ਰਾਜਪੁਰਾ ‘ਚ 16 ਅਗਸਤ ਨੂੰ ਹੋਣਗੇ ਸ਼੍ਰੀ ਉਜੈਨ ਮਹਾਕਾਲ ਜੀ ਦੀ ਭਵਯ ਸ਼ੋਭਾ ਯਾਤਰਾ ਦੇ ਦਰਸ਼ਨ

ਰਾਜਪੁਰਾ,13 ਅਗਸਤ (ਹਿਮਾਂਸ਼ੂ ਹੈਰੀ): ਸ਼੍ਰੀ ਰਾਮਨਵਮੀ ਸ਼ੋਭਾ ਯਾਤਰਾ ਕਮੇਟੀ ਰਾਜਪੁਰਾ ਵੱਲੋਂ 16 ਅਗਸਤ ਨੂੰ ਸ਼੍ਰੀ ਉਜੈਨ ਮਹਾਕਾਲ ਜੀ ਦੀ ਭਵਯ ਸ਼ੋਭਾ ਯਾਤਰਾ ਦੇ ਨਾਲ-ਨਾਲ 17 ਅਗਸਤ ਨੂੰ ਸਵਰਗ ਧਾਮ ਸ਼ਿਵ ਮੰਦਿਰ ਵਿਖੇ ਸ਼੍ਰੀ ਮਹਾਕਾਲ ਦੇ ਖੁੱਲੇ ਦਰਸ਼ਨ ਦੀਦਾਰੇ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਾਮਨਵਮੀ ਸ਼ੋਭਾ ਯਾਤਰਾ ਕਮੇਟੀ ਦੇ ਮੁੱਖੀ ਨਿਤਿਨ ਖੁਰਾਣਾ ਨੇ ਜਾਣਕਾਰੀ ਦਿੰਦੇ ਦਸਿਆ ਕਿ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਮਹਾਕਾਲ ਖੁਦ ਉਜੈਨ ਤੋਂ ਸਾਡੇ ਸ਼ਹਿਰ ਰਾਜਪੁਰ ਚ ਆ ਰਹੇ ਹਨ ਜਿਹਨਾਂ ਦਾ ਸਾਨੂੰ ਸਾਰਿਆਂ ਨੂੰ ਫੁੱਲਾਂ ਦੀ ਵਰਖਾ, ਢੋਲ ਬਾਜੇ ਬਜਾ ਅਤੇ ਆਤਿਸ਼ਬਾਜੀ ਨਾਲ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਇਹ ਸ਼ੋਭਾ ਯਾਤਰਾ 16 ਅਗਸਤ ਨੂੰ ਦੁਪਹਿਰ 2:00 ਵਜੇ ਸਵਰਗ ਧਾਮ ਨੇੜੇ ਬਿਜਲੀ ਬੋਰਡ ਸ਼ਿਵ ਮੰਦਿਰ ਤੋਂ ਸ਼ੁਰੂ ਹੋਵੇਗੀ ਜੋ ਕਿ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਤੋਂ ਹੁੰਦੀ ਹੋਈ ਸ਼ਿਵ ਮੰਦਿਰ ਐਮ.ਐਲ.ਏ ਰੋਡ ਵਿਖੇ ਵਿਸ਼ਰਾਮ ਕਰੇਗੀ ਅਤੇ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਉਜੈਨ ਮਹਾਕਾਲ ਦੀ ਸਵਾਰੀ ਦਾ ਸੰਚਾਲਨ ਕਰ ਰਹੇ ਸ਼੍ਰੀ ਕਲਾ ਨਿਧੀ ਚੰਚਲ ਸਚਿਦਾਨੰਦ ਸਤੀਸ਼ ਮਹਾਰਾਜ ਜੀ ਵੀ ਪਹਿਲੀ ਵਾਰ ਉੱਤਰ ਭਾਰਤ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ ਉਨ੍ਹਾਂ ਦੇ ਨਾਲ ਇਸ ਸ਼ੋਭਾ ਯਾਤਰਾ ਵਿੱਚ ਹੋਰ ਸੰਤ ਮਹਾਤਮਾ ਵੀ ਸ਼ਿਰਕਤ ਕਰਨਗੇ। ਇਹ ਸਾਡੇ ਲਈ ਸਭ ਤੋਂ ਵੱਡੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਸਾਵਣ ਦੇ ਮਹੀਨੇ ‘ਚ ਮਹਾਕਾਲ ਆਪ ਸਭ ‘ਤੇ ਆਪਣਾ ਆਸ਼ੀਰਵਾਦ ਦੇਣ ਲਈ ਆ ਰਹੇ ਹਨ ਜਿਸਦਾ ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਪਹੁੰਚ ਕੇ ਆਸ਼ੀਰਵਾਦ ਜਰੂਰ ਲੈਣਾ ਚਾਹੀਦਾ ਹੈ। ਇਸ ਮੌਕੇ ਰਾਮਨਵਮੀ ਸ਼ੋਭਾ ਯਾਤਰਾ ਕਮੇਟੀ ਵਲੋਂ ਰਮੇਸ਼ ਬਬਲਾ,ਪੰਕਜ ਸੇਤੀਆ, ਅਮਿਤ, ਹਰੀਸ਼ ਵਰਮਾ,ਕਮਲ,ਅਨੂਪ,ਹੰਸ ਰਾਜ
ਅਤੇ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *