ਰਾਜਪੁਰਾ,13 ਅਗਸਤ (ਹਿਮਾਂਸ਼ੂ ਹੈਰੀ):ਅੱਜ ਵਾਲਮੀਕਿ ਸਮਾਜ ਅਤੇ ਜੈ ਭੀਮ ਮੰਚ ਵੱਲੋ ਦੇ ਜਸਵੀਰ ਨਾਹਰ ਅਤੇ ਸੁਖਜਿੰਦਰ ਸੁਖੀ ਦੀ ਸਾਂਝੀ ਅਗਵਾਈ ਹੇਠ ਰਾਜਪੁਰਾ ਦੇ ਐਸ.ਡੀ.ਐਮ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਦੱਸਿਆ ਕਿ ਪਿਛਲੇ ਦਿਨੋਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਵਾਲਮੀਕੀ ਸਮਾਜ ਨੂੰ 12.5% ਅਲੱਗ ਆਰਕਸ਼ਨ ਦਾ ਫ਼ੈਸਲਾ ਦਿੱਤਾ ਗਿਆ ਹੈ ਤੇ ਜਿਸ ਦਾ ਕੁਝ ਸੰਗਠਨ ਵਿਰੋਧ ਕਰ ਰਹੇ ਹਨ ਅਤੇ ਉਸਦੇ ਵਿਰੋਧ ਵਿੱਚ ਭਾਰਤ ਬੰਦ ਦੀ ਇੱਕ ਕਾਲ 21 ਅਗਸਤ ਨੂੰ ਦਿੱਤੀ ਗਈ ਹੈ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਅਤੇ ਸ਼ਹਿਰ ਵਾਸੀਆਂ ਨੂੰ ਸੂਚਿਤ ਵੀ ਕਰਦੇ ਹਾਂ ਕਿ ਇਸ ਬੰਦ ਦਾ ਵਾਲਮੀਕਿ ਸਮਾਜ ਨਾਲ ਕੋਈ ਲੇਨ ਦੇਣ ਨਹੀਂ ਹੈ ਅਗਰ ਕਿਸੀ ਵੀ ਸੰਗਠਨ ਵੱਲੋਂ ਜਬਰਦਸਤੀ ਬੰਦ ਕਰਵਾਇਆ ਗਿਆ ਤਾਂ ਅਸੀਂ ਵਪਾਰੀ ਭਰਾਵਾਂ ਨਾਲ ਡੱਟ ਕੇ ਖੜਾਂਗੇ ਵਪਾਰੀ ਭਰਾਵਾਂ ਨੂੰ ਕਿਸੀ ਤੋਂ ਵੀ ਡਰ ਕੇ ਆਪਣੀ ਦੁਕਾਨਾਂ ਬੰਦ ਕਰਨ ਦੀ ਕੋਈ ਲੋੜ ਨਹੀਂ ਇਸ ਮੌਕੇ ਵਾਟਰ ਸੀਵਰੇਜ ਬੋਰਡ ਦੇ ਪ੍ਰਧਾਨ ਨਰੇਸ਼ ਕੁਮਾਰ ਜੀ ਹਰਮੇਸ਼ ਸਿੰਘ ਹੰਸਰਾਜ ਅਸ਼ੋਕ ਧਮੋਲੀ ਰਾਜ ਕੁਮਾਰ ਪ੍ਰੇਮ ਕੁਮਾਰ ਮੰਗਾ ਰਾਮ ਯੋਗੇਸ਼ ਕੁਮਾਰ ਸੰਜੂ ਕੁਮਾਰ ਹਰਦੇਵ ਸਿੰਘ ਸੁੱਖਵਿੰਦਰ ਸਿੰਘ ਜਸਵਿੰਦਰ ਜੋਨੀ ਸਮੇਤ ਸੈਂਕੜਿਆਂ ਚ ਸਾਥੀ ਮੌਜੂਦ ਸਨ।