ਸਿਟੀ ਰਾਜਪੁਰਾ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਤੇ ਦੋਸ਼ੀਆਨ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛ ਗਿੱਛ ਕੀਤੀ ਗਈ ਦਿਰਮ ਏ ਪੁੱਛ ਗਿੱਛ. ਉਨਾਂ ਨੇ ਅੱਗੇ ਵੀ ਆਪਣੇ ਕਨੈਕਸ਼ਨ ਦੱਸੇ ਉਨਾਂ ਦੀ ਦੀ ਨਿਸ਼ਾਨਦੇਹੀ ਤੇ ਨੀਸ਼ਾ ਪਤਨੀ ਅਮਨ ਅਤੇ ਸੁਰਭੀ ਪਤਨੀ ਸਿਵਮ ਵਾਸੀਆਨ ਪੁਰਾਣੀ ਮਿਰਚ ਮੰਡੀ ਰਾਜਪੁਰਾ ਨੂੰ ਉਕਤ ਮੁਕੱਦਮਾ ਹ ਨਾਮਜਦ ਕੀਤਾ ਗਿਆ ਜਿਨਾਂ ਨੂੰ ਨੇੜੇ ਪੁਰਾਣਾ ਕਿਲਾ ਰਾਜਪੁਰਾ ਪਾਸੋ ਗ੍ਰਿਫਤਾਰ ਕੀਤਾ ਜਿਨਾਂ ਦੀ ਤਲਾਸੀ ਕਰਨ ਤੇ ਦੋਸ਼ਣ ਨੀਸ਼ਾ ਪਾਸੋਂ 520 ਗ੍ਰਾਮ ਨਸ਼ੀਲਾ ਪਾਉਡਰ ਅਤੇ ਦੋਸ਼ਣ ਸੁਰਭੀ ਪਾਸੋਂ 2,92,100/-ਰੁਪਏ ਡਰੱਗ ਮਨੀ ਬ੍ਰਾਮਦ ਹੋਈ। ਜਿਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹਨਾਂ ਦੋਸ਼ੀਆਨ ਪਰ ਪਹਿਲਾ ਵੀ ਚੋਰੀਆ ਅਤੇ ਐਨ.ਡੀ ਪੀ.ਐਸ ਐਕਟ ਦੇ ਮੁਕੱਦਮੇ ਦਰਜ ਰਜਿਸਟਰ ਹਨ ਮੁਕੱਦਮਾ ਦੀ ਤਫਤੀਸ ਜਾਰੀ ਹੈ ਤੇ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦਾ ਅੰਦੇਸ਼ਾ ਜਤਾਇਆ ਜਾ ਰਿਹਾ ਹੈ।

ਬਈਟ ਅਤੇ ਸ਼ਾਰਟਸ
ਸਿਟੀ ਥਾਣਾ ਮੁਖੀ ਇੰਸਪੈਕਟਰ ਸਰਦਾਰ ਬਲਵਿੰਦਰ ਸਿੰਘ

Leave a Reply

Your email address will not be published. Required fields are marked *